ਕਰੋਧ ’ਤੇ ਕਾਬੂ ਜ਼ਰੂਰੀ

Medicine

ਕਰੋਧ ’ਤੇ ਕਾਬੂ ਜ਼ਰੂਰੀ

ਇੱਕ ਸਮੇਂ ਦੀ ਗੱਲ ਹੈ ਇੱਕ ਰਾਜਾ ਸੰਘਣੇ ਜੰਗਲ ਵਿਚ ਭਟਕ ਗਿਆ ਕਈ ਘੰਟਿਆਂ ਬਾਅਦ ਉਹ ਪਿਆਸ ਨਾਲ ਵਿਆਕੁਲ ਹੋਣ ਲੱਗਾ ਉਦੋਂ ਉਸ ਦੀ ਨਜ਼ਰ ਇੱਕ ਰੁੱਖ ’ਤੇ ਪਈ ਜਿੱਥੇ ਇੱਕ ਟਾਹਣੀ ਤੋਂ ਟੱਪ-ਟੱਪ ਕਰਦੀਆਂ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਡਿੱਗ ਰਹੀਆਂ ਸਨ ਰਾਜੇ ਨੇ ਪੱਤਿਆਂ ਦੀ ਕੀਪ ਬਣਾ ਕੇ ਪਾਣੀ ਇਕੱਠਾ ਕੀਤਾ ਰਾਜਾ ਜਿਵੇਂ ਹੀ ਪਾਣੀ ਪੀਣ ਲੱਗਾ ਇੱਕ ਤੋਤਾ ਆਇਆ ਅਤੇ ਝਪੱਟਾ ਮਾਰ ਕੇ ਕੀਪ ਨੂੰ ਸੁੱਟ ਦਿੱਤਾ ਰਾਜੇ ਨੇ ਸੋਚਿਆ ਪੰਛੀ ਨੂੰ ਪਿਆਸ ਲੱਗੀ ਹੋਏਗੀ ਇਸ ਲਈ ਉਹ ਵੀ ਪਾਣੀ ਪੀਣਾ ਚਾਹੁੰਦਾ ਸੀ ਪਰ ਗਲਤੀ ਨਾਲ ਉਸ ਨੇ ਝਪੱਟਾ ਮਾਰ ਕੇ ਪਾਣੀ ਨੂੰ ਡੋਲ੍ਹ ਦਿੱਤਾ

ਇਹ ਸੋਚ ਕੇ ਰਾਜਾ ਫਿਰ ਤੋਂ ਖਾਲੀ ਕੀਪ ਨੂੰ ਭਰਨ ਲੱਗਾ, ਕਾਫ਼ੀ ਦੇਰ ਤੋਂ ਬਾਅਦ ਉਹ ਕੀਪ ਫਿਰ ਭਰ ਗਈ ਰਾਜੇ ਨੇ ਖੁਸ਼ ਹੋ ਕੇ ਜਿਵੇਂ ਹੀ ਕੀਪ ਨੂੰ ਚੁੱਕਿਆ ਤਾਂ ਤੋਤੇ ਨੇ ਵਾਪਸ ਉਸ ਨੂੰ ਸੁੱਟ ਦਿੱਤਾ ਰਾਜੇ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਚਾਬੁਕ ਫੜ ਕੇ ਤੋਤੇ ’ਤੇ ਵਾਰ ਕੀਤਾ ਅਤੇ ਅਤੇ ਉਸ ਦੇ ਪ੍ਰਾਣ ਨਿੱਕਲ ਗਏ

ਰਾਜੇ ਨੇ ਸੋਚਿਆ ਹੁਣ ਮੈਂ ਸ਼ਾਂਤੀ ਨਾਲ ਪਾਣੀ ਇਕੱਠਾ ਕਰਕੇ ਆਪਣੀ ਪਿਆਸ ਬੁਝਾ ਸਕਾਂਗਾ ਇਹ ਸੋਚ ਕੇ ਉਹ ਟਾਹਣੀ ਥੱਲੇ ਵਾਪਸ ਪਾਣੀ ਇਕੱਠਾ ਹੋਣ ਵਾਲੀ ਥਾਂ ਪਹੁੰਚਿਆ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਉਸ ਟਾਹਣੀ ’ਤੇ ਇੱਕ ਜ਼ਹਿਰੀਲਾ ਸੱਪ ਸੁੱਤਾ ਹੋਇਆ ਸੀ ਅਤੇ ਉਸ ਸੱਪ ਦੇ ਮੂੰਹ ਨੂੰ ਲਾਰ ਵਗ ਰਹੀ ਸੀ ਰਾਜਾ ਜਿਸ ਨੂੰ ਪਾਣੀ ਸਮਝ  ਰਿਹਾ ਸੀ ਅਤੇ ਉਹ ਸੱਪ ਦੀ ਜ਼ਹਿਰੀਲੀ ਲਾਰ ਸੀ ਰਾਜੇ ਦਾ ਮਨ ਦੁੱਖ ਨਾਲ ਭਰ ਗਿਆ ਉਸ ਨੇ ਕਿਹਾ, ਕਾਸ਼! ਮੈਂ ਸੰਤਾਂ ਦੇ ਦੱਸੇ ਉੱਤਮ ਖਿਮਾ ਮਾਰਗ ਨੂੰ ਧਾਰਨ ਕਰਕੇ ਕਰੋਧ ’ਤੇ ਕਾਬੂ ਕੀਤਾ ਹੁੰਦਾ ਤਾਂ… ਮੇਰੇ ਹਿਤੈਸ਼ੀ ਨਿਰਦੋਸ਼ ਪੰਛੀ ਦਾ ਜਾਨ ਨਾ ਜਾਂਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ