ਕੇਮਾਰ ਰੋਚ ਦੀ ਢਾਈ ਸਾਲਾਂ ਬਾਅਦ ਟੀਮ ’ਚ ਹੋਈ ਵਾਪਸੀ (West Indies ODI Team)
ਜਮੈਕਾ। ਭਾਰਤ ਖਿਲਾਫ 6 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਰੋਜ਼ਾ ਇੱਕ ਰੋਜ਼ਾ ਮੈਚਾਂ ਦੀ ਲੜੀ ਲਈ ਵੈਸਟਇੰਡੀਜ਼ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਕਿਰੋਨ ਪੋਲਾਰਡ ਦੀ ਕਪਤਾਨੀ ’ਚ 15 ਮੈਂਬਰੀ ਟੀਮ ’ਚ ਤੇਜ਼ ਗੇਂਦਬਾਜ਼ ਕੇਮਾਰ ਰੋਚ ਦੀ ਢਾਈ ਸਾਲਾਂ ਬਾਅਦ ਟੀਮ ’ਚ ਵਾਪਸੀ ਹੋਈ ਹੈ। ਰੋਚ ਨੇ ਆਪਣਾ ਆਖਰੀ ਇੱਕ ਰੋਜ਼ਾ ਮੈਚ ਢਾਈ ਸਾਲ ਪਹਿਲਾਂ ਖੇਡਿਆ ਸੀ। ਵੈਸਟਇੰਡੀਜ਼ ਨੂੰ ਭਾਰਤ ਖਿਲਾਫ ਤਿੰਨ ਮੈਚਾਂ ਦੀ ਟੀ-20 ਲੜੀ ਵੀ ਖੇਡਣੀ ਹੈ ਪਰ ਹਾਲੇ ਇਸ ਫਾਰਮੇਂਟ ਲਈ ਟੀਮ ਦਾ ਐਲਾਨ ਨਹੀਂ ਕੀਤਾ ਗਿਆ। (West Indies ODI Team)
ਹਾਲੇ ਵੈਸਟਇੰਡੀਜ਼ ਤੇ ਇੰਗਲੈਂਡ ਦਰਮਿਆਨ ਖੇਡੀ ਜਾ ਰਹੀ ਹੈ। ਇਸ ਤੋਂ ਬਾਅਦ ਟੀ-20 ਲਈ ਟੀਮ ਦਾ ਐਲਾਨ ਕੀਤਾ ਜਾਵੇਗਾ। ਵੈਸਟਇੰਡੀਜ਼ ਨੇ ਹਾਲ ਹੀ ’ਚ ਆਇਰਲੈਂਡ ਖਿਲਾਫ ਘਰੇਲੂ ਇੱਕ ਰੋਜ਼ਾ ਲੜੀ ’ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਤੋਂ ਬਾਅਦ ਟੀਮ ’ਚ 6 ਬਦਲਾਅ ਕੀਤੇ ਗਏ ਹਨ। ਚੀਫ ਸਿਲੈਕਟਰ ਡੇਸਮੰਡ ਹੇਂਸ ਦੀ ਅਗਵਾਈ ’ਚ ਇਹ ਟੀਮ ਚੁਣੀ ਗਈ ਹੈ। ਹੇਂਸ 80 ਤੇ 90 ਦੇ ਦਹਾਕੇ ’ਚ ਵੈਸਟਇੰਡੀਜ਼ ਦੇ ਬੇਹੱਦ ਸਫਲ ਓਪਨਰ ਰਹੇ ਸਨ। ਇੱਕ ਰੋਜ਼ਾ ਕ੍ਰਿਕਟ ’ਚ ਉਨਾਂ ਦੇ ਨਾਂਅ 17 ਸੈਂਕੜੇ ਹਨ।
2019 ਤੋਂ ਬਾਅਦ ਕੋਈ ਮੈਚ ਨਹੀਂ ਖੇਡੇ ਰੋਚ
ਰੋਚ ਪਿਛਲੇ ਦੋ ਸਾਲਾਂ ਤੋਂ ਕੋਈ ਵਾਈਟ ਬਾਲ ਮੈਚ ਨਹੀਂ ਖੇਡੇ ਸਨ। ਇਸ ਤੋਂ ਇਲਾਵਾ ਉਨਾਂ ਕੋਈ ਲਿਸਟ ਏ ਮੁਕਾਬਲਾ ਵੀ ਨਹੀਂ ਖੇਡਿਆ ਸੀ। ਹੇਂਸ ਨੇ ਕਿਹਾ ਰੋਚ ਸਾਡੇ ਪ੍ਰੀਮੀਅਰ ਤੇਜ਼ ਗੇਂਦਬਾਜ਼ ਹਨ ਤੇ ਉਨਾਂ ਦਾ ਤਜ਼ਰਬਾ ਭਾਰਤ ਖਿਲਾਫ ਕੰਮ ਆਵੇਗਾ।
ਵੈਸਟਇੰਡੀਜ਼ ਦੀ ਇੱਕ ਰੋਜ਼ਾ ਟੀਮ ਇਸ ਪ੍ਰਕਾਰ ਹੈ :
ਕਿਰੋਨ ਪੋਲਾਰਡ (ਕਪਤਾਨ), ਫੈਬੀਅਨ ਐਲਨ, ਐਨਕੁਰਮਾਹ ਬਾਨਰ, ਡੇਰੇਨ ਬ੍ਰਾਵੋ, ਸ਼ਾਮਾਰ ਬਰੁਕਸ, ਜੇਸਨ ਹੋਲਡਰ, ਅਕੀਲ ਹੁਸੈਨ, ਅਲਜਾਰੀ ਜੋਸੇਫ, ਬ੍ਰੈਂਡਨ ਕਿੰਗ, ਨਿਕੋਲਸ ਪੂਰਨ, ਕੇਮਾਰ ਰੋਚ, ਰੋਮਾਰੀਓ ਸ਼ੇਫਰਡ, ਓਡੇਨ ਸਮਿੱਥ ਤੇ ਹੇਡਨ ਵਾਲਸ਼ ਜੂਨੀਅਰ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ