Punjab Bus Accident: ਪੰਜਾਬ ’ਚ ਇੱਕ ਹੋਰ ਬੱਸ ਹਾਦਸਾ, ਰੋਡਵੇਜ਼ ਦੀ ਬੱਸ ਪਲਟੀ

Punjab Bus Accident
ਸ੍ਰੀ ਮੁਕਤਸਰ ਸਾਹਿਬ : ਹਸਪਤਾਲ ’ਚ ਜਖਮੀ ਬੱਚੀ ਇਲਾਜ ਅਧੀਨ।

ਮੁਕਤਸਰ ਦੇ ਮਲੋਟ ਰੋਡ ‘ਤੇ ਰੋਡਵੇਜ਼ ਦੀ ਬੱਸ ਪਲਟੀ | Punjab Bus Accident

  • ਸਰਕਾਰ ਵੱਲੋਂ ਹਾਦਸੇ ਦਾ ਸਿਕਾਰ ਹੋਏ ਜ਼ਖਮੀਆਂ ਦੀ ਕੀਤੀ ਜਾਵੇਗੀ ਹਰ ਸੰਭਵ ਸਹਾਇਤਾ

Punjab Bus Accident: (ਮਨੋਜ) ਸ੍ਰੀ ਮੁਕਤਸਰ ਸਾਹਿਬ/ਮਲੋਟ। ਸ੍ਰੀ ਮੁਕਤਸਰ ਸਾਹਿਬ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਜਾ ਰਹੀ ਬੱਸ ਦੇ ਮਹਿਰਾਜ ਪਿੰਡ ਨਜ਼ਦੀਕ ਹਾਦਸਾਗਰਸਤ ਹੋਣ ’ਤੇ ਡੂੰਘਾ ਦੁੱਖ ਵਿਅਕਤ ਕਰਦੇ ਹੋਏ ਦੱਸਿਆ ਕਿ ਇਸ ਮੰਦਭਾਗੀ ਘਟਨਾ ਦਾ ਸ਼ਿਕਾਰ ਹੋਏ ਸਾਰੇ ਮੁਸਾਫਿਰਾਂ ਦੀ ਸਰਕਾਰ ਵੱਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Amloh News: ਸਿਕੰਦਰ ਸਿੰਘ ਗੋਗੀ ਨੇ ਸੰਭਾਲਿਆ ਨਗਰ ਕੌਂਸਲ ਅਮਲੋਹ ਦਾ ਕਾਰਜਭਾਰ

ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਇਸ ਬੱਸ ਵਿੱਚ ਜੋ ਸਵਾਰੀਆਂ ਜ਼ਖਮੀ ਸਨ ਉਹਨਾਂ ਵਿੱਚੋਂ ਸਿਮਰਨਜੀਤ ਕੌਰ, ਵਾਸੀ ਪਿੰਡ ਸ਼ਾਮ ਖੇੜਾ ਸਿਵਿਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਜੇਰੇ ਇਲਾਜ ਹੈ ।

ਉਹਨਾਂ ਕਿਹਾ ਕਿ ਜ਼ਖਮੀਆਂ ਦੇ ਪਰਿਵਾਰ ਨਾਲ ਤਾਲਮੇਲ ਲਈ ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਦੀ ਡਿਊਟੀ ਲਗਾਈ ਗਈ ਹੈ। ਹੋਰ ਜ਼ਖਮੀਆਂ ਸਬੰਧੀ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸਿਵਿਲ ਹਸਪਤਾਲ ਮਲੋਟ ਵਿੱਚ ਦਾਖਲ ਅਮਨਦੀਪ ਕੌਰ, ਅੰਜੂ ਅਤੇ ਪਾਰਵਤੀ ਵਾਸੀਆਨ ਪਿੰਡ ਮਾਹੂਆਣਾ ਅਤੇ ਲਾਭ ਸਿੰਘ (ਹਰਿਆਣਾ), ਸਤਵੰਤ ਕੌਰ ਪਿੰਡ ਰੋੜਾਂਵਾਲੀ, ਸੁਨੀਲ ਕੁਮਾਰ ਵਾਸੀ ਮਹਿਣਾ, ਸਰੀਤਾ ਵਾਸੀ ਸ੍ਰੀ ਮੁਕਤਸਰ ਸਾਹਿਬ, ਸੋਮਾ ਵਾਸੀ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਦੇ ਇਲਾਜ ਦੇ ਇਲਾਜ ਦਾ ਪ੍ਰਬੰਧ ਡਾ.ਸੰਜੀਵ ਕੁਮਾਰ ਐਸ.ਡੀ.ਐਮ. ਮਲੋਟ ਕਰ ਰਹੇ ਹਨ । Punjab Bus Accident

 

LEAVE A REPLY

Please enter your comment!
Please enter your name here