ਦਿੱਲੀ-ਕਟੜਾ ਐਕਸਪ੍ਰੈੱਸ ਵੇਅ ’ਤੇ ਬੋਰਵੈੱਲ ’ਚ ਡਿੱਗਿਆ ਇੰਜੀਨੀਅਰ, ਰੈਸਕਿਊ ਆਪ੍ਰੇਸ਼ਨ ਜਾਰੀ

Delhi-Katra Expressway

ਜਲੰਧਰ। ਦਿੱਲੀ-ਕਟੜਾ ਐਕਸਪ੍ਰੈੱਸਵੇਅ (Delhi-Katra Expressway) ’ਤੇ ਫਲਾਈਓਵਰ ਲਈ ਪੁੱਟੇ ਜਾ ਰਹੇ 80 ਫੁੱਟ ਡੂੰਘੇ ਬੋਰਵੈੱਲ ’ਚ ਇੱਕ ਇੰਜੀਨੀਅਰ ਦੇ ਡਿੱਗਣ ਦਾ ਸਮਾਚਾਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇੰਜੀਨੀਅਰ 19 ਘੰਟਿਆਂ ਤੋਂ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਐਤਵਾਰ ਸਵੇਰੇ 11 ਵਜੇ ਤੱਕ ਐਨਡੀਆਰਐਫ਼ ਦੀਆਂ ਟੀਮਾਂ ਰੈਸਕਿਊ ਆਪ੍ਰੇਸ਼ਨ ਚਲਾ ਕੇ ਉਸ ਦੀ ਭਾਲ ਕਰ ਰਹੀਆਂ ਹਨ। 5 ਜੇਸੀਬੀ ਮਸ਼ੀਨਾਂ ਕਰੀਬ 35 ਫੁੱਟ ਤੱਕ ਪੁਟਾਈ ਕਰ ਚੁੱਕੀਆਂ ਹਨ। ਇੰਜੀਨੀਅਰ ਦੀ ਪਛਾਣ ਸੁਦੇਸ਼ (30) ਦੇ ਰੂਪ ’ਚ ਹੋਈ ਹੈ। ਉਹ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ।

ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸੁਦੇਸ਼ ਮਸ਼ੀਨ ਠੀਕ ਕਰਨ ਲਈ ਬੋਰਵੈੱਲ ’ਚ ਉੱਤਰਿਆ ਸੀ। ਉੱਥੇ ਆਪਣੇ ਨਾਲ ਆਕਸੀਜ਼ਨ ਸਿਲੰਡਰ ਲੈ ਕੇ ਗਿਆ ਸੀ, ਜਦੋਂ ਉਹ ਉੱਪਰ ਆਉਣ ਲੰਗਿਆ ਤਾਂ ਮਿੱਟੀ ਉਸ ਦੇ ਉੱਤੇ ਡਿੱਗ ਗਈ। ਜਿਸ ਤੋਂ ਬਾਅਦ ਸਾਈਟ ’ਤੇ ਮੌਜ਼ੂਦ ਹੋਰ ਕਰਮਚਾਰੀਆਂ ਨੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। ਇਸ ਤੋਂ ਬਾਅਦ ਦੁਬਾਰਾ 40 ਫੁੱਟ ਤੋਂ ਜ਼ਿਆਦ ਮਿੱਟੀ ਬੋਰਵੈੱਲ ਵਿੱਚ ਜਾ ਡਿੱਗੀ। (Delhi-Katra Expressway)

ਹਾਈਵੇਅ ’ਤੇ ਬਣਾਏ ਜਾ ਰਹੇ ਹਨ ਫਲਾਈਓਵਰ | Delhi-Katra Expressway

ਦਿੱਲੀ-ਅੰਮਿ੍ਰਤਸਰ-ਜੰਮੂ-ਕਟੜਾ ਐਕਸਪ੍ਰੈੱਸ ਵੇਅ ਪ੍ਰੋਜੈਕਟ ਦੇ ਤਹਿਤ ਕਰਤਾਰਪੁਰ ਕਸਬੇ ’ਚ ਕਪੂਰਥਲਾ ਨੂੰ ਜਾਂਦੇ ਹੋਏ ਪਿੰਡ ਬਸ਼ਰਾਮਪੁਰ ਦੇ ਕੋਲ ਹਾਈਵੇਅ ਪ੍ਰੋਜੈਕਟ ਚੱਲ ਰਿਹਾ ਹੈ। ਸਾਰੀਆਂ ਸਥਾਨਕ ਸੜਕਾਂ ’ਤੇ ਫਲਾਈਓਵਰ ਬਣਾਏ ਜਾ ਰਹੇ ਹਨ ਤਾਂ ਕਿ ਐਕਸਪ੍ਰੈੱਸਵੇਅ ਦਾ ਟਰੈਫਿਕ ਰੈਗੂਲਰ ਚੱਲਦਾ ਰਹੇ।

ਇਸੇ ਯੋਜਨਾ ਦੇ ਤਹਿਤ ਕਰਤਾਰਪੁਰ ਦੇ ਕਪੂਰਥਲਾ ਰੋਡ ਦੇ ਉੱਪਰ ਫਲਾਈਓਵਰ ਬਣਾਇਆ ਜਾ ਰਿਹਾ ਹੈ, ਜਿਸ ਦੇ ਪਿੱਲਰ ਬਣਾਉਣ ਲਈ ਆਰ-1500 ਮਸ਼ੀਨ ਨਾਲ ਜ਼ਮੀਨ ’ਚ ਬੋਰ ਕੀਤਾ ਜਾ ਰਿਹਾ ਹੈ। ਜ਼ਮੀਨ ’ਚ ਬੋਰ ਕਰਨ ਤੋਂ ਬਾਅਦ ਇਸ ਨੂੰ ਕੰਕਰੀਨ ਤੇ ਪਿੱਲਰ ਬਣਾਉਣ ਦਾ ਕੰਮ ਹੁੰਦਾ ਹੈ। ਸ਼ਨਿੱਚਰਵਾਰ ਨੂੰ ਅਚਾਨਕ ਬੋਰ ਕਰਨ ਵਾਲੀ ਮਸ਼ੀਨ ਖਰਾਬ ਹੋ ਗਈ।

ਬੋਰਿੰਗ ਮਸ਼ੀਨ ਖਰਾਬ ਹੋਣ ’ਤੇ ਅੰਦਰ ਗਿਆ ਸੀ ਇੰਜੀਨੀਅਰ

ਮਸ਼ੀਨ ਠੀਕ ਕਰਨ ਦੇ ਇੰਜੀਨੀਅਰ ਪਵਨ ਅਤੇ ਸੁਰੇਸ਼ ਨੂੰ ਦਿੰਲੀ ਬੁਲਾਇਆ ਗਿਆ ਸੀ। ਸ਼ਾਮ 7 ਵਜੇ ਦੋਵੇਂ ਸਿਲੰਡਰ ਤੇ ਜ਼ਰੂਰੀ ਸਮਾਨ ਲੈ ਕੇ ਬੋਰਵੈੱਲ ’ਚ ਉਤਰੇ ਸਨ। ਅਚਾਨਕ ਮਿੱਟੀ ਡਿੱਗ ਪਈ ਅਤੇ ਸੁਰੇਸ਼ ਅੰਦਰ ਫਸ ਗਿਆ। ਪਵਨ ਉਸ ਨੂੰ ਬਚਾਉਣ ਲਈ ਉੱਤਰਨ ਲੱਗਾ ਤਾਂ ਬੈਲਟ ਟੁੱਟ ਗਈ ਅਤੇ ਸੁਰੇਸ਼ ਅੰਦਰ ਫਸ ਗਿਆ। ਇਸ ਤੋਂ ਬਾਅਦ ਦੁਬਾਰਾ ਮਿੱਟੀ ਬੋਰਵੈੱਲ ’ਚ ਜਾ ਡਿੱਗੀ। ਸੂਚਨਾ ’ਤੇ ਪ੍ਰਸ਼ਾਸਨ ਤੇ ਪੁਲਿਸ ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ। ਇਸ ਦੇ ਨਾਲ ਹੀ ਰਾਤ 2 ਵਜੇ ਐੱਨਡੀਆਰਐੱਫ਼ ਦੀ ਟੀਮ ਵੀ ਪਹੁੰਚ ਗਈ ਤੇ ਰੈਸਕਿਊ ਆਪ੍ਰੇਸ਼ਨ ਚੱਲ ਰਿਹਾ ਹੈ। ਅਜੇ ਤੱਕ ਸੁਰੇਸ਼ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਇਸ ਧੀ ਨੇ ਮਾਰਿਆ ਮਾਅਰਕਾ, ਬਣੇਗੀ ਆਰਮੀ ਅਫ਼ਸਰ