ਟਿੰਡਰ ਐਂਪ ਰਾਹੀਂ ਸੰਪਰਕ ਕਰਕੇ ਜਾਲ ’ਚ ਫਸਾਉਂਦੇ, ਫਿਰ ਲੁੱਟ ਲੋਹ ਕਰਦੇ
- ਪੁਲਿਸ ਨੂੰ ਇਤਲਾਹ ਦੇਣ ’ਤੇ ਅਸਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਦਿੰਦੇ ਸੀ ਧਮਕੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਅਸਲੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਹ ਅਨੌਖੇ ਢੰਗ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਉਕਤ ਮੁਲਜ਼ਮ ਜਿਹੜੇ ਵੀ ਵਿਅਕਤੀ ਨਾਲ ਲੁੱਟ-ਖੋਹ ਕਰਦੇ ਹਨ ਪਹਿਲਾ ਉਸ ਨਾਲ ਟਿੰਡਰ ਐਪ ਰਾਹੀਂ ਸੰਪਰਕ ਕਰਦੇ। ਇਸ ਐਪ ਵਿੱਚ ਇਹ ਲੜਕੀ ਦੀ ਫੋਟੋ ਲਾ ਲੈਂਦੇ ਅਤੇ ਫਿਰ ਕਈ ਮੁੰਡੇ ਇਸ ਐਪ ਰਾਹੀਂ ਹੀ ਸੰਪਰਕ ਕਰਕੇ ਇੰਨਾ ਦੇ ਜਾਲ ਵਿੱਚ ਫਸ ਜਾਂਦੇ ਹਨ। (Robbery Gang Caught)
ਪਟਿਆਲਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਅਜਿਹੇ ਗਿਰੋਹ ਦੇ 3 ਮੈਬਰ ਅਸਲੇ ਸਮੇਤ ਕਾਬੂ
ਜ਼ਿਲ੍ਹਾ ਪੁਲਿਸ ਮੁੱਖ ਵਰੁਣ ਸ਼ਰਮਾ ਨੇ ਦੱਸਿਆ ਕਿ ਐਸਪੀ ਡੀ ਹਰਬੀਰ ਸਿੰਘ ਅਟਵਾਲ, ਡੀਐਸਪੀ ਡੀ ਸੁਖਅਮਿ੍ਰਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਸੀਆਈਏ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਕ੍ਰਿਸ਼ਨ ਕੁਮਾਰ ਪੁੱਤਰ ਯਾਦਵਿੰਦਰ ਸਿੰਘ, ਸੁਰਿੰਦਰ ਸਿੰਘ ਉਰਫ ਸਿੰਦਾ ਪੁੱਤਰ ਸੱਜਣ ਸਿੰਘ ਅਤੇ ਜਗਪ੍ਰੀਤ ਸਿੰਘ ਉਰਫ ਪ੍ਰੀਤਾ ਪੁੱਤਰ ਰਾਮ ਚੰਦ ਵਾਸੀਆਨ ਪਿੰਡ ਰਾਮਪੁਰ ਛੰਨਾ ਥਾਣਾ ਅਮਰਗੜ੍ਹ ਜਿਲ੍ਹਾ ਸੰਗਰੂਰ ਵਜੋਂ ਹੋਈ ਹੈ। ਗਿ੍ਰਫਤਾਰੀ ਦੌਰਾਨ ਕਿ੍ਰਸਨ ਕੁਮਾਰ ਪਾਸੋਂ ਇਕ ਪਿਸਟਲ 32 ਬੋਰ ਸਮੇਤ 4 ਰੋਦ ਅਤੇ ਸੁੁਰਿੰਦਰ ਸਿੰਘ ਸਿੰਦਾ ਅਤੇ ਜਗਪ੍ਰੀਤ ਸਿੰਘ ਉਰਫ ਪ੍ਰੀਤਾ ਪਾਸੋਂ ਇੱਕ ਇੱਕ ਕਿਰਚ ਬਰਾਮਦ ਹੋਈ ਹੈ। (Robbery Gang Caught)
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ’ਚ ਪੈਰਾ ਮਿਲਟਰੀ ਫੋਰਸ ਕੀਤੀ ਤਾਇਨਾਤ, ਜਾਣੋ ਮਾਮਲਾ
ਉਨ੍ਹਾਂ ਦੱਸਿਆ ਕਿ ਮੁਦਈ ਫਤਿਹ ਸਿੰਘ ਵਾਸੀ ਪਿੰਡ ਦੁੱਲਦੀ ਤਹਿਸੀਲ ਨਾਭਾ ਜੋਂ ਰੇਤਾ ਬੱਜਰੀ ਵੇਚਣ ਦਾ ਕੰਮ ਕਰਦਾ ਹੈ ਅਤੇ 3 ਸਤੰਬਰ ਨੂੰ ਸੰਗਰੂਰ ਤੋਂ ਆਪਣੇ ਰੇਤਾ ਬਜਰੀ ਦੇ ਸਮਾਨ ਦੀ ਗਰਾਹੀ ਕਰਕੇ ਵਾਪਸ ਆਪਣੇ ਪਿੰਡ ਦੁੱਲਦੀ ਵਿਖੇ ਸਕੁੂਟਰੀ ’ਤੇ ਰਿਹਾ ਸੀ। ਇਸੇ ਦੌਰਾਨ ਮਾਲਵਾ ਸੈਲਰ ਨੇੜੇ ਤਿੰਨ ਮੋਟਰਸਾਇਕਲ ਸਵਾਰ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਜਿੰਨ੍ਹਾ ਨੇ ਪਿਸਤੌਲ ਦੀ ਨੋਕ ’ਤੇ ਲੁੱਟ ਖੋਹ ਕੀਤੀ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ’ਤੇ ਧਬਲਾਨ ਟੀ-ਪੁਆਇਟ ਨਾਭਾ ਪਟਿਆਲਾ ਰੋਡ ਤੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਜਿਹੜੇ ਵੀ ਵਿਅਕਤੀ ਨਾਲ ਲੁੱਟ-ਖੋਹ ਕਰਦੇ ਹਨ ਪਹਿਲਾ ਉਸ ਨਾਲ ਟਿੰਡਰ ਐਪ ਰਾਹੀਂ ਸੰਪਰਕ ਕਰਦੇ। ਇਸ ਐਪ ਵਿੱਚ ਇਹ ਲੜਕੀ ਦੀ ਫੋਟੋ ਲਾ ਲੈਂਦੇ ਹਨ ਅਤੇ ਫਿਰ ਕਈ ਮੁੰਡੇ ਇਸ ਐਪ ਰਾਹੀਂ ਹੀ ਸੰਪਰਕ ਕਰਕੇ ਇੰਨਾ ਦੇ ਜਾਲ ਵਿੱਚ ਫਸ ਜਾਂਦੇ, ਜਿੰਨ੍ਹਾ ਨਾਲ ਕਿ ਇਹ ਐਪ ਰਾਹੀਂ ਹੀ ਸੰਪਰਕ ਰੱਖਦੇ ਹਨ ਚੈਟ ਵਗੈਰਾ ਕਰਦੇ ਸਨ। ਇਸ ਐਪ ਵਿੱਚ ਐਡ ਹੋਏ ਨੇੜੇ ਦੇ ਮੈਂਬਰਾਂ ਦੀ ਲੋਕੈਸਨ ਵੀ ਸ਼ੋਅ ਹੁੰਦੀ ਹੈ ਅਤੇ ਫਿਰ ਉਸ ਵਿਅਕਤੀ ਨੂੰ ਸੁੰਨਸਾਨ ਜਗਾ ’ਤੇ ਬੁਲਾਕੇ ਲੁੱਟ-ਖੋਹ ਕਰਦੇ। ਇੱਥੇ ਹੀ ਬੱਸ ਨਹੀਂ ਉਕਤ ਵਿਅਕਤੀ ਦੀ ਅਸਲੀਲ ਵੀਡੀਓ ਵੀ ਤਿਆਰ ਕਰਦੇ ਅਤੇ ਉਸਨੂੰ ਪੁਲਿਸ ਨੂੰ ਇਤਲਾਹ ਕਰਨ ਦੀ ਸੂਰਤ ਵਿੱਚ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦੇ ਸਨ।
25 ਦੇ ਕਰੀਬ ਵਾਰਦਾਤਾਂ ਨੂੰ ਦਿੱਤਾ ਅੰਜ਼ਾਮ (Robbery Gang Caught)
ਉਕਤ ਗਿਰੋਹ ਦੇ ਮੈਂਬਰਾਂ ਵੱਲੋਂ ਨਾਭਾ, ਮਲੇਰਕੋਟਲਾ, ਸੰਗਰੂਰ ਆਦਿ ਥਾਵਾਂ ਤੇ 25 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਹ ਸਾਰੇ ਮੁਲਜ਼ਮ ਕਤਲ ਕੇਸ ਵਿੱਚ ਸਜਾਯਾਫਤਾ ਹਨ। ਕ੍ਰਿਸ਼ਨ ਕੁਮਾਰ ਹੁਣ ਵੀ ਸਾਲ 2023 ਵਿੱਚ ਕੀਤੀ ਗਈ ਲੁੱਟ ਖੋਹ ਦੇ ਕੇਸ ਵਿੱਚੋ ਬਾਹਰ ਆਇਆ ਸੀ। ਇਨ੍ਹਾਂ ਮੁਲਜ਼ਮਾਂ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਫਿਲਮਾਂ ਅਤੇ ਵੈਬ ਸੀਰੀਜ਼ ਨੂੰ ਦੇਖਕੇ ਸ਼ੁਰੂ ਕੀਤਾ ਸੀ। ਪੁਲਿਸ ਅਨੁਸਾਰ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।