ਅਨਿਲ ਅੰਬਾਨੀ ਨੂੰ 104 ਕਰੋੜ ਰੁਪਏ ਮੋੜੇ ਕੇਂਦਰ : ਸੁਪਰੀਮ ਕੋਰਟ
ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਪ੍ਰਸਿੱਧ ਉਦਯੋਗਪਤੀ ਅਨਿਲ ਅੰਬਾਨੀ Anil Ambani ਨੂੰ ਮੰਗਲਵਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਕੇਂਦਰ ਸਰਕਾਰ ਨੂੰ ਸਪੈਕਟਰਮ ਦੀ ਬੈਂਕ ਗਰੰਟੀ ਦੇ ਤੌਰ ‘ਤੇ ਰਿਲਾਇੰਸ ਕਮਿਊਨੀਕੇਸ਼ਨ ਵੱਲੋਂ ਜਮ੍ਹਾ ਕਰਵਾਈ ਗਈ ਰਕਮ ਵਾਸਸ ਕਰਨ ਦੇ ਹੁਕਮ ਸੁਣਾਏ ਹਨ। ਜੱਜ ਆਰ ਐੱਫ਼ ਨਰੀਮਨ ਅਤੇ ਜੱਜ ਐੱਸ ਰਵਿੰਦਰ ਭੱਟ ਦੀ ਬੈਂਚ ਨੇ ਦੂਰਸੰਚਾਰ ਵਿਵਾਦ ਹੱਲ ਅਤੇ ਅਪੀਲ ਅਥਾਰਟੀ (ਟੀਡੀਸੈੱਟ) ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਕੇਂਦਰ ਦੀ ਅਰਜ਼ੀ ਇਹ ਕਹਿੰਦੇ ਹੋਏ ਖਾਰਜ਼ ਕਰ ਦਿੱਤੀ ਕਿ ਉਸ ਨੂੰ ਇਸ ਅਪੀਲ ‘ਚ ਕੋਈ ਜਾਇਜ਼ ਕਾਰਨ ਨਹੀਂ ਦਿਸਦਾ।
ਕੇਂਦਰ ਨੇ ਟੀਡੀਸੈੱਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਜਿਸ ‘ਚ ਦੂਰਸੰਚਾਰ ਵਿਭਾਗ ਨੂੰ ਆਰਕੌਮ ਨੂੰ 104 ਕਰੋੜ ਰੁਪਏ ਵਾਪਸ ਦੇਣ ਲਈ ਕਿਹਾ ਸੀ। ਟੀਡੀਸੈੱਟ ਨੇ 21 ਦਸੰਬਰ 2018 ਨੂੰ ਆਪਣੇ ਆਦੇਸ਼ ‘ਚ ਕੇਂਦਰ ਸਰਕਾਰ ਨੂੰ 104 ਕਰੋੜ ਰੁਪਏ ਆਰਕੌਮ ਨੂੰ ਵਾਪਸ ਕਰਨ ਦਾ ਆਦੇਸ਼ ਦਿੱਤਾ ਸੀ।
- ਕੇਂਦਰ ਸਰਕਾਰ ਨੇ 774 ਕਰੋੜ ਰੁਪਏ ਦੇ ਸਪੈਕਟਰਮ ਫੀਸ ਦੀ ਵਸੂਲੀ ਲਈ
- ਆਰਕੌਮ ਦੁਆਰਾ ਉਸ ਕੋਲ ਜਮ੍ਹਾ 908 ਕਰੋੜ ਰੁਪਏ ਦੀ ਬੈਂਕ ਗਾਰੰਟੀ ਨੂੰ ਭੁਨਾ ਲਿਆ ਸੀ।
- ਟੀਡੀਸੈੱਟ ਨੇ ਇਸ ਰਾਸ਼ੀ ‘ਚੋਂ ਸਪੈਕਟਰਮ ਫੀਸ ਵਸੂਲੀ ਤੋਂ ਬਾਅਦ ਬਾਕੀ ਰਾਸ਼ੀ ਵਾਪਸ ਕਰਨ ਨੂੰ ਕਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Anil Ambani