ਜੰਮੂ-ਕਸ਼ਮੀਰ ‘ਚ ਚੱਲੇਗਾ ਅੱਤਵਾਦੀਆਂ ਦਾ ਸਫਾਇਆ ਅਭਿਆਨ: ਰਾਜਨਾਥ

Campaigning, Terrorists, Jammu, Kashmir

ਨਵੀਂ ਦਿੱਲੀ, (ਏਜੰਸੀ)। ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਖਿਲਾਫ ਰਮਜਾਨ ਮਹੀਨੇ ਦੌਰਾਨ ਨਿਬੰਬਿਤ ਕਾਰਵਾਈ ਨੂੰ ਅੱਗੇ ਨਾ ਵਧਾਉਣ ਦਾ ਐਲਾਨ ਕੀਤਾ ਹੈ।ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਉਹਨਾਂ ਨੇ ਟਵਿੱਟਰ ‘ਤੇ ਦੱਸਿਆ ਕਿ ਰਮਜਾਨ ਮਹੀਨੇ ਦੌਰਾਨ ਅੱਤਵਾਦੀਆਂ ਖਿਲਾਫ਼ ਘਾਟੀ ‘ਚ ਸੁਰੱਖਿਆ ਬਲਾਂ ਦੀ ਰੋਕੀ ਗਈ ਕਾਰਵਾਈ ਦੀ ਮਿਆਦ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ‘ਤੇ ਸੁਰੱਖਿਆ ਬਲਾਂ ਦੀ ਕਾਰਵਾਈ ਹੁਣ ਫਿਰ ਸ਼ੁਰੂ ਹੋ ਜਾਵੇਗੀ।

ਸ੍ਰੀ ਸਿੰਘ ਨੇ ਕਿਹਾ ਕਿ ਅੱਤਵਾਦੀਆਂ ਖਿਲਾਫ਼ ਰੋਕੀ ਗਈ ਕਾਰਵਾਈ ਦੀ ਚਾਰੇ ਪਾਸੇ ਤੋਂ ਤਾਰੀਫ ਕੀਤੀ ਗਈ। ਸੁਰੱਖਿਆ ਬਲਾਂ ਨੇ ਰਮਜਾਨ ਮਹੀਨੇ ਦੌਰਾਨ ਵੱਡੇ ਪੱਧਰ ‘ਤੇ ਉਕਸਾਵੇ ਦੇ ਬਾਵਜੂਦ ਬਹੁਤ ਧੀਰਜ ਨਾਲ ਕੰਮ ਕੀਤਾ। ਸਰਕਾਰ ਨੇ ਕਿਹਾ ਹੈ ਕਿ ਉਹ ਜੰਮੂ-ਕਸ਼ਮੀਰ ‘ਚ ਅੱਤਵਾਦ ਅਤੇ ਹਿੰਸਾ ਮੁਕਤ ਮਾਹੌਲ ਬਣਾਉਣ ਲਈ ਪੂਰੀ ਤਰ੍ਹਾਂ ਬਚਨਬੱਧ ਹਨ।