ਬਣ ਚੁੱਕੇ ਸਾਇਲੋਆਂ ਦੀ ਵਰਤੋਂ ਐਫ਼.ਸੀ.ਆਈ. ਦੇ ਤੌਰ ਤੇ ਕੀਤੀ ਜਾਵੇ : ਆਗੂ
- ਕਿਹਾ, ਕਾਰਪੋਰੇਟ ਘਰਾਣੇ ਹਰ ਪ੍ਰਕਾਰ ਦੇ ਅਨਾਜ਼ ਉੱਤੇ ਕਬਜ਼ਾ ਕਰਨ ਦੀ ਤਾਕ ‘ਚ | Farmers
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੰਗਰੂਰ ਦੀ ਤਰਫੋਂ ਅੱਜ ਸੁਨਾਮ ਵਿਖੇ ਸਾਇਲੋ ਸਿਸਟਮ ਦੇ ਖ਼ਿਲਾਫ਼ ਇੱਕ ਦਿਨ ਦਾ ਰੋਸ਼ ਧਰਨਾ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਅਧੀਨ ਦਿੱਤਾ ਗਿਆ। (Farmers)
ਅੱਜ ਦੇ ਰੋਸ ਧਰਨੇ ਸਮੇਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ਤੇ ਪਹੁੰਚੇ, ਇਸ ਮੋਕੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾਂ ਅਤੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਵੀ ਸ਼ਾਮਲ ਹੋਏ। ਪ੍ਰੈੱਸ ਨਾਲ਼ ਗੱਲਬਾਤ ਕਰਨ ਸਮੇਂ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਹਰ ਪ੍ਰਕਾਰ ਦੇ ਅਨਾਜ਼ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ, W.T.O ਦੀਆਂ ਹਦਾਇਤਾਂ ਮੁਤਾਬਿਕ ਸਾਇਲੋ ਬਣਾਏ ਜਾ ਰਹੇ ਹਨ ਜਿਵੇਂ ਕਿ ਪੰਜਾਬ ਅੰਦਰ ਨੋਂ ਜ਼ਿਲਿਆਂ ਅੰਦਰ ਪ੍ਰਾਈਵੇਟ ਸਾਇਲੋ ਬਣਾਕੇ ਸੱਤ ਲੱਖ ਪੱਚੀ ਹਜ਼ਾਰ ਟਨ ਕਣਕ ਤੇ ਕਬਜ਼ਾ ਕੀਤਾ ਜਾਣਾ ਹੈ। (Farmers)
1991 ਦੀਆਂ ਨੀਤੀਆਂ ਦੇ ਤਹਿਤ ਪੂਰੇ ਦੇਸ਼ ਅੰਦਰ ਅਨਾਜਾਂ ਦੀ ਸਰਕਾਰੀ ਖ਼ਰੀਦ ਬੰਦ ਕੀਤੀ ਜਾਣੀ ਹੈ, ਐਫ਼.ਸੀ.ਆਈ. ਦਾ ਭੋਗ ਪਾਇਆ ਜਾਣਾ ਹੈ। ਇਸ ਪ੍ਰਾਈਵੇਟ ਸਿਸਟਮ ਨਾਲ ਜੋ ਪਰਿਵਾਰ ਟਰੱਕਾਂ ਰਾਹੀਂ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ ਉਹਨਾਂ ਦੇ ਢਿੱਡ ਤੇ ਲੱਤ ਬੱਜਣੀ ਹੈ। ਜੋ ਮਜ਼ਦੂਰ ਅਨਾਜ ਦੀ ਸਫਾਈ ਕਰਦੇ ਹਨ, ਭਰਾਈ-ਉਤਰਾਈ ਕਰਦੇ ਹਨ ਸਭ ਦਾ ਰੋਜ਼ਗਾਰ ਖਤਮ ਹੋ ਜਾਣਾ ਹੈ। ਅਸਲ ਵਿੱਚ ਸਰਕਾਰ ਪ੍ਰਾਈਵੇਟ ਸਿਸਟਮ ਬਣਾ ਕੇ ਅਨਾਜ਼ ਉਤੇ ਕਬਜ਼ਾ ਕਾਰਪੋਰੇਟ ਘਰਾਣਿਆਂ ਦਾ ਕਰਵਾਉਣਾ ਚਾਹੁੰਦੀ ਹੈ। (Farmers)
ਜ਼ਿਲ੍ਹਾ ਪੱਧਰ ਤੇ ਕਿਸਾਨਾਂ ਦੇ ਵੱਡੇ ਇਕੱਠ ਨੇ ਸਾਇਲੋ ਅੱਗੇ ਦਿੱਤਾ ਧਰਨਾ
ਇਸ ਸਮੇਂ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜੋ ਸਾਇਲੋ ਬਣ ਚੁੱਕੇ ਹਨ, ਉਹਨਾਂ ਦੀ ਵਰਤੋਂ ਐਫ਼.ਸੀ.ਆਈ. ਦੇ ਤੌਰ ਤੇ ਕੀਤੀ ਜਾਵੇ, ਨਵੇਂ ਸਾਇਲੋ ਬਣਾਉਣੇ ਬੰਦ ਕੀਤੇ ਜਾਣ, ਕਿਸਾਨ ਆਗੂਆਂ ਨੇ ਦੱਸਿਆ ਕਿ ਪੂਰੇ ਭਾਰਤ ਅੰਦਰ ਰੋਜ਼ਗਾਰ ਨਾ ਮਾਤਰ ਰਹਿ ਗਿਆ ਹੈ, ਸਿਰਫ਼ ਜ਼ਮੀਨ ਦੇ ਟੁਕੜੇ ਹੀ ਰੋਜ਼ਗਾਰ ਬਚੇ ਹਨ। ਪਰ ਕਾਰਪੋਰੇਟ ਘਰਾਣੇ ਇਹ ਰੋਜ਼ਗਾਰ ਵੀ ਲੋਕਾਂ ਤੋਂ ਖੋਹਣਾ ਚਾਹੁੰਦੇ ਹਨ, ਸੰਘਰਸ਼ ਕਰਨ ਵਾਲੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਹੈ, ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪਵੇਗਾ।
Also Read : ਮਲੂਕਾ ਦੀ ਨੂੰਹ ਦਾ ਅਸਤੀਫ਼ਾ ਨਾ-ਮਨਜ਼ੂਰ, ਮੁੱਖ ਮੰਤਰੀ ਮਾਨ ਨੇ ਕਹੀ ਇਹ ਗੱਲ
ਅੱਜ ਦੇ ਧਰਨੇ ਸਮੇਂ ਕਿਸਾਨ ਮਜ਼ਦੂਰ ਅਤੇ ਮਾਵਾਂ ਭੈਣਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ, ਗੋਬਿੰਦਰ ਸਿੰਘ ਮੰਗਵਾਲ, ਦਰਸ਼ਨ ਸਿੰਘ ਚੰਗਾਲੀਵਾਲਾ, ਬਹਾਦਰ ਭੁਟਾਲ ਖ਼ੁਰਦ, ਗਗਨਦੀਪ ਸਿੰਘ ਚੱਠਾ, ਜਸਵੰਤ ਸਿੰਘ ਤੋਲਾਵਾਲ, ਰਣਜੀਤ ਸਿੰਘ ਲੋਂਗੋਵਾਲ, ਲੰਗਰ ਕਮੇਟੀ ਇੰਚਾਰਜ ਅਜ਼ੈਬ ਸਿੰਘ ਜਖੇਪਲ, ਰਿੰਕੂ ਮੂਣਕ, ਭਰਭੂਰ ਸਿੰਘ ਮੋੜਾ, ਹਰਬੰਸ ਸਿੰਘ ਲੱਡਾ, ਮਨਜੀਤ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ, ਮਨੀ ਸਿੰਘ ਭੈਣੀ, ਮਾਣਕ ਕਣਕਵਾਲ, ਬਲਜੀਤ ਕੌਰ ਖਡਿਆਲ, ਰਣਦੀਪ ਕੋਰ ਰਟੋਲਾਂ, ਜਸਵੀਰ ਕੌਰ ਲਹਿਲ ਕਲਾਂ, ਪਰਮਜੀਤ ਕੌਰ ਲਹਿਲ ਕਲਾਂ ਆਦਿ ਹਾਜ਼ਰ ਸਨ।