Rain Alert: ਹੜ੍ਹਾਂ ਦੌਰਾਨ ਮੌਸਮ ਵਿਭਾਗ ਦਾ ਇੱਕ ਹੋਰ ਅਲਰਟ, ਐਨੇ ਦਿਨ ਪਵੇਗਾ ਭਾਰੀ ਮੀਂਹ, ਸਕੂਲ ਕਾਲਜ ਬੰਦ

Rain Alert
Rain Alert: ਹੜ੍ਹਾਂ ਦੌਰਾਨ ਮੌਸਮ ਵਿਭਾਗ ਦਾ ਇੱਕ ਹੋਰ ਅਲਰਟ, ਐਨੇ ਦਿਨ ਪਵੇਗਾ ਭਾਰੀ ਮੀਂਹ, ਸਕੂਲ ਕਾਲਜ ਬੰਦ

Rain Alert: ਹਿਸਾਰ (ਸੱਚ ਕਹੂੰ ਨਿਊਜ਼)। ਉੱਤਰੀ ਭਾਰਤ ’ਚ ਦੱਖਣ-ਪੱਛਮੀ ਮਾਨਸੂਨ ਦੇ ਸਰਗਰਮ ਹੋਏ 3 ਮਹੀਨੇ ਪੂਰੇ ਹੋਣ ਦੇ ਬਾਵਜੂਦ ਮੀਂਹ ਦਾ ਭਿਆਨਕ ਰੂਪ ਰੁਕ ਨਹੀਂ ਰਿਹਾ ਭਾਰਤ ਮੌਸਮ ਵਿਭਾਗ ਨੇ 1 ਤੋਂ 7 ਸਤੰਬਰ ਵਿਚਕਾਰ ਪੂਰੇ ਇੱਕ ਹਫ਼ਤੇ ਲਈ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਜੰਮੂ-ਕਸ਼ਮੀਰ ਲਈ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮੀਂਹ ਕਾਰਨ ਹਰਿਆਣਾ ਤੇ ਪੰਜਾਬ ’ਚ ਹਾਲਾਤ ਵਿਗੜ ਸਕਦੇ ਹਨ ਭਾਰਤ ਮੌਸਮ ਵਿਭਾਗ ’ਚ ਆਫ਼ਤ ਪ੍ਰਬੰਧਨ ਵਿਭਾਗ ਨੇ ਹੜ੍ਹ ਤੋਂ ਬਚਣ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।

ਐਤਵਾਰ ਨੂੰ ਹਰਿਆਣਾ, ਪੰਜਾਬ ਤੇ ਹਿਮਾਚਲ ਸਮੇਤ ਉੱਤਰੀ ਭਾਰਤ ’ਚ ਮੀਂਹ ਪਿਆ। ਇਸ ਮੀਂਹ ਕਾਰਨ ਗ੍ਰਾਮੀਣ ਖੇਤਰ ਤੋਂ ਲੈ ਕੇ ਸ਼ਹਿਰੀ ਖੇਤਰਾਂ ਤੱਕ ਪਾਣੀ ਭਰਨ ਕਾਰਨ ਜਨਜੀਵਨ ’ਚ ਪ੍ਰਭਾਵਿਤ ਹੋ ਗਿਆ ਭਾਰੀ ਮੀਂਹ ਕਾਰਨ ਪੰਜਾਬ ’ਚ ਹੜ੍ਹ ਦੇ ਪਾਣੀ ’ਚ ਵਾਧਾ ਹੋਇਆ ਹੈ। ਹਰਿਆਣਾ ’ਚ ਵੀ ਪਾਣੀ ਭਰ ਦੇ ਹਾਲਾਤ ਦੇਖਣ ਨੂੰ ਮਿਲੇ ਹਰਿਆਣਾ ਤੇ ਪੰਜਾਬ ਨੂੰ ਜੋੜਨ ਵਾਲੇ ਹਾਂਸੀ-ਬਰਵਾਲਾ ਵਿਚਕਾਰ ਰਾਸ਼ਟਰੀ ਰਾਜਮਾਰਗ ’ਤੇ ਇੰਨਾ ਪਾਣੀ ਜ਼ਮ੍ਹਾ ਹੋ ਗਿਆ ਕਿ ਰਾਜਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ। ਭਾਰਤੀ ਮੌਸਮ ਵਿਭਾਗ ਨੇ 7 ਸਤੰਬਰ ਤੱਕ ਉੱਤਰੀ ਭਾਰਤ ਲਈ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। Rain Alert

ਮੌਸਮ ਵਿਭਾਗ ਵੱਲੋਂ ਜਾਰੀ ਚਿਤਾਵਨੀ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਰਾਜਸਥਾਨ ’ਚ ਵੀ ਮਾਨਸੂਨ ਦੀ ਰਫ਼ਤਾਰ ’ਚ ਉਤਰਾਅ-ਚੜ੍ਹਾਅ ਬਣਿਆ ਹੋਇਆ ਹੈ ਹੁਣ ਰਾਜਸਥਾਨ ’ਚ ਇੱਕ ਵਾਰ ਫਿਰ ਮਾਨਸੂਨ ਦੀ ਰਫ਼ਤਾਰ ਵਧਣ ਦੀ ਸੰਭਾਵਨਾ ਹੈ। ਸਤੰਬਰ ਦੇ ਪਹਿਲੇ ਹਫ਼ਤੇ ’ਚ ਉੱਤਰੀ ਭਾਰਤ ਦੇ ਨਾਲ-ਨਾਲ ਦੱਖਣੀ ਭਾਰਤ ’ਚ ਵੀ ਮਾਨਸੂਨ ਦੀ ਰਫ਼ਤਾਰ ਵਧੇਗੀ। ਇਸ ਸਮੇਂ ਦੌਰਾਨ ਤਾਮਿਲਨਾਡੂ, ਕੇਰਲ, ਕਰਨਾਟਕ, ਯਨਮ, ਤੇਲੰਗਾਨਾ, ਤੱਟੀ ਆਂਧਰਾ ਪ੍ਰਦੇਸ਼, ਰਾਇਲਸੀਮਾ ਅਤੇ ਲਕਸ਼ਦੀਪ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਤੇ ਤੂਫਾਨ ਦਾ ਵੀ ਅਲਰਟ ਹੈ। Weather Alert

ਜੰਮੂ ਖੇਤਰ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ, ਅੱਜ ਬੰਦ ਰਹਿਣਗੇ ਸਕੂਲ | Rain Alert

ਐਤਵਾਰ ਨੂੰ ਜੰਮੂ ਖੇਤਰ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਦੇ ਨਾਲ-ਨਾਲ ਜ਼ਮੀਨ ਖਿਸਕਣ ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ। ਇਸ ਦੌਰਾਨ ਸ਼ਨਿੱਚਰਵਾਰ ਰਾਤ ਤੋਂ ਝਨਾਬ ਨਦੀ ’ਚ ਫਸੇ ਅੱਠ ਜਣਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਭਾਰੀ ਮੀਂਹ ਸਬੰਧੀ ਸੋਮਵਾਰ ਨੂੰ ਜੰਮੂ ’ਚ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ।

Read Also : ਭਿਆਨਕ ਭੂਚਾਲ ਨਾਲ ਕੰਬਿਆ ਅਫਗਾਨਿਸਤਾਨ, 250 ਲੋਕਾਂ ਦੀ ਮੌਤ ਦੀ ਖਬਰ

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਖਰਾਬ ਮੌਸਮ ਦੀ ਚਿਤਾਵਨੀ ਸਬੰਧੀ, ਅਧਿਕਾਰੀਆਂ ਨੇ ਖੇਤਰ ਦੇ ਸਾਰੇ ਨਿੱਜੀ ਤੇ ਸਰਕਾਰੀ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਡੋਡਾ ਦੇ ਐੱਸਐੱਸਪੀ ਸੰਦੀਪ ਮਹਿਤਾ ਨੇ ਦੱਸਿਆ ਕਿ ਅੱਸਰ ਡੋਡਾ ਦੇ ਕਰਮੈਲ ਖੇਤਰ ’ਚ ਝਨਾਂ ਦਰਿਆ ਦੇ ਵਿਚਕਾਰੋਂ ਫਸੇ ਅੱਠ ਵਿਅਕਤੀਆਂ ਬਾਰੇ ਅੱਧੀ ਰਾਤ ਦੇ ਆਸ-ਪਾਸ ਅੱਸਰ ਪੁਲਿਸ ਸਟੇਸ਼ਨ ਨੂੰ ਇੱਕ ਚਿਤਾਵਨੀ ਦੀ ਸੂਚਨਾ ਮਿਲੀ ਸੀ ਉਨ੍ਹਾਂ ਦੱਸਿਆ ਕਿ ਇਹ ਲੋਕ ਅਸਥਾਈ ਲੱਕੜ ਦੀ ਕਿਸ਼ਤੀ ਵਰਤ ਰਹੇ ਸਨ ਪਰ ਤੈਰਦੇ ਲੱਕੜ ਦੇ ਟੁਕੜਿਆਂ ’ਚ ਫਸ ਗਏ।

ਉਨ੍ਹਾਂ ਅੱਗੇ ਕਿਹਾ ਕਿ ਸੂਚਨਾ ਮਿਲਣ ’ਤੇ, ਜ਼ਿਲ੍ਹਾ ਪੁਲਿਸ ਤੁਰੰਤ ਰਿਸਪਾਂਸ ਟੀਮ (ਕਿਊਆਰਟੀ) ਤੇ ਐੱਸਡੀਆਰਐੱਫ ਤੁਰੰਤ ਸਾਰੇ ਜ਼ਰੂਰੀ ਬਚਾਅ ਉਪਕਰਣਾਂ ਨਾਲ ਮੌਕੇ ’ਤੇ ਪਹੁੰਚੇ। ਝਨਾਂ ਦਰਿਆ ’ਤੇ ਸੰਘਣੀ ਧੁੰਦ ਕਾਰਨ ਦ੍ਰਿਸ਼ਟੀ ਘੱਟ ਹੋਣ ਕਾਰਨ ਹਾਲਾਤ ਵਿਗੜ ਗਏ ਉਨ੍ਹਾਂ ਅੱਗੇ ਕਿਹਾ ਕਿ ਉੱਚ-ਸ਼ਕਤੀ ਵਾਲੀਆਂ ਟਾਰਚਾਂ ਤੇ ਤਾਲਮੇਲ ਵਾਲੇ ਮਾਰਗਦਰਸ਼ਨ ਦੀ ਮੱਦਦ ਨਾਲ, ਫਸੇ ਲੋਕਾਂ ਨੂੰ ਜੰਗਲ ਵੱਲ ਲਿਜਾਇਆ ਗਿਆ ਤੇ ਆਖਰਕਾਰ ਸੁਰੱਖਿਅਤ ਨਦੀ ਦੇ ਕੰਢੇ ਪਹੁੰਚ ਗਏ।

ਉੱਤਰਾਖੰਡ ’ਚ ਜ਼ਮੀਨ ਖਿਸਕਣ ’ਚ ਫਸੇ 11 ਮੁਲਾਜ਼ਮ | Rain Alert

ਦੇਹਰਾਦੂਨ ਉੱਤਰਾਖੰਡ ਦੇ ਪਿਥੌਰਾਗੜ੍ਹ ’ਚ ਮੀਂਹ ਪੈਣ ਕਾਰਨ ਧੌਲੀਗੰਗਾ ਪਾਵਰ ਪ੍ਰਾਜੈਕਟ ਦੀ ਸੁਰੰਗ ’ਤੇ ਜ਼ਮੀਨ ਖਿਸਕ ਗਈ। ਹਾਦਸੇ ਕਾਰਨ 19 ਮੁਲਾਜ਼ਮ ਅੰਦਰ ਫਸ ਗਏ, ਜਿਨ੍ਹਾਂ ’ਚੋਂ 8 ਨੂੰ ਬਚਾ ਲਿਆ ਗਿਆ। ਖ਼ਬਰ ਲਿਖੇ ਜਾਣ ਤੱਕ, 11 ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਦੂਜੇ ਪਾਸੇ, ਆਈਐੱਮਡੀ ਦੇ ਡਾਇਰੈਕਟਰ ਜਨਰਲ ਮ੍ਰਤਿੳਂੂਜੈ ਮਹਾਪਾਤਰ ਨੇ ਐਤਵਾਰ ਨੂੰ ਇੱਕ ਆਨਲਾਈਨ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਸਤੰਬਰ ’ਚ ਉੱਤਰਾਖੰਡ ’ਚ ਜ਼ਮੀਨ ਖਿਸਕਣ ਤੇ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ।