ਸਵੀਡਨ ਦੀ 16 ਸਾਲ ਦੀ ਮੁਟਿਆਰ (ਯੁਵਤੀ) ਗਰੇਟਾ ਥਨਬਰਮ ਨੇ ਜਿਸ ਭਾਵੁਕ ਤੇ ਗੁੱਸੇ ਭਰੇ ਅੰਦਾਜ ‘ਚ ਦੁਨੀਆ ਦੇ ਮੋਹਰੀ (ਅਗ੍ਰਣੀ) ਮੁਲਕਾਂ ਨੂੰ ਜਲਵਾਯੂ ਸਬੰਧੀ ਨਸੀਹਤ ਦਿੱਤੀ ਹੈ ਉਸ ਨੂੰ ਨਜ਼ਰਅੰਦਾਜ ਕਰਨਾ ਗਲਤ ਹੋਵੇਗਾ ਥਨਬਰਗ ਨੇ ਸੰਯਕੁਤ ਰਾਸ਼ਟਰ ‘ਚ ਪੌਣਪਾਣੀ (ਜਲਵਾਯੂ) ਤਬਦੀਲੀ (ਪਰਿਵਰਤਨ) ਸਬੰਧੀ ਸਿਖ਼ਰ ਸੰਮੇਲਨ ‘ਚ ਭਾਸ਼ਣ ਦਿੰਦਿਆਂ ਦੁਨੀਆ ਦੇ ਸਿਆਸਤਦਾਨਾਂ ‘ਤੇ ਨਵੀਂ ਪੀੜ੍ਹੀ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ ਭਾਵੇਂ ਥਨਬਰਗ ਦੇ ਸ਼ਬਦ ਦੀ ਤਲਖ਼ੀ ਉਸ ਦੇ ਜੋਸ਼ੀਲੇ ਸੁਭਾਅ ਤੇ ਉਮਰ ਦੀ ਪੈਦਾਇਸ਼ ਲੱਗਦੀ ਹੈ ਪਰ ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਯੂਰਪ ਦੀ ਨੌਜਵਾਨ ਪੀੜ੍ਹੀ ਵਿਕਾਸ ਤੇ ਵਿਨਾਸ਼ ਵਿਚਲੀ ਕੜੀ ਤੋਂ ਬੇਹੱਦ ਪ੍ਰੇਸ਼ਾਨ ਹੈ ਇਸ ਸਾਲ ਕਈ ਮੁਲਕਾਂ ‘ਚ ਲੱਖਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਜਲਵਾਯੂ ਤਬਦੀਲੀ ਸਬੰਧੀ ਤਲੱਸੀਬਖਸ਼ ਕਦਮ ਨਾ ਚੁੱਕੇ ਜਾਣ ‘ਤੇ ਰੋਸ ਪ੍ਰਗਟ ਕੀਤਾ ਹੈ।
ਵਿਕਸਿਤ ਮੁਲਕਾਂ ‘ਚ ਜਲਵਾਯੂ ਨੀਤੀਆਂ ਸਬੰਧੀ ਨਕਾਰਾਤਮਕ ਰਵੱਈਆ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਅਮਰੀਕਾ ਦਾ ਇਸ ਸੰਯੁਕਤ ਰਾਸ਼ਟਰ ਦੇ ਮੌਜ਼ੂਦਾ ਸੰਮੇਲਨ ‘ਚ ਸ਼ਾਮਲ ਹੋਣ ਦਾ ਕੋਈ ਪ੍ਰੋਗਰਾਮ ਹੀ ਨਹੀਂ ਸੀ ਰਾਸ਼ਟਰੀਪਤੀ ਡੋਨਾਲਡ ਟਰੰਪ ਬਿਨਾਂ ਕਿਸੇ ਐਲਾਨ ਤੋਂ ਅਚਾਨਕ ਹੀ ਇਸ ਪ੍ਰੋਗਰਾਮ ‘ਚ ਪਹੁੰਚੇ ਥਨਬਰਗ ਦੇ ਬੋਲਾਂ ‘ਚ ਦਰਦ ਇਸ ਕਰਕੇ ਵੀ ਝਲਕਦਾ ਹੈ ਕਿ ਵਿਕਸਿਤ ਤੇ ਵਿਕਾਸਸ਼ੀਲ ਮੁਲਕ ਕੋਈ ਠੋਸ ਫੈਸਲੇ ਲੈਣ ਦੀ ਹਿੰਮਤ ਨਹੀਂ ਕਰ ਰਹੇ ਵਿਕਸਿਤ ਮੁਲਕ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਦਾ ਦੋਸ਼ ਵਿਕਾਸਸ਼ੀਲ ਦੇਸ਼ਾਂ ਸਿਰ ਮੜ੍ਹ ਕੇ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ ਇਹ ਹਕੀਕਤ ਹੈ ਕਿ ਵਿਕਾਸ ਤੇ ਪ੍ਰਦੂਸ਼ਣ ਇੱਕ ਸਿੱਕੇ ਦੇ ਦੋ ਪਹਿਲੂ ਬਣ ਗਏ ਹਨ ਜਦੋਂ ਉਦਯੋਗ ਪ੍ਰਾਜੈਕਟ ਲੱਗਦੇ ਹਨ ਤਾਂ ਹਵਾ, ਪਾਣੀ, ਧਰਤੀ ਪ੍ਰਦੂਸ਼ਿਤ ਹੁੰਦੇ ਹਨ ਤਾਪਮਾਨ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਵਧ ਰਹੀ ਅਬਾਦੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੌਰਾਨ ਗਰੀਨ ਹਾਊਸ ਗੈਸਾਂ ਦਾ ਉਤਸਰਜਨ ਵਧ ਰਿਹਾ ਹੈ ਏਅਰਕੰਡੀਸ਼ਨਰ ਸਟੇਟਸ ਸਿੰਬਲ ਬਣ ਗਏ ਹਨ ਜਿਸ ਨੇ ਮਹਾਂਨਗਰਾਂ ਨੂੰ ਤਪਦੀ ਭੱਠੀ ਬਣਾ ਦਿੱਤਾ ਹੈ ਵਿਕਾਸ ਦਾ ਸਿੱਧਾ ਸਬੰਧ ਰੁਜ਼ਗਾਰ ਨਾਲ ਹੈ ਵਿਕਾਸ ਤੇ ਵਾਤਾਵਰਨ ਸੰਤੁਲਨ ਬਣਾਉਣ ਲਈ ਤਕਨੀਕ ਨੂੰ ਵਿਕਸਿਤ ਕਰਨਾ ਪਵੇਗਾ ਭਾਰਤ ‘ਚ ਆਰਥਿਕ ਮੰਦੀ ਦੌਰਾਨ ਆਟੋ ਉਦਯੋਗ ਠੱਪ ਹੋਇਆ ਤਾਂ ਹਾਹਾਕਾਰ ਮੱਚ ਗਈ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਕਠੋਰ ਫੈਸਲੇ ਜ਼ਰੂਰੀ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ‘ਚ ਆਪਣੇ ਭਾਸ਼ਣ ਦੌਰਾਨ ਇਸ ਗੱਲ ‘ਤੇ ਜੋਰ ਦਿੱਤਾ ਹੈ ਕਿ ਹੁਣ ਗੱਲਾਂ ਕਰਨ ਦਾ ਨਹੀਂ ਸਗੋਂ ਕੰਮ ਕਰਨ ਦਾ ਵਕਤ ਹੈ ਇਹ ਹੁਣ ਵੇਖਣਾ ਹੈ ਕਿ ਵਿਕਸਿਤ ਤੇ ਵਿਕਾਸਸ਼ੀਲ ਦੇਸ਼ ਸਿਰਫ਼ ਸਮਾਂ ਹੀ ਟਪਾਉਂਦੇ ਹਨ ਜਾਂ ਨੌਜਵਾਨ ਪੀੜ੍ਹੀ ਦੇ ਦਰਦ ਨੂੰ ਸਮਝਦਿਆਂ ਮਨੁੱਖ ਦੀ ਜੀਵਨ ਸ਼ੈਲੀ ਬਦਲਣ ਦੀ ਚੁਣੌਤੀ ਨਾਲ ਨਜਿੱਠਣ ਦੀ ਹਿੰਮਤ ਕਰਦੇ ਹਨ ਹਾਲ ਦੀ ਘੜੀ ਮਨੁੱਖ ਕੋਲ ਰਹਿਣ ਲਈ ਸਿਰਫ਼ ਧਰਤੀ ਹੀ ਹੈ ਜਿਸ ਦੀ ਹੋਂਦ ਨੂੰ ਕਾਇਮ ਰੱਖਣ?ਲਈ ਜਾਗਣਾ ਹੀ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।