ਪੰਜਾਬ ਭਰ ‘ਚ ਵਿਧਾਇਕਾਂ ਦੇ ਘਰਾਂ ਅੱਗੇ ਇੱਕ ਰੋਜ਼ਾ ਧਰਨੇ ਦਾ ਐਲਾਨ

MLA
ਸੁਨਾਮ: ਮੀਟਿੰਗ ਕਰਦੇ ਹੋਏ ਜਥੇਬੰਦੀ ਦੀਆਂ ਮਹਿਲਾਂ ਆਗੂ।

ਭਾਕਿਯੂ ਉਗਰਾਹਾਂ ਵੱਲੋਂ ਪਿੰਡਾਂ ‘ਚ ਨਸ਼ੇ ਖ਼ਿਲਾਫ ਮੀਟਿੰਗਾਂ ਦਾ ਦੌਰ ਜਾਰੀ | MLA

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਪਿੰਡ ਉਗਰਾਹਾਂ ਵਿਖੇ ਨਸ਼ਿਆਂ ਦੀ ਮੁਹਿੰਮ ਨੂੰ ਲੈਕੇ ਔਰਤ ਵਿੰਗ ਦੀ ਸੂਬਾ ਮੈਂਬਰ ਕਮਲਜੀਤ ਕੌਰ ਬਰਨਾਲਾ ਦੀ ਅਗਵਾਈ ਵਿਚ ਮੀਟਿੰਗ ਹੋਈ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਇਹਨਾਂ ਗੰਦੀਆਂ ਸਰਕਾਰਾਂ ਦੇ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ, ਪਰ ਸਰਕਾਰ ਇਨ੍ਹਾਂ ਖਤਰਨਾਕ ਨਸ਼ਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ, ਸਗੋਂ ਦਿਨੋ ਦਿਨ ਇਹਨਾਂ ਨਸ਼ਿਆਂ ਨਾਲ ਨੋਜਵਾਨ ਮਰ ਰਹੇ ਹਨ, ਸਰਕਾਰ ਇਹਨਾਂ ਨਸ਼ਿਆਂ ਨੂੰ ਬੰਦ ਕਰਵਾਉਣ ਲਈ ਢੁਕਵੇਂ ਪ੍ਰਬੰਧ ਨਹੀਂ ਕਰ ਰਹੀ, ਮਜਬੂਰਨ ਜਥੇਬੰਦੀ ਨੂੰ ਚਿੱਟੇ ਖ਼ਿਲਾਫ਼ ਇਹ ਕਦਮ ਚੁੱਕਣਾ ਪਿਆ ਤਾਂ ਕਿ ਇਹਨਾਂ ਖਤਰਨਾਕ ਨਸ਼ਿਆਂ ਨੂੰ ਬੰਦ ਕਰਵਾ ਕੇ ਨੋਜਵਾਨ ਪੀੜੀ ਨੂੰ ਬਚਾਇਆ ਜਾ ਸਕੇ, ਉਨ੍ਹਾਂ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਜਥੇਬੰਦੀ ਦੇ ਇਸ ਫੈਸਲੇ ਤੇ ਆਪਣਾ ਬਣਦਾ ਯੋਗਦਾਨ ਪਾਈਏ। (MLA)

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨੌਜਵਾਨਾਂ ਨੂੰ, ਮਾਵਾਂ ਭੈਣਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਵਿੱਚ ਮੀਟਿੰਗਾਂ ਕਰਵਾ ਕੇ ਲਾਮਬੰਦ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਆਉਣ ਵਾਲੀ 1 ਅਕਤੂਬਰ ਤੋਂ 10 ਅਕਤੂਬਰ ਤੱਕ ਪਿੰਡਾਂ ਵਿਚ ਢੋਲ ਮਾਰਚ, ਮਸ਼ਾਲ ਮਾਰਚ, ਸਕੂਲ਼ ਵਾਲੇ ਬੱਚਿਆਂ ਨੂੰ ਨਾਲ਼ ਲੈਕੇ ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਵਾਰੇ ਜਾਗਰੂਕ ਰੈਲੀਆਂ ਕੀਤੀਆਂ ਜਾਣਗੀਆਂ ਅਤੇ 1 ਰੋਜਾ ਧਰਨਾ ਪੰਜਾਬ ਭਰ ਦੇ ਐਮ.ਐਲ.ਏ ਵਿਧਾਇਕ ਦੇ ਘਰ ਮੂਹਰੇ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਸਿਹਤ ਸਹੂਲਤਾਂ ਸਬੰਧੀ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ

ਇਸ ਮੀਟਿੰਗ ਵਿੱਚ ਸੁਨਾਮ ਬਲਾਕ ਦੇ ਔਰਤ ਵਿੰਗ ਦੀ ਪ੍ਰਧਾਨ ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ, ਰਣਦੀਪ ਕੋਰ ਟੋਲਾ, ਬਲਜੀਤ ਕੌਰ ਖਡਿਆਲ, ਸੁਖਵਿੰਦਰ ਕੌਰ ਚੱਠਾ ਅਤੇ ਸੁਨਾਮ ਬਲਾਕ ਦੇ ਪਿੰਡਾਂ ਦੀਆਂ ਇਕਾਈ ਪ੍ਰਧਾਨ ਔਰਤਾਂ ਵੀ ਸ਼ਾਮਲ ਸਨ।

LEAVE A REPLY

Please enter your comment!
Please enter your name here