ਨਵੀਂ ਦਿੱਲੀ (ਏਜੰਸੀ)। Canada News: ਭਾਰਤ ਨਾਲ ਕੈਨੇਡਾ ਦੇ ਜਾਰੀ ਤਣਾਅ ਵਿਚਕਾਰ ਹੁਣ ਕੈਨੇਡਾ ਦੀ ਸਰਕਾਰ ਨੇ ਵਿਦੇਸ਼ ਤੋਂ ਪੜ੍ਹਨ ਆਏ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਸਰਕਾਰ ਨੇ ਹੁਣ ਪ੍ਰਸਿੱਧ ਸਟੂਡੈਂਟ ਡਾਇਰੈਕਟ ਸਟ੍ਰੀਮ (ਐੱਸਡੀਐੱਸ) ਪ੍ਰੋਗਰਾਮ ਨੂੰ ਸ਼ੁੱਕਰਵਾਰ ਭਾਵ (8 ਨਵੰਬਰ 2024) ਤੋਂ ਪ੍ਰਭਾਵੀ ਤੌਰ ’ਤੇ ਬੰਦ ਕਰ ਦਿੱਤਾ ਹੈ। ਇਸ ਨਾਲ ਭਾਰਤ ਦੇ ਨਾਲ-ਨਾਲ 14 ਦੇਸ਼ਾਂ ਨੂੰ ਝਟਕਾ ਲੱਗਿਆ ਹੈ। ਫਾਸਟ ਟਰੈਕ ਸਟੱਡੀ ਪਰਮਿਟ ਪ੍ਰਕਿਰਿਆ ਨੂੰ ਕੈਨੇਡਾ ਦੀ ਸਰਕਾਰ ਨੇ ਖਤਮ ਕਰ ਦਿੱਤਾ ਹੈ।
ਇਹ ਖਬਰ ਵੀ ਪੜ੍ਹੋ : ਵੱਡੀ ਖਬਰ, ਰੇਲਵੇ ਸਟੇਸ਼ਨ ’ਤੇ ਧਮਾਕਾ, ਕਈ ਮੌਤਾਂ, ਅਣਗਿਣਤ ਜਖਮੀ
ਇਹਦੇ ਨਾਲ ਕੌਮਾਂਤਰੀ ਵਿਦਿਆਰਥੀਆਂ ਨੂੰ ਜਲਦੀ ਵੀਜ਼ਾ ਲੈਣ ’ਚ ਮੱਦਦ ਮਿਲਦੀ ਸੀ, ਪਰ ਹੁਣ ਇਸ ਨੂੰ ਟਰੂਡੋ ਦੀ ਸਰਕਾਰ ਨੇ ਬੰਦ ਕਰ ਦਿੱਤਾ ਹੈ। ਜਿਸ ਨਾਲ ਵਿਦਿਆਰਥੀਆਂ ਨੂੰ ਹੁਣ ਵੀਜ਼ਾ ਲੈਣ ’ਚ ਪਰੇਸ਼ਾਨੀ ਆ ਸਕਦੀ ਹੈ। ਇਹ ਕੈਟੇਗਰੀ ਕੈਨੇਡੀ ਸਰਕਾਰ ਨੇ 2018 ’ਚ ਲਾਂਚ ਕੀਤੀ ਸੀ। ਇਹ ਕੈਟੇਗਰੀ ਦਾ ਉਦੇਸ਼ ਭਾਰਤ ਸਮੇਤ ਹੋਰ 14 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀਜ਼ੇ ਲਈ ਅਰਜ਼ੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਸੀ। ਪਰ ਇਹ ਪ੍ਰਕਿਰਿਆ ਬੰਦ ਕਰ ਦਿੱਤੀ ਹੈ ਤੇ ਹੁਣ ਵਿਦਿਆਰਥੀਆਂ ਨੂੰ ਵੀਜ਼ਾ ਲੈਣ ’ਚ ਜ਼ਿਆਦਾ ਸਮਾਂ ਲੱਗੇਗਾ। ਇਸ ਦੇ ਨਾਲ-ਨਾਲ ਭਾਰਤੀਆਂ ਨੂੰ 10 ਸਾਲ ਦਾ ਵਿਜ਼ਟਰ ਵੀਜਾ ਵੀ ਨਹੀਂ ਮਿਲੇਗਾ। Canada News
ਹੁਣ ਭਾਰਤੀ ਨਾਗਰਿਕਾਂ ਲਈ ਵਿਜ਼ਟਰ ਵੀਜੇ ਦੀ ਮਿਆਦ 1 ਮਹੀਨੇ ਦੀ ਰਹਿ ਗਈ ਹੈ। ਇਸ ਤੋਂ ਇਲਾਵਾ ਕੈਨੇਡੀ ਦੀ ਸਰਕਾਰ ਨੇ ਵਿਜ਼ਟਰ ਵੀਜੇ ਨੂੰ ਵਰਕ ਵੀਜ਼ੇ ’ਚ ਤਬਦੀਲ ਕਰਨ ਦੀ ਵਿਵਸਥਾ ਕੀਤੀ ਗਈ ਹੈ। ਕੈਨੇਡਾ ਸਰਕਾਰ ਵੱਲੋਂ ਇਹ ਕਦਮ ਵੀਜ਼ਾ ਪ੍ਰਣਾਲੀ ’ਚ ਸਖਤ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਕੈਨੇਡਾ ਸਰਕਾਰ ਦੀ ਇਹ ਪ੍ਰਣਾਲੀ ਉਨ੍ਹਾਂ ਲਈ ਮੁਸ਼ਕਲ ਸਾਬਤ ਹੋਵੇਗੀ, ਜਿਹੜੇ ਆਪਣੇ ਪਰਿਵਾਰ ਜਾਂ ਆਪਣੇ ਦੋਸਤ ਨੂੰ ਮਿਲਣ ਲਈ ਕੈਨੇਡਾ ਜਾਂਦੇ ਸਨ ਜਾਂ ਕੋਈ ਹੋਰ ਕੰਮ ਲਈ ਲੰਬੇ ਸਮੇਂ ਤੱਕ ਕੈਨੇਡਾ ’ਚ ਰਹਿਣ ਚਾਹੁੰਦੇ ਸਨ। Canada News