ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ
(ਬੂਟਾ ਸਿੰਘ) ਲੁਧਿਆਣਾ। ਡੇਹਲੋਂ ਦੇ ਨਜਦੀਕ ਲੁਧਿਆਣਾ-ਮਾਲੇਰਕੋਟਲਾ ਰੋਡ ’ਤੇ ਪਿੰਡ ਰੰਗੀਆਂ ਵਿਖੇ ਸਥਿਤ ਇੱਕ ਅਲਮੀਨੀਅਮ ਦੀ ਫੈਕਟਰੀ ’ਚ ਬੰਬ ਨੁਮਾ ਚੀਜ ਫਟਣ ਨਾਲ ਜੋਰਦਾਰ ਧਮਾਕਾ (Explosion In Ludhiana) ਹੋਣ ਕਾਰਨ ਸੱਤ ਵਿਅਕਤੀ ਜਖ਼ਮੀ ਹੋ ਗਏ ਜਖਮੀਆਂ ਵਿਚ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਧਮਾਕਾ ਸ਼ਨਿੱਚਰਵਾਰ ਸਵੇਰੇ ਲਗਭਗ ਛੇ ਵਜੇ ਉਸ ਵੇਲੇ ਹੋਇਆ ਜਦੋਂ ਸਕਰੈਪ ਨੂੰ ਕੰਪਰੈੱਸ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਵੱਡੀ ਮਾਤਰਾ ’ਚ ਹਥਿਆਰਾਂ ਸਮੇਤ ਤਿੰਨ ਕਾਬੂ
ਬੰਬ ਨੁਮਾ ਕਿਸੇ ਚੀਜ ਨਾਲ ਹੋਇਆ ਧਮਾਕਾ (Explosion In Ludhiana)
ਫੈਕਟਰੀ ਦੇ ਮੈਨੇਜਰ ਦੀਪਕ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਜਦੋਂ ਸਕਰੈਪ ਨੂੰ ਕੰਪਰੈੱਸ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਜੋਰਦਾਰ ਧਮਾਕਾ ਹੋ ਗਿਆ ਇਹ ਧਮਾਕਾ ਕੈਮੀਕਲ ਬੋਤਲ ਫੱਟਣ ਨਾਲ ਜਾਂ ਬੰਬ ਨੁਮਾ ਕਿਸੇ ਚੀਜ ਨਾਲ ਹੋਇਆ ਦੱਸਿਆ ਜਾ ਰਿਹਾ ਹੈ। ਇਸ ਧਮਾਕੇ ’ਚ ਸੱਤ ਵਿਅਕਤੀ ਗੰਭੀਰ ਰੂਪ ’ਚ ਜਖਮੀ ਹੋਏ ਹਨ। ਜਖਮੀਆਂ ਵਿਚ ਦਲੀਪ ਕੁਮਾਰ, ਦਲੀਪ ਗੁਪਤਾ, ਸ਼ਿਵਮ, ਰਾਮ ਬਾਬੂ, ਰਵੀ ਕੁਮਾਰ ਦੁਰਬੇ, ਰਵੀ ਕੁਮਾਰ ਸ਼ਾਮਲ ਹਨ, ਜਿਨ੍ਹਾਂ ਨੂੰ ਲੁਧਿਆਣਾ ਦੇ ਡੀ. ਐਮ., ਸੀ ਅਤੇ ਮੰਡੀ ਅਹਿਮਦਗੜ੍ਹ ਦੇ ਨਿੱਜੀ ਹਸਪਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।
ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਾਦਸਾ ਭਾਵੇਂ ਸਵੇਰੇ 6 ਵਜੇ ਤੋਂ ਸਵੇਰੇ ਵਾਪਰਿਆ ਹੈ ਪਰ 8.30 ਵਜੇ ਲਗਭਗ ਦੋ ਘੰਟਿਆਂ ਤੱਕ ਫੈਕਟਰੀ ਪ੍ਰਬੰਧਕਾਂ ਨੇ ਨਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਨਾ ਹੀ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਦਿੱਤੀ। ਇਹ ਘਟਨਾ ਬਾਰੇ ਪਤਾ ਲੱਗਣ ’ਤੇ ਡੇਹਲੋਂ ਪੁਲਿਸ ਥਾਣੇ ਦੇ ਐਡੀਸ਼ਨਲ ਐੱਸ. ਐੱਚ. ਓ. ਜਸਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ