ਜੇਲ੍ਹ ਭਰੋ ਅੰਦੋਲਨ ਤਹਿਤ ਗ੍ਰਿਫ਼ਤਾਰ ਹੋਈਆਂ ਸੈਂਕੜੇ ਵਰਕਰਾਂ ਤੇ ਹੈਲਪਰਾਂ
ਜਿਲ੍ਹਾ ਪ੍ਰਬੰਧਕੀ ਗੇਟ ਅੰਦਰ ਦਾਖਲ ਹੋਣ ਨੂੰ ਲੈ ਕੇ ਪੁਲਿਸ ਨਾਲ ਹੋਈ ਧੱਕਾ ਮੁੱਕੀ
ਫ਼ਤਹਿਗੜ੍ਹ ਸਾਹਿਬ, (ਅਨਿਲ ਲੁਟਾਵਾ) | ਆਂਗਣਵਾੜੀ ਮੁਲਾਜ਼ਮ ਯੂਨੀਅਨ (Anganwadi Union) ਫਤਿਹਗੜ ਸਾਹਿਬ ਦੀਆਂ ਸੈਂਕੜੇ ਵਰਕਰਾਂ ਅਤੇ ਹੈਲਪਰਾਂ ਨੇ ਅੱਜ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਮੂੰਹ ‘ਤੇ ਕਾਲੀਆਂ ਪੱਟੀਆਂ ਬੰਨ ਕੇ ਜੇਲ੍ਹ ਭਰੋ ਅੰਦੋਲਨ ਤਹਿਤ ਬਰਸਾਤ ਵਿੱਚ ਰੋਸ਼ ਮਾਰਚ ਕੀਤਾ। ਜਦੋਂ ਆਂਗਣਵਾੜੀ ਵਰਕਰਾਂ ਜਿਲ੍ਹਾ ਪ੍ਰਬੰਧਕੀ ਕੰਪਲੈਂਕਸ ਅੱਗੇ ਪਹੁੰਚੀਆਂ ਤਾਂ ਉਨ੍ਹਾ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਕੋਲ ਬੱਸਾਂ ਦੀ ਘਾਟ ਸੀ, ਜਿਸ ਕਾਰਨ ਉਨ੍ਹਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਜਿਲ੍ਹ ਪ੍ਰਬੰਧਕੀ ਕੰਪਲੈਕਸ ਅੰਦਰ ਦਾਖਲ ਹੋਣਾ ਚਾਹਿਆ, ਪਰ ਪੁਲਿਸ ਨੇ ਉਨ੍ਹਾ ਨੂੰ ਰੋਕਿਆ। ਇਸ ਮੌਕੇ ਪੁਲਸ ਨਾਲ ਆਂਗਣਵਾੜੀ ਵਰਕਰਾਂ ਦੀ ਧੱਕਾ ਮੁੱਕੀ ਹੋਈ।
ਇਸ ਮੌਕੇ ਪੀ. ਏ. ਟੂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਡੀ. ਐਸ. ਪੀ. ਜਾਂਚ ਜਸਵਿੰਦਰ ਸਿੰਘ ਟਿਵਾਣਾ ਵੀ ਪਹੁੰਚ ਗਏ। ਉਸੇ ਸਮੇਂ ਬੱਸਾਂ ਹੋਰ ਮੰਗਵਾ ਕੇ 8 ਬੱਸਾਂ ਵਿਚ ਭਰ ਕੇ ਆਂਗਣਵਾੜੀ ਵਰਕਰਾਂ ਨੂੰ ਪੁਲਿਸ ਲੈ ਗਈ।
ਹਰਜੀਤ ਕੌਰ ਪੰਜੋਲਾ ਨੇ ਪੁਲਿਸ ਦੇ ਰਵੱਈਏ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਹੀ ਜਿਲ੍ਹਾ ਪ੍ਰਸ਼ਾਸਨ ਨੂੰ ਬੀਤੀ 20 ਫਰਵਰੀ ਨੂੰ ਮੰਗ ਪੱਤਰ ਦੇ ਕੇ ਗਏ ਸਨ ਕਿ ਉਹ 6 ਮਾਰਚ ਨੂੰ ਜੇਲ੍ਹ ਭਰੋ ਅੰਦੋਲਨ ਤਹਿਤ ਗ੍ਰਿਫ਼ਤਾਰੀ ਦੇਣਗੀਆਂ, ਪਰ ਪੁਲਿਸ ਵੱਲੋਂ ਫਿਰ ਵੀ ਉਚਿੱਤ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਆਂਗਣਵਾੜੀ ਵਰਕਰਾਂ ਨਾਲ ਧੱਕਾ-ਮੱਕੀ ਕੀਤੀ ਗਈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਆਈ. ਸੀ. ਡੀ. ਅੱੈਸ. ਸਕੀਮ ਤਹਿਤ ਵਡਮੁੱਲੀਆਂ ਸੇਵਾਵਾਂ ਲੋਕਾ ਤੱਕ ਪਹੁੰਚਾਉਂਦੀਆਂ ਹਨ।
ਇਸ ਮੌਕੇ ਗੁਰਮੀਤ ਕੌਰ ਚੁੰਨੀ, ਗੁਰਮੀਤ ਕੌਰ ਰੁੜਕੀ, ਪਰਮਜੀਤ ਕੌਰ, ਬਲਵਿੰਦਰ ਕੌਰ, ਪਰਮੇਸ਼ਰੀ ਦੇਵੀ, ਕੁਲਵੰਤ ਕੌਰ, ਹਰਜੀਤ ਕੌਰ ਚੋਰਵਾਲਾ, ਸੁਰਜੀਤ ਕੌਰ, ਦਲਵੀਰ ਕੌਰ, ਭੁਪਿੰਦਰ ਕੌਰ, ਦਵਿੰਦਰ ਕੋਰ, ਇੰਦਰਪਾਲ ਕੌਰ, ਭੁਪਿੰਦਰ ਕੌਰ ਅਮਲੋਹ ਅਤੇ ਹੋਰ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।