Anil Joshi: ਅਨਿਲ ਜੋਸ਼ੀ ਹੋਣਗੇ ਕਾਂਗਰਸ ’ਚ ਸ਼ਾਮਲ

Anil Joshi Joins Congress
Anil Joshi: ਅਨਿਲ ਜੋਸ਼ੀ ਹੋਣਗੇ ਕਾਂਗਰਸ ’ਚ ਸ਼ਾਮਲ

ਦਿੱਲੀ ’ਚ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

  • ਭਾਜਪਾ ਤੋੋਂ ਬਾਅਦ ਅਕਾਲੀ ਦਲ ’ਚ ਖੇਡੀ ਹੋਈ ਐ ਸਿਆਸੀ ਪਾਰੀ
  • ਅੰਮ੍ਰਿਤਸਰ ’ਚ ਕਾਂਗਰਸ ਲਈ ਹੁਣ ਕਰਨਗੇ ਕੰਮ

Anil Joshi Joins Congress: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੱਲੋਂ ਕਾਂਗਰਸ ’ਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਗਿਆ ਹੈ। ਇਸ ਤਹਿਤ ਉਨ੍ਹਾਂ ਵੱਲੋਂ ਦਿੱਲੀ ਵਿਖੇ ਰਾਹੁਲ ਗਾਂਧੀ ਤੇ ਕੇਸੀ ਵੇਨੂੰਗੋਪਾਲ ਨਾਲ ਮੁਲਾਕਾਤ ਕੀਤੀ ਗਈ। ਆਉਣ ਵਾਲੇ ਦਿਨਾਂ ’ਚ ਅਨਿਲ ਜੋਸ਼ੀ ਅੰਮ੍ਰਿਤਸਰ ਵਿਖੇ ਕਾਂਗਰਸ ਲਈ ਕੰਮ ਕਰਦੇ ਨਜ਼ਰ ਆਉਣਗੇ ਇਹ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ ਕਿਉਂਕਿ ਹੁਣ ਤੱਕ ਅਨਿਲ ਜੋਸ਼ੀ ਅੰਮ੍ਰਿਤਸਰ ਦੇ ਇਲਾਕੇ ’ਚ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰ ਰਹੇ ਸਨ। Anil Joshi Joins Congress

ਇਹ ਖਬਰ ਵੀ ਪੜ੍ਹੋ : IND vs WI: ਵੈਸਟਇੰੰਡੀਜ਼ ਖਿਲਾਫ਼ ਟੈਸਟ ਸੀਰੀਜ਼ ਦੀ ਤਿਆਰੀ ’ਚ ਲੱਗੀ ਟੀਮ ਇੰਡੀਆ, ਕੁੱਝ ਖਿਡਾਰੀਆਂ ਨੇ ਨਹੀਂ ਕੀਤਾ ਅਭਿਆਸ

ਅਨਿਲ ਜੋਸ਼ੀ ਅੰਮ੍ਰਿਤਸਰ ਨੌਰਥ ਇਲਾਕੇ ’ਚੋਂ 2007 ਤੇ 2012 ਦੀ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਵਿਧਾਨ ਸਭਾ ’ਚ ਪੁੱਜਦੇ ਹੋਏ 2012 ਦੀ ਅਕਾਲੀ ਭਾਜਪਾ ਸਰਕਾਰ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਵੀ ਰਹੇ ਹਨ। ਅਨਿਲ ਜੋਸ਼ੀ ਭਾਵੇਂ ਲੰਬਾ ਸਮਾਂ ਭਾਜਪਾ ਪਾਰਟੀ ’ਚ ਰਹਿੰਦੇ ਹੋਏ ਭਾਜਪਾ ਦੀ ਹੀ ਟਿਕਟ ਤੋਂ ਦੋ ਵਾਰ ਵਿਧਾਇਕ ਤੇ ਕੈਬਨਿਟ ਮੰਤਰੀ ਬਣੇ ਹਨ ਪਰ ਉਨ੍ਹਾਂ ਦਾ ਰਿਸ਼ਤਾ ਸ਼੍ਰੋਮਣੀ ਅਕਾਲੀ ਦਲ ਨਾਲ ਕਾਫ਼ੀ ਪੁਰਾਣਾ ਸੀ ਕਿਉਂਕਿ ਦੋਹਾਂ ਪਾਰਟੀਆਂ ਵੱਲੋਂ ਇਕੱਠੇ ਕੰਮ ਕਰਨ ਦੇ ਚਲਦੇ ਸੁਖਬੀਰ ਬਾਦਲ ਨਾਲ ਅਨਿਲ ਜੋਸ਼ੀ ਦੀ ਕਾਫ਼ੀ ਜਿਆਦਾ ਚੰਗੀ ਦੋਸਤੀ ਸੀ। Anil Joshi Joins Congress

ਜਿਸ ਦੇ ਚਲਦੇ ਹੀ ਅਨਿਲ ਜੋਸ਼ੀ ਨੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨ ਅੰਦੋਲਨ ਦੇ ਸਮੇਂ ਅਲਵਿਦਾ ਕਹਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਕੁਝ ਸਾਲ ਸ਼੍ਰੋਮਣੀ ਅਕਾਲੀ ਦਲ ਨਾਲ ਕੰਮ ਕਰਦੇ ਹੋਏ 20 ਨਵੰਬਰ 2024 ਨੂੰ ਅਨਿਲ ਜੋਸ਼ੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਅਸਤੀਫ਼ਾ ਦੇ ਦਿੱਤਾ ਗਿਆ। ਜਿਸ ਤੋਂ ਬਾਅਦ ਅਨਿਲ ਜੋਸ਼ੀ ਸਿਆਸੀ ਤੌਰ ’ਤੇ ਜਿਆਦਾ ਸਰਗਰਮ ਨਜ਼ਰ ਨਹੀਂ ਆ ਰਹੇ ਸਨ ਪਰ ਉਨ੍ਹਾਂ ਨੇ ਅਚਾਨਕ ਹੁਣ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਦੇ ਹੋਏ ਸਿਆਸੀ ਗਲਿਆਰਿਆਂ ’ਚ ਕਾਫ਼ੀ ਜਿਆਦਾ ਹਲਚਲ ਤੇਜ਼ ਕਰ ਦਿੱਤੀ ਹੈ। ਅਨਿਲ ਜੋਸ਼ੀ ਵੱਲੋਂ ਅਗਲੇ ਕੁਝ ਹੀ ਦਿਨਾਂ ’ਚ ਅਧਿਕਾਰਤ ਰੂਪ ’ਚ ਕਾਂਗਰਸ ਦਾ ਪੱਲਾ ਫੜਦੇ ਹੋਏ ਪੰਜਾਬ ’ਚ ਕਾਂਗਰਸ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ।