ਸਾਡੇ ਨਾਲ ਸ਼ਾਮਲ

Follow us

23 C
Chandigarh
Thursday, February 12, 2026
More
    Home ਰੂਹਾਨੀਅਤ ਅਨਮੋਲ ਬਚਨ ਸਿਮਰਨ ਕਰਦੇ ਹੋ...

    ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ: ਪੂਜਨੀਕ ਗੁਰੂ ਜੀ

    Saint Dr MSG
    Saint Dr MSG

    ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ: ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਸੰਸਾਰ ’ਚ ਉਹ ਲੋਕ ਭਾਗਾਂ ਵਾਲੇ ਹਨ ਜੋ ਸੰਤਾਂ ਦੀ ਗੱਲ ਸੁਣ ਕੇ ਅਮਲ ਕਰ ਲਿਆ ਕਰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਮਨਮਤੇ ਲੋਕ ਆਪਣੇ-ਆਪਣੇ ਕੰਮ-ਧੰਦਿਆਂ ’ਚ ਲੱਗੇ ਹੋਏ ਹਨ ਅਤੇ ਆਪਣੀ ਹੀ ਵਜ੍ਹਾ ਨਾਲ ਦੁਖੀ ਹਨ ਦੂਜਿਆਂ ਨੂੰ ਦੋਸ਼ ਦੇਣਾ ਸਹੀ ਨਹੀਂ ਹੈ

    ਤੁਸੀਂ ਕੋਈ ਅਜਿਹਾ ਕਰਮ ਕਰ ਬੈਠਦੇ ਹੋ, ਕੰਮ ’ਚ ਲੀਨ ਹੋ ਜਾਂਦੇ ਹੋ ਜੋ ਗੁਨਾਹ ਬਣ ਜਾਂਦਾ ਹੈ ਅਤੇ ਜਦੋਂ ਉਸਦਾ ਫਲ ਭੋਗਣਾ ਪੈਂਦਾ ਹੈ ਉਦੋਂ ਤੁਸੀਂ ਸੋਚਦੇ ਹੋ ਕਿ ਮੈਂ ਇਹ ਕੰਮ ਨਹੀਂ ਕੀਤਾ, ਮੈਂ ਤਾਂ ਅਜਿਹਾ ਸੋਚ ਕੇ ਨਹੀਂ ਕੀਤਾ ਸੀ ਤੁਹਾਡੇ ਸੋਚਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਬਲਕਿ ਤੁਸੀਂ ਕਿਹੋ ਜਿਹਾ ਕਰਮ ਕੀਤਾ ਹੈ ਇਹ ਵੇਖਣ ਵਾਲੀ ਗੱਲ ਹੈ ਇਸ ਲਈ ਇਨਸਾਨ ਨੂੰ ਬੁਰੇ ਕਰਮ ਨਹੀਂ ਕਰਨੇ ਚਾਹੀਦੇ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫਕੀਰ ਸਮਝਾਉਂਦੇ ਹਨ, ਮੁਆਫ਼ ਕਰਦੇ ਹਨ ਪਰ ਅੱਗੇ ਅੱਲ੍ਹਾ, ਰਾਮ ਦੇ ਹੱਥ ’ਚ ਹੁੰਦਾ ਹੈ ਇਸ ਲਈ ਤੁਸੀਂ ਉਸ ਪਰਮ ਪਿਤਾ, ਪਰਮਾਤਮਾ ਦਾ ਸਿਮਰਨ ਕਰਦੇ ਰਹੋ ਆਪਣੇ ਆਪ ਨੂੰ ਬੁਰਾਈਆਂ ਤੋਂ ਬਚਾ ਕੇ ਰੱਖੋ ਜੇਕਰ ਬੁਰਾਈਆਂ ਦੇ ਹੱਥ ਆਪਣਾ ਦਾਮਨ ਦੇ ਦਿੱਤਾ ਤਾਂ ਤੜਫਣ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਹੋਵੇਗਾ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਜਾਣਦੇ ਹੋ ਕਿ ਚੰਗਾ ਕੀ ਹੈ ਅਤੇ ਬੁਰਾ ਕੀ ਹੈ ਇਸ ਲਈ ਜਿੰਨਾ ਹੋ ਸਕੇ ਓਨਾ ਬੁਰਾਈ ਤੋਂ ਦੂਰ ਰਹੋ ਅਤੇ ਇਹ ਸੰਭਵ ਹੈ, ਕਿਉਂਕਿ ਸਾਡੇ ਸੰਸਕਾਰ ਅਜਿਹੇ ਹੀ ਹਨ ਅਸੀਂ ਇੱਕ ਧਾਰਮਿਕ ਦੇਸ਼ ’ਚ ਰਹਿੰਦੇ ਹਾਂ ਇੱਥੇ ਧਰਮ ਦਾ ਪਾਲਨ ਹੁੰਦਾ ਹੈ ਇਸ ਲਈ ਹੋਰ ਕੁਝ ਨਹੀਂ ਤਾਂ ਸੰਸਕਾਰਾਂ ਦਾ ਤਾਂ ਪਤਾ ਲੱਗਦਾ ਹੀ ਹੈ ਇਸ ਲਈ ਬੁਰਾਈ ਨੂੰ ਛੱਡ ਕੇ ਰੱਖੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਇਸ ਪਾਸੇ ਧਿਆਨ ਨਹੀਂ ਦੇਣਾ ਚਾਹੀਦਾ ਕਿ ਕੌਣ, ਕੀ ਕਰ ਰਿਹਾ ਹੈ

    ਇਸ ਨਾਲ ਤੁਹਾਨੂੰ ਕੀ ਮਤਲਬ? ਬੱਸ, ਤੁਸੀਂ ਆਪਣੇ-ਆਪ ਨੂੰ ਸੁਧਾਰ ਕੇ ਰੱਖੋ ਜੋ ਆਪਣੀ ਥਾਂ ’ਤੇ ਸਹੀ ਹੈ ਉਹ ਹੀ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਇਸ ਸੰਸਾਰ ਤੋਂ ਸਾਰਿਆਂ ਨੇ ਇੱਕ ਦਿਨ ਜਾਣਾ ਹੈ ਜੋ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈ ਕੇ ਜਾਂਦੇ ਹਨ

    ਉਹ ਦੋਵਾਂ ਜਹਾਨਾਂ ’ਚ ਅਮਰ ਹੋ ਜਾਂਦੇ ਹਨ ਅਤੇ ਜੋ ਪਾਪ-ਕਰਮ ਕਰਕੇ ਜਾਂਦੇ ਹਨ ਉਨ੍ਹਾਂ ਦਾ ਕੋਈ ਨਾਮ ਤੱਕ ਲੈਣਾ ਪਸੰਦ ਨਹੀਂ ਕਰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸ੍ਰੀਰਾਮ ਜੀ ਨੇ ਕਿਸੇ ਦਾ ਕੁਝ ਨਹੀਂ ਵਿਗਾੜਿਆ ਸੀ ਫਿਰ ਵੀ ਕੈਕਈ ਨੇ ਉਨ੍ਹਾਂ ਨੂੰ ਦੋਸ਼ੀ ਬਣਾਇਆ ਇਸ ਤੋਂ ਬਾਅਦ ਕਿਸੇ ਨੇ ਵੀ ਕਿਸੇ ਦਾ ਨਾਂਅ ਕੈਕਈ ਨਹੀਂ ਰੱਖਿਆ ‘ਰਾਮ’ ਸ਼ਬਦ ਤਾਂ ਬਹੁਤਿਆਂ ਨਾਲ ਜੁੜਿਆ ਹੋਇਆ ਹੈ ਪਰ ਕੈਕਈ ਜਾਂ ਮੰਥਰਾ ਕਿਸੇ ਦਾ ਵੀ ਨਾਂਅ ਨਹੀਂ ਹੈ ਇਸ ਲਈ ਇਨਸਾਨ ਨੂੰ ਬੁਰਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਬੁਰਾਈ ਇਨਸਾਨ ਨੂੰ ਦੋਵਾਂ ਜਹਾਨਾਂ ’ਚ ਡੁਬੋ ਦਿੰਦੀ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ