ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਅਨਿਲ ਲੁਟਾਵਾ ਪ...

    ਅਨਿਲ ਲੁਟਾਵਾ ਪ੍ਰੈਸ ਕਲੱਬ ਅਮਲੋਹ ਦੇ ਕਾਰਜਕਾਰੀ ਪ੍ਰਧਾਨ ਬਣੇ

    Amloh News
    ਅਮਲੋਹ : ਪ੍ਰੈਸ ਕਲੱਬ ਦੇ ਅਹੁਦੇਦਾਰ ਅਤੇ ਮੈਬਰ ਰਣਜੀਤ ਸਿੰਘ ਘੁੰਮਣ ਅਤੇ ਅਨਿਲ ਲੁਟਾਵਾ ਦਾ ਸਨਮਾਨ ਕਰਦੇ ਹੋਏ। ਤਸਵੀਰ : ਸੱਚ ਕਹੂੰ ਨਿਊਜ਼।

    (ਸੱਚ ਕਹੂੰ ਨਿਊਜ਼) ਅਮਲੋਹ। ਪ੍ਰੈਸ ਕਲੱਬ ਅਮਲੋਹ (ਰਜਿ:) ਦੇ ਆਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਮੀਟਿੰਗ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਘੁੰਮਣ ਦੀ ਅਗਵਾਈ ਵਿੱਚ ਹੋਈ ਅਤੇ ਉਸ ਦੇ ਵਿਦੇਸ਼ ਜਾਣ ਕਾਰਣ ਸਰਬਸੰਮਤੀ ਨਾਲ ਅਨਿਲ ਲੁਟਾਵਾ ਨੂੰ ਪ੍ਰੈਸ ਕਲੱਬ ਅਮਲੋਹ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਜੋ ਪ੍ਰਧਾਨ ਦੀ ਗੈਰਹਾਜ਼ਰੀ ਵਿਚ ਕੰਮ ਕਰੇਗਾ। ( Amloh News)

    ਇਹ ਵੀ ਪੜ੍ਹੋ : Oxygen Park Kota: ਮੁੱਖ ਮੰਤਰੀ ਨੇ ਦਿੱਤਾ ਕੋਟਾ ਨੂੰ ਆਕਸੀਜਨ ਸਿਟੀ ਪਾਰਕ ਦਾ ਤੋਹਫਾ

    ਇਸ ਮੌਕੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਨਿਲ ਲੁਟਾਵਾ ਨੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਸ ਸਾਰੇ ਪੱਤਰਕਾਰ ਭਾਈਚਾਰੇ ਨੂੰ ਨਾਲ ਲੈ ਕੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਇਆ ਜਾਵੇਗਾ ਅਤੇ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਆਉਂਣ ਦਿੱਤੀ ਜਾਵੇਗੀ। ਇਸ ਮੌਕੇ ਸੀਨੀਅਰ ਪੱਤਰਕਾਰ ਭੂਸ਼ਨ ਸੂਦ, ਸੀਨੀਅਰ ਮੀਤ ਪ੍ਰਧਾਨ ਰਿਸ਼ੂ ਗੋਇਲ, ਗੁਰਚਰਨ ਸਿੰਘ ਜੰਜੂਆਂ, ਸਰਪ੍ਰਸਤ ਜੋਗਿੰਦਰ ਸਿੰਘ ਫਰਜੁੱਲਾਪੂਰ, ਜਰਨਲ ਸਕੱਤਰ ਹਿਤੇਸ਼ ਸ਼ਰਮਾ, ਮੈਂਬਰ ਰਜਨੀਸ਼ ਡੱਲਾ, ਨਾਹਰ ਸਿੰਘ ਰੰਗੀਲਾ ਆਦਿ ਮੌਜੂਦ ਸਨ। ਇਸ ਮੌਕੇ ਸ੍ਰੀ ਘੁੰਮਣ ਅਤੇ ਲੁਟਾਵਾ ਦਾ ਸਨਮਾਨ ਵੀ ਕੀਤਾ ਗਿਆ।

    LEAVE A REPLY

    Please enter your comment!
    Please enter your name here