ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗ ਕੇ ਮਨਾਈ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ

ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗ ਕੇ ਰੋਜ਼ਾਨਾ ਸੱਚ ਕਹੂੰ ਅਖ਼ਬਾਰ ਦੀ 21ਵੀਂ ਵਰੇਗੰਢ (Anniversary of SachKahoon) ਮਨਾਈ। ਕਟੋਰੇ ਟੰਗਣ ਦੀ ਸ਼ੁਰੁਆਤ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਭੈਣ ਮਮਤਾ ਰਾਣੀ ਇੰਸਾਂ, 85 ਮੈਂਬਰ ਰਾਹੁਲ ਇੰਸਾਂ ਅਤੇ ਕੁਲਭੂਸ਼ਨ ਇੰਸਾਂ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਅਨਿਲ ਇੰਸਾਂ ਨੇ ਕੀਤੀ।

ਇਸ ਮੌਕੇ 85 ਮੈਂਬਰਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਆਪਣੇ ਕਰ ਕਮਲਾਂ ਨਾਲ ਸੱਚ ਕਹੂੰ ਦੀ ਸ਼ੁਰੂਆਤ ਕਰਕੇ ਸਾਧ ਸੰਗਤ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ ਕਿਉਂਕਿ ਸੱਚ ਕਹੂੰ ਵਿਚ ਸਾਨੂੰ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਰੋਜ਼ਾਨਾ ਪੜ੍ਹਨ ਲਈ ਮਿਲਦੇ ਹਨ ਅਤੇ ਇਸਦੇ ਨਾਲ ਨਾਲ ਸਾਫ਼ ਸੁਥਰੀਆਂ ਖਬਰਾਂ, ਬਹੁਤ ਹੀ ਵਧੀਆ ਆਰਟੀਕਲ ਅਤੇ ਦੇਸ਼ ਅਤੇ ਵਿਦੇਸ਼ਾਂ ਦੀਆਂ ਤਾਜ਼ੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਐਮਐਸਜੀ ਆਈਟੀ ਵਿੰਗ ਦੀ ਕੋਮਲ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਸੱਚ ਕਹੂੰ ਅਖ਼ਬਾਰ ਅੱਜ ਪੂਰਾ ਪਾਪੂਲਰ ਹੈ ਅਤੇ ਪਾਠਕਾਂ ਨੂੰ ਸਵੇਰੇ ਸੱਚ ਕਹੂੰ ਪੜ੍ਹਨ ਦੀ ਪੂਰੀ ਤਾਂਘ ਰਹਿੰਦੀ ਹੈ। (SachKahoon)Anniversary of SachKahoon

ਇਸ ਮੌਕੇ ਜੋਨਾਂ ਦੇ ਪ੍ਰੇਮੀ ਸੇਵਕ ਡਾਕਟਰ ਇਕਬਾਲ ਇੰਸਾਂ, ਰੌਬਿਨ ਗਾਬਾ ਇੰਸਾਂ,ਸੁਨੀਲ ਇੰਸਾਂ, ਬਿੱਟੂ ਪਾਲ ਇੰਸਾਂ, ਪ੍ਰੇਮੀ ਸੰਮਤੀਆਂ ਦੇ ਸੇਵਾਦਾਰ ਗੋਪਾਲ ਇੰਸਾਂ, ਸ਼ੰਭੂ ਇੰਸਾਂ, ਸੱਤਪਾਲ ਇੰਸਾਂ, ਸੰਜੀਵ ਭੱਠੇਜਾ ਇੰਸਾਂ, ਮੋਹਿਤ ਭੋਲਾ ਇੰਸਾਂ, ਜਸਵਿੰਦਰ ਸਿੰਘ ਜੱਸਾ ਇੰਸਾਂ, ਡਾਕਟਰ ਜੈਪਾਲ ਇੰਸਾਂ, ਧਰਮਵੀਰ ਇੰਸਾਂ, ਪ੍ਰੇਮ ਚਾਵਲਾ ਇੰਸਾਂ, ਅਸ਼ੋਕ ਗਰੋਵਰ ਇੰਸਾਂ, ਸੁਭਾਸ਼ ਇੰਸਾਂ, ਯੁਵਰਾਜ ਇੰਸਾਂ, ਸੋਨੂੰ ਇੰਸਾਂ, ਮੋਹਿੰਦਰ ਸੋਨੀ ਇੰਸਾਂ, ਰਿਤਿਕ ਧਮੀਜਾ ਇੰਸਾਂ, ਲਵਿਸ਼ ਇੰਸਾਂ, ਨਵਿਸ਼ ਨਾਰੰਗ ਤੋਂ ਇਲਾਵਾ ਸੇਵਾਦਾਰ ਪਰਦੀਪ ਇੰਸਾਂ, ਸਤਪਾਲ ਭਾਟੀਆ ਇੰਸਾਂ,ਮੁਖਤਿਆਰ ਸਿੰਘ ਇੰਸਾਂ, ਭੈਣਾਂ ਵਿੱਚੋ ਸੁਨੀਤਾ ਧਮੀਜਾ, ਰੀਟਾ ਗਾਬਾ, ਸਰੋਜ ਇੰਸਾਂ, ਸੁਮਨ ਇੰਸਾਂ, ਨਿਸ਼ਾ ਕਥੂਰੀਆ ਇੰਸਾਂ, ਕਿਰਨ ਇੰਸਾਂ, ਅਰਜ਼ ਇੰਸਾਂ, ਨਿਰਮਲਾ ਇੰਸਾਂ, ਪੂਜਾ ਇੰਸਾਂ, ਕਮਲ ਇੰਸਾਂ, ਤਮੰਨਾ ਇੰਸਾਂ, ਸੱਚ ਕਹੂੰ ਏਜੰਸੀ ਹੋਲਡਰ ਅਰੁਣ ਇੰਸਾਂ ਤੋਂ ਇਲਾਵਾ ਹੋਰ ਵੀ ਸੇਵਾਦਾਰ ਮੌਜੂਦ ਸਨ।

LEAVE A REPLY

Please enter your comment!
Please enter your name here