Sanjay Verma Murder Case: ਸੰਜੇ ਵਰਮਾ ਕਤਲ ਕਾਂਡ ’ਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ

Sanjay Verma Murder Case
ਅਬੋਹਰ :ਪੁਲਿਸ ਵੱਲੋਂ ਅਬੋਹਰ ਦੇ ਸੰਜੇ ਵਰਮਾ ਹੱਤਿਅ ਕਾਂਡ ਵਿਚ ਗ੍ਰਿਫਤਾਰ ਕੀਤਾ ਗੈਂਗਸਟਰ। 

Sanjay Verma Murder Case: (ਮੇਵਾ ਸਿੰਘ) ਅਬੋਹਰ। ਪੁਲਿਸ ਨੇ ਹੁਣ ਸ਼ਹਿਰ ਦੇ ਮਸ਼ਹੂਰ ਕੱਪੜਾ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਮਾਮਲੇ ’ਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸਨੂੰ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਸਨੂੰ ਪੁੱਛਗਿੱਛ ਲਈ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ, ਪੁਲਿਸ ਨੇ 30 ਸਾਲਾ ਪ੍ਰਵੀਨ ਰਾਮੇਸ਼ਵਰ ਲੋਂਕਰ ਪੁੱਤਰ ਰਾਮੇਸ਼ਵਰ ਲੋਂਕਰ, ਵਾਸੀ ਨਾਦਬ੍ਰਹਮਾ ਸੋਸਾਇਟੀ ਬਰਾਤੇ ਚਾਵਲ, ਭੇਲੇਕਰ ਬਸਤੀ, ਪੁਰਾਣਾ ਜਕਤ ਨਾਕਾ, ਅੰਬੇਡਕਰ ਚੌਕ, ਵਾਰਜੇ, ਪੁਣੇ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: Heroin News: ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਸਫਲਤਾ, 13 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਿੰਨ ਜਣੇ ਕੀਤੇ ਕਾਬੂ

ਜ਼ਿਕਰਯੋਗ ਹੈ ਕਿ ਲਗਭਗ 24 ਦਿਨ ਪਹਿਲਾਂ ਨਿਊਵੇਅਰ ਵੈੱਲ ਆਪਰੇਟਰ ਜਗਤ ਵਰਮਾ ਦੇ ਭਰਾ ਸੰਜੇ ਵਰਮਾ ਨੂੰ ਉਸਦੇ ਸ਼ੋਅਰੂਮ ਦੇ ਬਾਹਰ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ, ਜਦੋਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਉਕਤ ਨੌਜਵਾਨਾਂ ਦਾ ਸਾਥ ਦੇਣ ਵਾਲੇ ਪਟਿਆਲਾ ਦੇ ਦੋ ਨੌਜਵਾਨਾਂ ਨੂੰ ਪੁਲਿਸ ਨਾਲ ਹੋਏ ਮੁਕਾਬਲੇ ’ਚ ਮਾਰ ਦਿੱਤਾ ਸੀ। ਜਦੋਂ ਕਿ ਪੰਜ ਨਾਮਜ਼ਦ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਹੋਰ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Sanjay Verma Murder Case