ਲੋਕਾਂ ਦੇ ਤਾਅਨੇ-ਮਿਹਣਿਆਂ ਤੋਂ ਛੁੱਟ ਗਿਆ ਖਹਿੜਾ, ਬਾਗੋਬਾਗ ਹੋ ‘ਗੀ ਜ਼ਿੰਦਗੀ
ਚੁੱਘੇ ਕਲਾਂ, (ਮਨਜੀਤ ਨਰੂਆਣਾ) ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ‘ਚ ਬਲਾਕ ਚੁੱਘੇ ਕਲਾਂ ਦੀ ਸਾਧ-ਸੰਗਤ ਵੱਲੋਂ ਪਿੰਡ ਬਾਜਕ ਵਿਖੇ ਇੱਕ ਜ਼ਰੂਰਤਮੰਦ ਪਰਿਵਾਰ ਨੂੰ ਕੁੱਝ ਘੰਟਿਆਂ ‘ਚ ਹੀ ਪੱਕਾ ਮਕਾਨ ਬਣਾ ਕੇ ਦੇ ਦਿੱਤਾ ਗਿਆ। ਸਾਧ ਸੰਗਤ ਦੇ ਇਸ ਉਪਰਾਲੇ ਦੀ ਚਹੁੰ ਪਾਸੇ ਭਰਵੀਂ ਸ਼ਲਾਘਾ ਹੋ ਰਹੀ ਹੈ ਹਾਸਿਲ ਕੀਤੇ ਵੇਰਵਿਆਂ ਮੁਤਾਬਿਕ ਬੂਟਾ ਸਿੰਘ ਆਪਣੀ ਪਤਨੀ, ਤਿੰਨ ਧੀਆਂ ਤੇ ਇਕ ਛੋਟੇ ਲੜਕੇ ਸਮੇਤ ਕੱਚੇ ਘਰ ‘ਚ ਰਹਿੰਦਾ ਸੀ ਪਿੱਛਲੇ ਮਹੀਨੇ ਦੌਰਾਨ ਬਰਸਾਤਾਂ ‘ਚ ਉਸ ਦਾ ਕੱਚਾ ਘਰ ਪਾਟ ਗਿਆ
ਇਸ ਮਗਰੋਂ ਉਨ੍ਹਾਂ ਨੂੰ ਕਿਰਾਏ ਦੇ ਮਕਾਨ ‘ਚ ਰਹਿਣਾ ਪਿਆ ਪਿੰਡ ਦੀ ਸਮੁੱਚੀ ਪੰਚਾਇਤ ਤੇ ਪਰਿਵਾਰਕ ਮੈਂਬਰਾਂ ਵੱਲੋਂ ਮਕਾਨ ਬਣਾਉਣ ਲਈ ਡੇਰਾ ਸੱਚਾ ਸੌਦਾ ਸਰਸਾ ਦੇ ਜ਼ਿੰਮੇਵਾਰਾਂ ਕੋਲ ਲਿਖਤੀ ਦਰਖਾਸਤ ਦਿੱਤੀ ਗਈ। ਜਿੰਮੇਵਾਰਾਂ ਵੱਲੋਂ ਪਰਿਵਾਰ ਦੀ ਹਾਲਤ ਵੇਖਦਿਆਂ ਮਕਾਨ ਬਣਾਉਣ ਦਾ ਫੈਸਲਾ ਲਿਆ ਗਿਆ। ਸਫੈਦ ਥਾਂ ‘ਚ ਸ਼ਾਮ ਤੱਕ ਸ਼ਰਧਾਂਲੂਆਂ ਵੱਲੋਂ ਪੱਕਾ ਮਕਾਨ ਬਣਾ ਕੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਸ਼ਰਧਾਂਲੂਆਂ ਦੇ ਇਸ ਕਾਰਜ ਦੀ ਸਮੁੱਚੇ ਪਿੰਡ ਵਾਸੀਆਂ ਵੱਲੋਂ ਭਰਪੂਰ ਸਲਾਘਾ ਕੀਤੀ ਗਈ।
ਬਲਾਕ ਦੇ ਪੰਦਰ੍ਹਾਂ ਮੈਂਬਰ ਜਸਪਾਲ ਸਿੰਘ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਵੰਬਰ ਮਹੀਨਾ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸਹਿਨਸ਼ਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਹੁੰਦਾ ਹੈ, ਇਸ ਮਹੀਨੇ ‘ਚ ਸਾਈ ਜੀ ਨੇ ਅਵਤਾਰ ਧਾਰ ਕੇ ਮਾਨਵਤਾ ਦਾ ਭਲਾ ਕੀਤਾ ਸੀ। ਇਸ ਕਰਕੇ ਸਾਧ ਸੰਗਤ ਵੱਲੋਂ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ‘ਆਸ਼ਿਆਨਾ ਮੁਹਿੰਮ’ ਤਹਿਤ ਹੀ ਜ਼ਰੂਰਤਮੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੂਰੇ ਵਿਸ਼ਵ ‘ਚ ਸਾਧ ਸੰਗਤ ਵੱਲੋਂ 134 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਕਾਰਜ ਤਹਿਤ ਹੀ ਇਹ ਪੱਕਾ ਮਕਾਨ ਬਣਾ ਕੇ ਦਿੱਤਾ ਗਿਆ ਹੈ।
ਇਸ ਮੌਕੇ ਜ਼ਿਲਾ ਪੱਚੀ ਮੈਂਬਰ ਗੁਰਤੇਜ ਸਿੰਘ ਇੰਸਾਂ ਦਿਓਣ, ਪੰਦਰ੍ਹਾਂ ਮੈਂਬਰ ਜਸਪਾਲ ਸਿੰਘ ਮੁਲਤਾਨੀਆਂ, ਅਜੇਪਾਲ ਬਹਾਦਰਗੜ੍ਹ ਜੰਡੀਆਂ, ਹਰਜੀਵਨ ਸਿੰਘ ਬਾਜਕ, ਅਵਤਾਰ ਸਿੰਘ ਇੰਸਾਂ ਵਿਰਕ, ਜਗਪ੍ਰੀਤ ਘੋਨਾ ਬੱਲੂਆਣਾ, ਨਰਿੰਦਰ ਕੁਮਾਰ ਕਾਲੀ ਰਾਏ ਕੇ ਕਲਾਂ, ਸੁਜਾਨ ਭੈਣ ਸੁਖਵੀਰ ਕੌਰ ਇੰਸਾਂ ਬਾਜਕ, ਹਰਪਾਲ ਕੌਰ ਇੰਸਾਂ ਬਾਜਕ, ਪਿੰਡਾਂ ਦੇ ਭੰਗੀਦਾਸ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਤੋਂ ਇਲਾਵਾ ਬਲਾਕ ਦੀ ਵੱਡੀ ਗਿਣਤੀ ‘ਚ ਸਾਧ ਸੰਗਤ ਮੌਜੂਦ ਸੀ।
ਅੱਜ ਤੋਂ ਸੌਵਾਂਗੇ ਚੈਨ ਦੀ ਨੀਂਦ : ਪਰਿਵਾਰਕ ਮੈਂਬਰ
ਬੂਟਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਘਰ ਪਾਟ ਗਿਆ ਤਾਂ ਉਹ ਪਰਿਵਾਰ ਸਮੇਤ ਇੱਕ ਵਾਰ ਤਾਂ ਸੜਕ ‘ਤੇ ਆ ਗਏ ਥੋੜ੍ਹਾ ਸਮਾਂ ਪਿੰਡ ‘ਚ ਕਿਰਾਏ ਦੇ ਮਕਾਨ ‘ਚ ਰਹੇ ਬੂਟਾ ਸਿੰਘ ਦੇ ਅਧਰੰਗ ਦੀ ਬਿਮਾਰੀ ਕਾਰਨ ਮੰਜੇ ਤੇ ਪਏ ਹੋਣ ਕਾਰਨ ਪਰਿਵਾਰ ਮਕਾਨ ਦਾ ਕਿਰਾਇਆ ਨਾ ਤਾਰ ਸਕਿਆ ਤਾਂ ਮਕਾਨ ਖਾਲੀ ਕਰਨਾ ਪਿਆ ਇਸ ਮਗਰੋਂ ਉਹ ਪਿੰਡ ਦੀ ਧਰਮਸ਼ਾਲਾ ‘ਚ ਰਹਿਣ ਲੱਗ ਪਏ ਪਰ ਉਥੇ ਵੀ ਪਿੰਡ ਦੇ ਲੋਕਾਂ ਦੇ ਤਰ੍ਹਾਂ-ਤਰ੍ਹਾਂ ਦੇ ਤਾਅਨੇ ਮਿਹਣੇ ਸਹਿਣੇ ਪਏ। ਉਨ੍ਹਾਂ ਕਿਹਾ ਹੁਣ ਆਪਣਾ ਮਕਾਨ ਬਣਨ ਨਾਲ ਅੱਜ ਪੂਰਾ ਪਰਿਵਾਰ ਚੈਨ ਦੀ ਨੀਂਦ ਸੌਂਵੇਗਾ ਉਨ੍ਹਾਂ ਮਕਾਨ ਬਣਾ ਕੇ ਦੇਣ ਲਈ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਇਸ ਤੋਂ ਇਲਾਵਾ ਸਮੁੱਚੇ ਪਿੰਡ ਵਾਸੀਆਂ ਵੱਲੋਂ ਵੀ ਜ਼ਰੂਰਤਮੰਦ ਪਰਿਵਾਰ ਦੀ ਬਾਂਹ ਫੜ੍ਹਨ ਲਈ ਡੇਰਾ ਸਰਧਾਂਲੂਆਂ ਦਾ ਧੰਨਵਾਦ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.