ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਫੇਸਬੁੱਕ ’ਤੇ ਆਨਲਾਈਨ ਗੁਰੂਕੁਲ ਰਾਹੀਂ ਆਪਣੇ ਪਵਿੱਤਰ ਬਚਨਾਂ ਦੀ ਵਰਖਾ ਕਰਦਿਆਂ ਫ਼ਰਮਾਇਆ, ‘‘ਮਾਲਕ ਦੀ ਸਾਜ਼ੀ ਨਿਵਾਜੀ ਪਿਆਰੀ ਸਾਧ-ਸੰਗਤ ਜੀਓ! ਤੁਹਾਨੂੰ ਸਾਰਿਆਂ ਨੂੰ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦੀ ਬਹੁਤ-ਬਹੁਤ ਵਧਾਈ ਹੋਵੇ, ਤੁਹਾਨੂੰ ਸਾਰਿਆਂ ਨੂੰ ਬਹੁਤ-ਬੁਹਤ ਅਸ਼ੀਰਵਾਦ।’’
ਬ੍ਰਹਮਚਰਜ ਦੇ ਲਾਭ ’ਤੇ ਰੋਸ਼ਨੀ ਪਾਉਦੇ ਹੋਏ ਆਪ ਜੀ ਨੇ ਫ਼ਰਮਾਇਆ ਕਿ ਬੱਚੇ ਪੁੱਛਦੇ ਹਨ ਕਿ ਕਿਵੇਂ ਬ੍ਰਹਮਚਰਜ ਸੰਭਵ ਹੈ? ਬਹੁਤ ਮੁਸ਼ਕਿਲ ਹੁੰਦਾ ਹੈ ਛੋਟੀ ਜਿਹੀ ਉਮਰ ’ਚ ਆਪਣੇ ਆਪ ਨੂੰ ਕੰਟਰੋਲ ਕਰਨਾ ਅਤੇ ਜੋ ਕੰਟਰੋਲ ਕਰ ਗਿਆ ਉਹ ਸਰਵਉੱਤਮ ਹੁੰਦਾ ਹੈ। ਉੱਤਮ ਬਹੁਤ ਹੁੰਦੇ ਹਨ, ਚੰਗੇ ਬਹੁਤ ਹੁੰਦੇ ਹਨ ਪਰ ਸਰਵਉੱਤਮ ਉਹੀ ਹੋ ਸਕਦਾ ਹੈ, ਜੋ ਆਪਣੇ ਆਪ ’ਤੇ ਕੰਟਰੋਲ ਪਾਉਣਾ ਸਿੱਖ ਜਾਂਦਾ ਹੈ। ਆਤਮਬਲ ਨਾਲ ਹੀ ਬ੍ਰਹਮਚਰਜ ਸੰਭਵ ਹੈ।
ਖਾਣ-ਪੀਣ ’ਚ ਬਦਲਾਅ ਲਿਆਉਣਾ ਪਵੇਗਾ | Anmol Bachan
ਖਾਣ-ਪੀਣ ’ਚ ਕੁਝ ਚੀਜ਼ਾਂ ਤੁਹਾਨੂੰ ਸ਼ਾਮਲ ਕਰਨੀਆਂ ਪੈਣਗੀਆਂ ਅਤੇ ਬਦਲਾਅ ਲਿਆਉਣਾ ਪਵੇਗਾ। ਅਜਿਹੀ ਚੀਜ਼ਾਂ ਨਾ ਖਾਓ ਜੋ ਬਹੁਤ ਗਰਮ ਹੋਣ, ਅਜਿਹੀ ਚੀਜ਼ਾਂ ਨਾ ਖਾਓ ਜੋ ਤੁਹਾਨੂੰ ਪਰੇਸ਼ਾਨ ਕਰਦੀਆਂ ਹੋਣ, ਸ਼ੁੱਧ ਭੋਜਨ ਹੋਵੇ। ਕੋਸ਼ਿਸ਼ ਕਰੋ ਕਿ ਬਹੁਤ ਨਰੋਇਆ ਭੋਜਨ ਕਰੋ। ਹਫ਼ਤੇ ’ਚ ਇੱਕ ਦਿਨ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣਾ ਉਹ ਜੋ ਜਿਸ ਤਰ੍ਹਾਂ ਦਾ
ਵੀ ਖਾਣਾ ਖਾਂਦੇ ਹੋ, ਉਹ ਖਾ ਸਕਦੇ ਹੋ। ਪਰ ਜੇਕਰ ਸੱਤੇ ਦਿਨ ਖਾਓਂਗੇ ਤਾਂ ਨਾ ਤਾਂ ਸਰੀਰ ’ਚ ਪਾਵਰ ਰਹਿੰਦੀ ਹੈ, ਨਾ ਸੋਚਣ ਦੀ ਉਹ ਸ਼ਕਤੀ ਰਹਿੰਦੀ ਹੈ। ਤਾਂ ਇੱਕ ਅਜਿਹੀ ਖੁਰਾਕ ਹੋਣੀ ਚਾਹੀਦੀ ਹੈ, ਜੋ ਸੰਤੁਲਿਤ ਖੁਰਾਕ ਅਖਵਾਏ। ਕੁਦਰਤੀ ਚੀਜ਼ਾਂ ਖਾਓ, ਆਰਗੇਨਿਕ ਖਾਓ ਅਤੇ ਉਹ ਤੁਹਾਡੇ ਸਰੀਰ ਨੂੰ ਜ਼ਰੂਰ ਸ਼ਕਤੀ ਦੇਵੇਗਾ, ਹਿੰਮਤ ਦੇਵੇਗਾ, ਹੋਰ ਨਾਲ ਜੇਕਰ ਰਾਮ ਦਾ ਨਾਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਦਾ ਨਾਮ ਜਪ ਲੈਂਦੇ ਹੋ ਤਾਂ ਬ੍ਰਹਮਚਰਜ ’ਚ ਅੱਗੇ ਵਧਣ ’ਚ ਤੁਹਾਨੂੰ ਬਹੁਤ ਸਹਾਇਤਾ ਮਿਲੇਗੀ ਅਤੇ ਤੁਸੀਂ ਬ੍ਰਹਮਚਰਜ ਦਾ ਪਾਲਣ ਕਰ ਸਕੋਗੇ।
ਇਹ ਵੀ ਪੜ੍ਹੋ : ਇਕ ਹੋਰ ਹਾ+ਦਸਾ : ਅਧਿਆਪਕਾਂ ਦੀ ਗੱਡੀ ਤੇ ਸਫ਼ੈਦਾ ਡਿੱਗਿਆ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬ੍ਰਹਮਚਰਜ ਦਾ ਪਾਲਣ ਅਸੀਂ ਇਸ ਲਈ ਕਹਿੰਦੇ ਹਾਂ, ਭਾਵੇਂ ਤੁਸੀਂ ਪੜ੍ਹਾਈ ਕਰਦੇ ਹੋ, ਭਾਵੇਂ ਖੇਡਾਂ ਹਨ, ਭਾਵੇਂ ਤੁਸੀਂ ਕਿਸੇ ਚੀਜ਼ ’ਤੇ ਖੋਜ ਕਰਦੇ ਹੋ, ਭਾਵੇਂ ਖੇਤੀਬਾੜੀ ਕਰਦੇ ਹੋ, ਭਾਵੇਂ ਬਿਜਨਸ ਹੈ, ਭਾਵੇਂ ਵਪਾਰ ਹੈ, ਤਾਂ ਬ੍ਰਹਮਚਰਜ ਹਰ ਖੇਤਰ ’ਚ ਚਾਰੇਂ ਪਾਸਿਓਂ ਵਿਕਾਸ ਕਰਨ ’ਚ ਦੁਨੀਆ ’ਚ ਸਭ ਤੋਂ ਨੰਬਰ ਵਨ ਦਵਾਈ ਹੈ। ਜੇਕਰ ਇਹ ਆਖੀਏ ਕਿ ਰਾਮਬਾਣ ਹੈ ਤਾਂ ਕੋਈ ਦੋ ਰਾਇ ਨਹੀਂ।
ਬ੍ਰਹਮਚਰਜ ਹੁੰਦਾ ਕੀ ਹੈ? ਕਿ ਆਪਣੇ ਵਿਚਾਰਾਂ?’ਚ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਗਲਤ, ਨੈਗੇਟਿਵ ਥਾਟਸ (ਵਿਚਾਰ) ਨਾ ਆ ਸਕਣ। ਚਲੋ, ਵਿਚਾਰ ਚੱਲਦੇ ਹਨ, ਹੌਲੀ-ਹੌਲੀ ਸਿਮਰਨ ਨਾਲ ਕੰਟਰੋਲ ਹੋਣਗੇ। ਪਰ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਆਪਣੇ ਵੀਰਜ ਨੂੰ ਜਾਣ ਨਾ ਦਿਓ। ਆਮ ਤੌਰ ’ਤੇ ਡਾਕਟਰ ਸਾਹਿਬਾਨ ਕਹਿੰਦੇ ਹਨ, ਕਈ ਵਾਰ ਸੁਣਿਆ ਹੈ ਕਿ ਇਹ ਤਾਂ ਜੀ ਓਵਰਫਲੋ ਹੋ ਜਾਂਦਾ ਹੈ। ਸਵਾਲ ਹੀ ਪੈਦਾ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਤਾਂ ਫਿਰ ਛੋਟੇ ਬੱਚਿਆਂ ਦੇ ਕਿਉ ਨਹੀਂ ਹੋ ਰਿਹਾ।
ਅਸਲੀਅਤ ਇਹ ਹੈ ਕਿ ਇਹ ਇੱਕ ਢਾਲ ਦਾ ਕੰਮ ਕਰਦਾ ਹੈ, ਜਦੋਂ ਬਾਹਰ ਨਹੀਂ ਤਾਂ ਅੰਦਰ ਰਹਿੰਦਾ ਹੈ, ਅੰਦਰੋਂ ਅਜਿਹੀ ਢਾਲ ਬਣ ਜਾਂਦਾ ਹੈ, ਡੀਐੱਨਏ ਨੂੰ ਇੰਨਾ ਪਾਵਰਫੱੁਲ ਕਰ ਦਿੰਦਾ ਹੈ ਕਿ ਜਿਸ ਨਾਲ ਹਰ ਤਰ੍ਹਾਂ ਦੇ ਰੋਗ ਨਾਲ ਲੜਨਾ ਚੁਟਕੀ ਦਾ ਕੰਮ ਹੋ ਜਾਂਦਾ ਹੈ। ਆਤਮਬਲ ਬੁਲੰਦੀ ’ਤੇ ਪਹੁੰਚ ਜਾਂਦਾ ਹੈ। ਆਤਮਬਲ ਬਹੁਤ ਵਧ ਜਾਂਦਾ ਹੈ ਅਤੇ ਆਤਮਬਲ ਜਿਵੇਂ-ਜਿਵੇਂ ਵਧਦਾ ਜਾਵੇਗਾ ਤਾਂ ਤੁਹਾਡੇ ਅੰਦਰ ਸੋਚਣ ਦੀ ਜੋ ਸ਼ਕਤੀ ਹੈ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ, ਆਪਣੀਆਂ ਬੁਰਾਈਆਂ ਨਾਲ ਲੜਨ ਦੀ ਸ਼ਕਤੀ ਹੈ, ਉਸ ’ਚ ਬਹੁਤ-ਬਹੁਤ ਇਜ਼ਾਫਾ ਹੋ ਜਾਂਦਾ ਹੈ, ਬਹੁਤ ਜ਼ਿਆਦਾ ਉਹ ਵਧ ਜਾਂਦੀ ਹੈ।
ਭਾਰਤੀ ਸੱਭਿਆਚਾਰ ਅਨੁਸਾਰ ਮਨਾਓ ਦਿਨ
ਬੱਚਿਓ, ਜੇਕਰ ਦਿਨ ਮਨਾਉਣਾ ਹੀ ਹੈ ਤਾਂ ਕਿਉ ਨਾ ਇਸ ’ਚ ਸਾਡੇ (ਭਾਰਤੀ) ਸੱਭਿਆਚਾਰ ਨੂੰ ਸ਼ਾਮਲ ਕਰ ਲਈਏ। ਤੁਸੀਂ ‘ਰੋਜ਼ ਡੇ’ ਨਾ ਬੋਲੋ। ਤੁਹਾਡੇ ਵਾਲਾ ਗੁਲਾਬ ਦੋ ਦਿਨ ’ਚ ਮੁਰਝਾ ਜਾਵੇਗਾ ਅਤੇ ਸਾਡੇ ਸੱਭਿਆਚਾਰ ਵਾਲਾ ਗੁਲਾਬ ਸਾਰੀ ਉਮਰ ਰਹੇਗਾ, ਜਦੋਂ ਹੱਥ ’ਤੇ ਬੰਨ੍ਹ ਲਿਆ। ਕਿਉ ਨਾ ਸੱਭਿਆਚਾਰ ਨੂੰ ਯਾਦ ਰੱਖਣ ਲਈ ਇੱਕ-ਦੂਜੇ ਨੂੰ ਅਜਿਹੀ ਚੀਜ਼ (ਲੋਗੜੀ ਦਾ ਫੁੱਲ) ਦੇਇਆ ਕਰੀਏ। ਇਸ ਨਾਲ ਸੱਭਿਆਚਾਰ ਵੀ ਯਾਦ ਰਹੇਗਾ। ਹੱਥ ’ਤੇ ਬੰਨ੍ਹਣ ਵਾਲੀ ਚੀਜ਼ ਨੂੰ ਤੁਸੀਂ ‘ਲੋਗੜ ਦਾ ਫੁੱਲ’ ਜਾਂ ‘ਲੋਗੜੀ ਦਾ ਫੁੱਲ’ ਜਾਂ ‘ਬੈਂਡ’ ਵੀ ਕਹਿ ਸਕਦੇ ਹੋ। ਇਸ ਨੂੰ ਇੱਕ ਵਾਰ ਹੱਥ ’ਤੇ ਬੰਨ੍ਹ ਲਿਆ ਤਾਂ ਯਾਦ ਕਰਨ ਦੀ ਜ਼ਰੂਰਤ ਨਹੀਂ ਪਏਗੀ ਕਿਉਕਿ ਇਹ ਬੰਨ੍ਹਿਆ ਹੀ ਰਹੇਗਾ। ਦੋ ਦੋਸਤਾਂ ਵਿਚਕਾਰ ਹਮੇਸ਼ਾ ਸੱਚਾ ਆਤਮਿਕ ਪ੍ਰੇਮ ਹੋਣਾ ਚਾਹੀਦਾ ਹੈ। ਸੱਚਾ ਪ੍ਰੇਮ ਦਾ ਮਤਲਬ ਹੁੰਦਾ ਹੈ ਕਿ ਸਰੀਰਿਕ ਭਾਵਨਾ ਨਹੀਂ ਸਗੋਂ ਆਤਮਿਕ ਭਾਵਨਾ ਨਾਲ ਪਿਆਰ ਕੀਤਾ ਜਾਵੇ।