ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਏਟੀਐੱਮ ਕੰਪਨੀ ਲੁੱਟ ਮਾਮਲੇ ’ਚ ਪੁਲਿਸ ਨੇ ਵੱਡੀ ਕਾਮਯਾਬੀ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸ ਦੇ ਪਤੀ ਨੂੰ ਫੜਨ ਲਈ ਸ੍ਰੀ ਹੇਮਕੁੰਡ ਸਾਹਿਬ ਵਿਖੇ ਪਲਾਨਿੰਗ ਤਹਿਤ ਹੀ ਫਰੂਟੀ ਵੰਡੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਫਰੂਟੀ ਜਿਵੇਂ ਹੀ ਉਨ੍ਹਾਂ ਨੇ ਪੀਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਤੁਰੰਤ ਫੋਟੋ ਉਤਾਰ ਲਈ ਗਈ ਅਤੇ ਕਲੈਰੀਫਾਈ ਕਰਨ ਲਈ ਚਿੰਤਨ ਕੀਤਾ ਗਿਆ। ਇਸ ਤੋਂ ਬਾਅਦ ਕਈ ਕਿਲੋਮੀਟਰ ਤੱਕ ਸਾਡੇ ਮੁਲਾਜ਼ਮ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਦੇ ਨਾਲ ਨਾਲ ਵੀ ਗਏ ਤਾਂ ਕਿ ਚੰਗੀ ਤਰ੍ਹਾਂ ਪਛਾਣ ਕੀਤੀ ਜਾ ਸਕੇ। (Ludhiana robbery case)
ਉਨ੍ਹਾਂ ਨੇ ਇਸ ਕਾਂਡ ਦੇ ਕਿੰਗਪਿੰਨ ਮਨਜਿੰਦਰ ਸਿੰਘ ਉਰਫ਼ ਮਨੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਕਿ ਮਨੀ ਨੇ ਬਾਕੀ ਸਭ ਮੁਲਜ਼ਮਾਂ ਨੂੰ ਕਿਹਾ ਸੀ ਕਿ ਜੇਕਰ ਉਹ ਲੁੱਟ ਦਾ ਪੈਸਾ ਖਰਚਣਗੇ ਤਾਂ ਫੜੇ ਜਾਣਗੇ ਇਸ ’ਚ ਇੱਕ ਚਿੱਪ ਲੱਗੀ ਹੋਈ ਹੈ। ਇਸ ਤੋਂ ਬਾਅਦ 2 ਲੋਕਾਂ ਨੇ ਘਟਨਾ ਵਾਲੀ ਕਾਰ ਦਾ ਸ਼ੀਸ਼ਾ ਤੋੜ ਕੇ ਇਸ ’ਚੋਂ ਕੈਸ਼ ਕੱਢ ਲਿਆ ਪਰ ਪੁਲਿਸ ਨੇ 16 ਮੁਲਜ਼ਮਾਂ ਨੂੰ ਇਸ ਮਾਮਲੇ ’ਚ ਗਿ੍ਰਫ਼ਤਾਰ ਕਰ ਲਿਆ ਹੈ ਅਤੇ 7 ਕਰੋੜ ਦੇ ਕਰੀਬ ਨਗਦੀ ਵੀ ਬਰਾਮਦ ਕੀਤੀ ਗਈ ਹੈ।
Ludhiana robbery case
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਮੁਲਜ਼ਮ ਆਮ ਜਿਹੇ ਕੰਮਕਾਰ ਹੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਅਭੀ ਨਾਂਅ ਦਾ ਮੁਲਜ਼ਮ ਖੁਦ ਚੋਰੀ ਦੇ ਪੈਸੇ ਲੈ ਕੇ ਪੁਲਿਸ ਕੋਲ ਆਇਆ ਅਤੇ ਆਪਣੀ ਗਲਤੀ ਮੰਨਣ ਲੱਗਾ। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ।