ਅਨਿਲ ਵਿੱਜ ਨੇ ਸਰਦਾਰ ਪਟੇਲ ਅਤੇ ਗਜਰਾਜ ਪ੍ਰੋਜੈਕਟ ਦਾ ਕੀਤਾ ਉਦਘਾਟਨ

ਕਿਹਾ, ਹਰਿਆਣਾ ਹੀ ਨਹੀਂ ਦੂਜੇ ਸੂਬਿਆਂ ਤੋਂ ਵੀ ਲੋਕ ਇੱਥੇ ਆਇਆ ਕਰਨਗੇ

  • ਸਰਕਾਰ ਨੇ ਝੀਲ ਨੂੰ ਨਵੀਂ ਦਿਖ ਦੇਣ ਲਈ ਖਰਚ ਕੀਤੇ ਹਨ 1 ਕਰੋੜ

(ਸੱਚ ਕਹੂੰ ਨਿਊਜ਼), ਅੰਬਾਲਾ। ਹਰਿਆਣਾ ਦੇ ਅੰਬਾਲਾ ’ਚ ਸਰਦਾਰ ਪਟੇਲ ਪਾਰਕ ਝੀਲ ਬਣਾਈ ਗਈ ਹੈ। ਇਸ ਦੇ ਨਾਲ ਕੈਂਟੋਨਮੈਂਟ ਬੋਰਡ ਇਲਾਕੇ ’ਚ ਰੀ ਐਲਐਨਬਾਈ ਲਾਈਨ ਸਥਿਤ ਗਜਰਾਜ ਝੀਲ ਬਣਾਈ ਗਈ ਹੈ। ਇਸ ਝੀਲ ਨੂੰ 50 ਲੱਖ ਨਾਲ ਤਿਆਰ ਕੀਤਾ ਗਿਆ ਹੈ। ਅੱਜ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਦੋਵਾਂ ਝੀਲਾਂ ਦਾ ਉਦਘਾਟਨ ਕੀਤਾ।

ਉਨਾਂ ਕਿਹਾ ਕਿ ਅੰਬਾਲਾ ’ਚ ਜਿਸ ਤਰ੍ਹਾਂ ਨਾਲ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ। ਦੋ ਸਾਲਾਂ ਬਾਅਦ ਹਰਿਆਣਾ ਹੀ ਨਹੀਂ ਦੂਜੇ ਸੂਬਿਆਂ ਤੋਂ ਲੋਕ ਇੱਥੇ ਆਇਆ ਕਰਨਗੇ। ਜਿਕਰਯੋਗ ਹੈ ਕਿ ਫੌਜੀ ਇਲਾਕੇ ’ਚ ਕਾਲਪੁਲਟਨ ਪੁਲ ਦੇ ਰਸਤੇ ’ਤੇ ਕੇਂਦਰੀ ਸਕੂਲ ਨੰਬਰ ਤਿੰਨ ਕੋਲ ਇਹ ਝੀਲ ਬਣਾਈ ਗਈ ਹੈ। ਗਜਰਾਜ ਝੀਲ ਤੋਂ ਪਹਿਲਾਂ ਇੱਥੇ ਬਹੁਤ ਪੁਰਾਣਾ ਤਾਲਾਬ ਸੀ। ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਏਕੜ ’ਚ ਇਹ ਝੀਲ ਬਣਾਈ ਗਈ ਹੈ। ਛੇਤੀ ਹੀ ਕੰਮ ਮੁਕੰਮਲ ਹੋਣ ’ਤੇ ਇਸ ’ਚ ਪਾਣੀ ਛੱਡ ਦਿੱਤਾ ਜਾਵੇਗਾ ਤੇ ਬੋਟਿੰਗ ਦਾ ਟੇਂਡਰ ਕੱਢਿਆ ਜਾਵੇਗਾ। ਝੀਲ ਦੇ ਨਾਲ ਹੀ ਪਾਰਕ ਨੂੰ ਨਵਾਂ ਰੂਪ ਦਿੱਤਾ ਗਿਆ ਹੈ।

250 ਸਾਲ ਪੁਰਾਣਾ ਹੈ ਸਰਦਾਰ ਪਟੇਲ ਪਾਰਕ

ਫੌਜੀ ਇਲਾਕੇ ’ਚ ਸਰਦਾਰ ਪਟੇਲ ਪਾਰਕ 250 ਸਾਲ ਪੁਰਾਣਾ ਹੈ। ਇਸ ਪਾਰਕ ਦਾ ਨਿਰਮਾਣ 1843 ’ਚ ਕੀਤਾ ਗਿਆ ਸੀ। 16 ਏਕੜ ’ਚ ਬਣੀ ਇਸ ਪਾਰਕ ’ਚ ਕਰੀਬ ਪੌਣੇ ਦੋ ਕਰੋੜ ’ਚ ਝੀਲ ਸਥਾਪਿਤ ਕੀਤੀ ਗਈ ਹੈ। ਹੌਲੀ-ਹੌਲੀ ਇਲ ਝੀਲ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਸੀ। ਹੁਣ ਇਸ ਨੂੰ ਮੁੜ ਅਪਡੇਟ ਕੀਤਾ ਗਿਆ ਹੈ। ਹੁਣ ਇਹ ਝੀਲ ਪਹਿਲਾਂ ਨਾਲੋਂ ਹੋਰ ਵੀ ਸੁੰਦਰ ਬਣ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ