ਓਮਾਨ ਨੇੜੇ ਸਮੁੰਦਰ ’ਚ ਤੇਲ ਟੈਂਕਰ ਪਲਟਿਆ, 13 ਭਾਰਤੀ ਤੇ 3 ਸ਼੍ਰੀਲੰਕਾਈ ਲਾਪਤਾ, ਬਚਾਅ ਕਾਰਜ਼ ਜਾਰੀ

Oman Oil Tanker
ਫਾਈਲ ਫੋਟੋ।

ਯਮਨ ਦੇ ਅਦਨ ਬੰਦਰਗਾਹ ਵੱਲ ਜਾ ਰਿਹਾ ਸੀ | Oman Oil Tanker

  • ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ | Oman Oil Tanker

ਮਸਕਟ (ਏਜੰਸੀ)। ਓਮਾਨ ਨੇੜੇ ਸਮੁੰਦਰ ’ਚ ਇੱਕ ਤੇਲ ਟੈਂਕਰ ਪਲਟ ਗਿਆ। ਜਹਾਜ ਵਿੱਚ 13 ਭਾਰਤੀ ਤੇ 3 ਸ਼੍ਰੀਲੰਕਾਈ ਸਮੇਤ ਕੁੱਲ 16 ਕਰੂ ਮੈਂਬਰ ਸਵਾਰ ਸਨ। ਇਹ ਸਾਰੇ ਲਾਪਤਾ ਹਨ। ਇਹ ਘਟਨਾ ਸੋਮਵਾਰ (15 ਜੁਲਾਈ) ਨੂੰ ਵਾਪਰੀ। ਹੁਣ ਪਤਾ ਲੱਗਾ ਹੈ ਕਿ ਜਹਾਜ ਵਿੱਚ 13 ਭਾਰਤੀ ਸਵਾਰ ਸਨ। ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਰੀਟਾਈਮ ਸੇਫਟੀ ਸੈਂਟਰ ਮੁਤਾਬਕ ਪ੍ਰੇਸਟੀਜ ਫਾਲਕਨ ਨਾਂਅ ਦਾ ਤੇਲ ਟੈਂਕਰ ਦੁਬਈ ਦੇ ਹਮਰੀਆ ਬੰਦਰਗਾਹ ਤੋਂ ਰਵਾਨਾ ਹੋਇਆ ਸੀ। ਇਸ ਉੱਤੇ ਕੋਮੋਰੋਸ ਦਾ ਝੰਡਾ ਲਾਇਆ ਗਿਆ ਸੀ। ਇਹ ਯਮਨ ਦੇ ਅਦਨ ਬੰਦਰਗਾਹ ਜਾ ਰਿਹਾ ਸੀ। ਤੇਲ ਟੈਂਕਰ ਰਾਸ ਮਦਰਕਾ ਤੋਂ 46 ਕਿਲੋਮੀਟਰ ਦੱਖਣ-ਪੂਰਬ ਵਿੱਚ ਬੰਦਰਗਾਹ ਸ਼ਹਿਰ ਦੁਕਮ ਨੇੜੇ ਪਲਟ ਗਿਆ। ਚਾਲਕ ਦਲ ਦੇ ਮੈਂਬਰਾਂ ਦੀ ਭਾਲ ਲਈ ਦੋ ਦਿਨਾਂ ਤੋਂ ਖੋਜ ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। (Oman Oil Tanker)

Read This : Bribe: ਵਿਜੀਲੈਂਸ ਬਿਊਰੋ ਵੱਲੋਂ ਐਸਬੀਆਈ ਦਾ ਸਹਾਇਕ ਮੈਨੇਜਰ ਰਿਸ਼ਵਤ ਲੈਂਦਿਆਂ ਕਾਬੂ

ਸਮੁੰਦਰ ’ਚ ਉਲਟਾ ਪਿਆ ਹੈ ਤੇਲ ਟੈਂਕਰ | Oman Oil Tanker

ਹਾਸਲ ਹੋਏ ਵੇਰਵਿਆਂ ਮੁਤਾਬਕ ਜਹਾਜ ਅਜੇ ਵੀ ਸਮੁੰਦਰ ਵਿੱਚ ਉਲਟਾ ਡੁੱਬਿਆ ਹੋਇਆ ਹੈ। ਇਸ ਤੋਂ ਤੇਲ ਲੀਕ ਹੋਇਆ ਹੈ ਜਾਂ ਨਹੀਂ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡੁੱਬਣ ਵਾਲੇ ਟੈਂਕਰ ਦੀ ਲੋਕੇਸ਼ਨ ਚਾਰ ਦਿਨ ਪਹਿਲਾਂ ਅਪਡੇਟ ਕੀਤੀ ਗਈ ਸੀ। ਇਹ ਲਗਭਗ 117 ਮੀਟਰ ਲੰਬਾ ਤੇਲ ਟੈਂਕਰ ਹੈ, ਜੋ 2007 ’ਚ ਬਣਾਇਆ ਗਿਆ ਸੀ। ਆਮ ਤੌਰ ’ਤੇ ਅਜਿਹੇ ਛੋਟੇ ਟੈਂਕਰਾਂ ਦੀ ਵਰਤੋਂ ਛੋਟੀਆਂ ਯਾਤਰਾਵਾਂ ਲਈ ਕੀਤੀ ਜਾਂਦੀ ਹੈ। ਡੂਕਮ ਪੋਰਟ, ਓਮਾਨ ਦੇ ਦੱਖਣ-ਪੱਛਮੀ ਤੱਟ ’ਤੇ ਸਥਿਤ, ਦੇਸ਼ ਦੇ ਤੇਲ ਤੇ ਗੈਸ ਮਾਈਨਿੰਗ ਪ੍ਰੋਜੈਕਟਾਂ ਲਈ ਇੱਕ ਪ੍ਰਮੁੱਖ ਕੇਂਦਰ ਹੈ। ਇੱਥੇ ਮੌਜ਼ੂਦ ਤੇਲ ਰਿਫਾਇਨਰੀ ਡੂਕਮ ਦੇ ਵੱਡੇ ਉਦਯੋਗਿਕ ਖੇਤਰ ਦਾ ਹਿੱਸਾ ਹੈ, ਜੋ ਕਿ ਓਮਾਨ ਦਾ ਸਭ ਤੋਂ ਵੱਡਾ ਤੇ ਇੱਕੋ ਇੱਕ ਆਰਥਿਕ ਪ੍ਰੋਜੈਕਟ ਹੈ। (Oman Oil Tanker)