Railway News Punjab: ਚੱਲਦੀ ਰੇਲ ’ਚ ਹੋਇਆ ਧਮਾਕਾ, ਮਹਿਲਾ ਸਮੇਤ 4 ਜਣੇ ਜਖ਼ਮੀ

Railway News Punjab
Railway News Punjab: ਚੱਲਦੀ ਰੇਲ ’ਚ ਹੋਇਆ ਧਮਾਕਾ, ਮਹਿਲਾ ਸਮੇਤ 4 ਜਣੇ ਜਖ਼ਮੀ

Railway News Punjab: ਅੱਧੀ ਰਾਤ ਗੱਡੀ ਰੋਕ ਕੇ ਜਖ਼ਮੀਆਂ ਨੂੰ ਇਲਾਜ ਲਈ ਕਰਵਾਇਆ ਗਿਆ ਹਸਪਤਾਲ ਭਰਤੀ | Explosion in Howrah Mail coach in Punjab

Railway News Punjab: ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਫਤਿਹਗੜ੍ਹ ’ਚ ਸਰਹਿੰਦ ਰੇਲਵੇ ਸਟੇਸ਼ਨ ਨਜ਼ਦੀਕ ਦੇਰ ਰਾਤ ਲਖਨਊ ਨੂੰ ਜਾ ਰਹੀ ਇੱਕ ਰੇਲ ’ਚ ਧਮਾਕਾ ਹੋ ਗਿਆ। ਜਿਸ ਕਾਰਨ ਇੱਕ ਮਹਿਲਾ ਸਮੇਤ 4 ਜਣੇ ਜਖ਼ਮੀ ਹੋ ਗਏ। ਧਮਾਕੇ ਦੀ ਸੂਚਨਾ ਮਿਲਦਿਆਂ ਹੀ ਰੇਲ ਨੂੰ ਰੋਕ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

Read Also : Punjab Weather News: ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਹਰਿਆਣਾ ਦੇ ਜੀਂਦ ’ਚ ਏਕਿਊਆਈ 337 ’ਤੇ ਪਹੁੰਚਿਆ…

ਪ੍ਰਾਪਤ ਜਾਣਕਾਰੀ ਮੁਤਾਬਕ 13006 ਸੰਖਿਆ ਰੇਲ ਅੰਮ੍ਰਿਤਸਰ ਤੋਂ ਹਾਬੜਾ ਜਾ ਰਹੀ ਸੀ। ਜਦ ਰੇਲ ਸਰਹਿੰਦ ਲਾਗੇ ਪਹੁੰਚੀ ਤਾਂ ਗੱਡੀ ਦੇ ਪਿੱਛੇ ਇੱਕ ਜਨਰਲ ਬੋਗੀ ’ਚ ਧਮਾਕਾ ਹੋ ਗਿਆ। ਧਮਾਕੇ ਕਾਰਨ ਬੋਗੀ ’ਚ ਧੂੰਆਂ ਫੈਲ ਗਿਆ। ਧਮਾਕੇ ਦੀ ਅਵਾਜ ਸੁਣਦਿਆਂ ਹੀ ਯਾਤਰੂ ਆਪਣੀ ਜਾਨ ਬਚਾਉਣ ਲਈ ਯਤਨ ਕਰਨ ਲੱਗੇ। ਇਸ ਦੌਰਾਨ ਕਿਸੇ ਨੇ ਹੌਲੀ ਰਫ਼ਤਾਰ ਨਾਲ ਚੱਲ ਰਹੀ ਰੇਲ ’ਚੋਂ ਛਾਲ ਮਾਰ ਦਿੱਤੀ ਅਤੇ ਕਿਸੇ ਨੇ ਐਮਰਜੈਂਸੀ ਖਿੜਕੀ ਰਾਹੀਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਰੇਲਵੇ ਅਧਿਕਾਰੀਆਂ ਨੇ ਸਰਹਿੰਦ ਸਟੇਸ਼ਨ ’ਤੇ ਗੱਡੀ ਰੋਕ ਕੇ ਜਖ਼ਮੀ ਯਾਤਰੂਆਂ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਤੇ ਕਰੀਬ ਅੱਧੇ ਘੰਟੇ ਬਾਅਦ ਅੱਗੇ ਲਈ ਮੁੜ ਰਵਾਨਾ ਹੋਈ।

Explosion in Howrah Mail coach in Punjab

ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਜੀਆਰਪੀ ਡੀਐਸਪੀ ਜਗਮੋਹਨ ਸਿੰਘ ਨੇ ਟੀਮ ਸਮੇਤ ਬਚਾਅ ਕਾਰਜ਼ ਸ਼ੁਰੂ ਕਰ ਦਿੱਤੇ ਅਤੇ ਘਟਨਾਂ ਦੀ ਜਾਂਚ ਆਰੰਭ ਦਿੱਤੀ। ਜਾਂਚਕਰਤਾ ਅਧਿਕਾਰੀਆਂ ਮੁਤਾਬਕ ਮੁਢਲੀ ਜਾਂਚ ’ਚ ਪਤਾ ਲੱਗਿਆ ਹੈ ਕਿ ਇੱਕ ਵਿਅਕਤੀ ਬਾਲਟੀ ’ਚ ਰੱਖ ਕੇ ਪਟਾਕੇ ਲਿਜਾ ਰਿਹਾ ਸੀ। ਜਿੰਨ੍ਹਾਂ ਨੂੰ ਗੱਡੀ ’ਚ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ। ਧਮਾਕੇ ਵਿੱਚ ਜਖ਼ਮੀ ਹੋਏ ਲੋਕਾਂ ਦੀ ਪਹਿਚਾਣ ਸੰਗੀਤਾ ਕੁਮਾਰ ਵਾਸੀ ਭੋਜਪੁਰ ਪੀਰੂ ਤੋਂ ਇਲਾਵਾ ਅਜੈ ਕੁਮਾਰ, ਸੋਨੂੰ ਕੁਮਾਰ ਵਾਸੀ ਬਿਹਾਰ ਤੇ ਆਸ਼ੂਤੋਸ ਵਾਸੀ ਯੂਪੀ ਵਜੋਂ ਹੋਈ ਹੈ। ਜਿੰਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।