ਸਾਡੇ ਨਾਲ ਸ਼ਾਮਲ

Follow us

13.2 C
Chandigarh
Saturday, January 17, 2026
More
    Home Breaking News Road Accident...

    Road Accident: ਬੇਕਾਬੂ ਕਾਰ ਦਰੱਖਤ ’ਚ ਵੱਜੀ, ਇੱਕ ਨੌਜਵਾਨ ਦੀ ਮੌਤ

    Road Accident
    Road Accident: ਬੇਕਾਬੂ ਕਾਰ ਦਰੱਖਤ ’ਚ ਵੱਜੀ, ਇੱਕ ਨੌਜਵਾਨ ਦੀ ਮੌਤ

    ਦੋ ਗੰਭੀਰ ਜ਼ਖਮੀ | Road Accident

    (ਗੁਰਪ੍ਰੀਤ ਸਿੰਘ) ਬਰਨਾਲਾ। Road Accident ਲੰਘੀ ਦੇਰ ਰਾਤ ਸਥਾਨਕ ਭੀਖੀ ਰੋਡ ’ਤੇ ਪਿੰਡ ਕਾਲੇਕੇ ਵਿਖੇ ਇੱਕ ਪੈਟਰੋਲ ਪੰਪ ਨੇੜੇ ਕਾਰ ਕਾਬੂ ਹੋ ਕੇ ਦਰੱਖਤ ਵਿੱਚ ਵੱਜੀ, ਜਿਸ ਕਾਰਨ ਕਾਰ ਵਿੱਚ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਸਬ ਇੰਸਪੈਕਟਰ ਅਮਰਨਾਥ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ, ਰਾਮਪਾਲ ਸਿੰਘ ਪੁੱਤਰ ਭੂਰਾ ਸਿੰਘ ਅਤੇ ਹਰਪਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੱਤੀ ਆਪਣਾ ਬਰਨਾਲਾ ਵਿਖੇ ਅਪਣਾ ਜ਼ਰੂਰੀ ਕੰਮ ਕਰਕੇ ਵਾਪਸ ਕਾਰ ਵਿਚ ਸਵਾਰ ਹੋ ਕੇ ਪਿੰਡ ਜਾ ਰਹੇ ਸੀ ਜਦ ਉਹ ਭੀਖੀ ਰੋਡ ’ਤੇ ਪਿੰਡ ਕਾਲੇਕੇ ਵਿਖੇ ਪਹੁੰਚੇ ਤਾਂ ਅੱਗੇ ਤੋਂ ਕਿਸੇ ਵਾਹਨ ਦੀਆਂ ਅੱਖਾਂ ’ਚ ਲਾਈਟਾਂ ਪੈਣ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਨਾ ਖੜੇ ਦਰੱਖਤ ’ਚ ਵੱਜੀ।

    ਇਹ ਵੀ ਪੜ੍ਹੋ: Ferozepur News: ਵਿਧਾਇਕ ਰਜਨੀਸ਼ ਦਹੀਯਾ ਨੇ ਜੇਰੇ ਇਲਾਜ ਬੱਚਿਆਂ ਦਾ ਹਾਲ ਚਾਲ ਜਾਣਿਆ

    ਇਸ ਹਾਦਸੇ ਦੌਰਾਨ ਹਰਪ੍ਰੀਤ ਸਿੰਘ, ਰਾਮਪਾਲ ਸਿੰਘ ਅਤੇ ਹਰਪਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨਾਂ ਨੂੰ ਇਲਾਜ ਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਹਰਪ੍ਰੀਤ ਸਿੰਘ ਪੁੱਤਰ ਹਰਵੰਸ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਰਾਮਪਾਲ ਸਿੰਘ ਤੇ ਹਰਪਿੰਦਰ ਸਿੰਘ ਦੀ ਹਾਲਤ ਗੰਭੀਰ ਦੇਖਦੇ ਹੋਏ ਮੁਢਲੀ ਸਹਾਇਤਾ ਦੇਣ ਉਪਰੰਤ ਕਿਸੇ ਬਾਹਰਲੇ ਹਸਪਤਾਲ ਰੈਫਰ ਕਰ ਦਿੱਤਾ ਉਹਨਾਂ ਦੱਸਿਆ ਤੇ ਮ੍ਰਿਤਕ ਹਰਪ੍ਰੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

    LEAVE A REPLY

    Please enter your comment!
    Please enter your name here