Andaman Nicobar News: ਨਸ਼ਾ ਤਸਕਰੀ ਦਾ ਇੱਕ ਹੋਰ ਰਸਤਾ ਸਾਹਮਣੇ ਆਇਆ ਹੈ। ਤੱਟ ਰੱਖਿਅਕ ਬਲਾਂ ਨੇ ਇੱਕ ਬੇੜੀ ’ਚੋਂ ਪੰਜ ਟਨ (5000 ਕਿਲੋ) ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। ਇਸ ਤੋਂ ਪਹਿਲਾਂ ਤਿੰਨ ਹਜ਼ਾਰ ਕਿੱਲੋ ਹੈਰੋਇਨ ਦੀ ਬਰਾਮਦਗੀ ਹੋ ਚੁੱਕੀ ਹੈ। ਜਿੱਥੋਂ ਤੱਕ ਅੰਡਮਾਨ ਟਾਪੂ ਖੇਤਰ ’ਚੋਂ ਨਸ਼ੇ ਦੀ ਬਰਾਮਦਗੀ ਦਾ ਸਬੰਧ ਹੈ ਇਹ ਘਟਨਾ ਨਸ਼ਾ ਤਸਕਰਾਂ ਦੇ ਵੱਡੇ ਨੈੱਟਵਰਕ ਦਾ ਵੀ ਸਬੂਤ ਹੈ। ਪਹਿਲਾਂ ਜ਼ਿਆਦਾ ਨਸ਼ਾ ਪਾਕਿਸਤਾਨ ਤੋਂ ਭਾਰਤੀ ਪੰਜਾਬ ਤੋਂ ਰਾਜਸਥਾਨ ਰਾਹੀਂ ਆ ਰਿਹਾ ਸੀ।
Read Also : Punjab News: ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਅੰਤਰਰਾਜੀ ਚੋਰ ਗਿਰੋਹ ਦੇ 6 ਮੈਂਬਰ ਕਾਬੂ
ਸੜਕ ਤੇ ਹਵਾਈ ਰਸਤੇ ਦੀ ਵਰਤੋਂ ਤੋਂ ਬਾਅਦ ਬੰਦਰਗਾਹਾਂ ਰਾਹੀਂ ਵੀ ਤਸਕਰੀ ਸ਼ੁਰੂ ਹੋ ਗਈ ਹੈ। ਅੰਡੇਮਾਨ ਅਜਿਹਾ ਖੇਤਰ ਸੀ ਜੋ ਨਸ਼ਾ ਤਸਕਰੀ ਦੀ ਪਹੁੰਚ ਤੋਂ ਬਾਹਰ ਸੀ। ਉੱਤਰੀ ਭਾਰਤ ’ਚ ਨਸ਼ਾ ਤਸਕਰੀ ਖਿਲਾਫ ਸਖਤੀ ਵਰਤੇ ਜਾਣ ਤੋਂ ਬਾਅਦ ਨਸ਼ਾ ਤਸਕਰ ਦੱਖਣੀ ਭਾਰਤ ’ਚ ਸਰਗਰਮ ਹੋ ਗਏ ਹਨ। ਭਾਵੇਂ ਸਰਕਾਰਾਂ ਦੀ ਨਸ਼ਾ ਤਸਕਰਾਂ ਖਿਲਾਫ਼ ਸਖਤੀ ‘ਤੂੰ ਡਾਲ-ਡਾਲ, ਮੈਂ ਪਾਤ-ਪਾਤ’ ਵਾਲੀ ਹੈ ਫਿਰ ਵੀ ਇੰਨੀ ਵੱਡੀ ਖੇਪ ਦਾ ਦੇਸ਼ ਅੰਦਰ ਪਹੁੰਚਣਾ ਬੇਹੱਦ ਚਿੰਤਾਜਨਕ ਹੈ। Andaman Nicobar News
ਇਸ ਲਈ ਜ਼ਰੂਰੀ ਹੈ ਕਿ ਸਰਕਾਰਾਂ ਨਸ਼ੇ ਦੀ ਤਸਕਰੀ ’ਤੇ ਸ਼ਿਕੰਜਾ ਇਸੇ ਤਰ੍ਹਾਂ ਕੱਸਣ ਤਾਂ ਕਿ ਕੋਈ ਵੀ ਖੇਪ ਸੁਰੱਖਿਆ ਬਲਾਂ/ਪੁਲਿਸ ਦੀ ਨਜ਼ਰ ਤੋਂ ਨਾ ਬਚ ਸਕੇ ਕਿਉਂਕਿ ਕੋਈ ਖੇਪ ਜੇਕਰ ਸਮਾਜ ਤੱਕ ਪਹੁੰਚ ਗਈ ਤਾਂ ਇਸ ਦੇ ਨਤੀਜੇ ਭਿਆਨਕ ਹੋਣਗੇ। ਨੌਜਵਾਨ ਹੀ ਦੇਸ਼ ਦਾ ਭਵਿੱਖ ਹਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਦੇਸ਼ ਤਰੱਕੀ ਕਰ ਸਕੇਗਾ।