Iodine Deficiency Day: ਸਿਵਲ ਸਰਜਨ ਨੇ ‘ਆਇਓਡੀਨ ਡੈਫੀਸੈਂਸੀ ਦਿਵਸ’ ਮੌਕੇ ਜਾਗਰੂਕਤਾ ਰੈਲੀ ਕੀਤੀ ਰਵਾਨਾ

Iodine-Deficiency-Day
ਫ਼ਤਹਿਗੜ੍ਹ ਸਾਹਿਬ :ਆਇਓਡੀਨ ਡੈਫੀਸੈਂਸੀ ਸਬੰਧੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇਕੇ ਰਵਾਨਾ ਕਰਦੇ ਹੋਏ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ। ਤਸਵੀਰ: ਅਨਿਲ ਲੁਟਾਵਾ

ਆਇਓਡੀਨ ਮਨੁੱਖੀ ਸਰੀਰਕ ਵਾਧੇ ਤੇ ਵਿਕਾਸ ਲਈ ਅਤੀ ਜਰੂਰੀ ਤੱਤ-ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ 

Iodine Deficiency Day: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਰ ਦੇ ਸਮੂਹ ਸਿਹਤ ਕੇਂਦਰਾਂ ਵਿੱਚ ਵਿਭਾਗ ਵੱਲੋਂ ਨੈਸ਼ਨਲ ਆਇਓਡੀਨ ਡੈਫੀਸੈਂਸੀ ਡਿਸਆਰਡਰ ਕੰਟਰੋਲ ਪ੍ਰੋਗਰਾਮ ਤਹਿਤ ‘ਗਲੋਬਲ ਆਇਓਡੀਨ ਡੈਫੀਸੈਂਸੀ ਡਿਸਆਰਡਰਸ ਪ੍ਰੀਵੈਂਸ਼ਨ ਡੇਅ’ ਦੇ ਮੌਕੇ ਤੇ ਆਮ ਲੋਕਾਂ ਨੂੰ ਸਰੀਰ ਵਿੱਚ ਆਓਡੀਨ ਦੀ ਘਾਟ ਨਾਲ ਹੋਣ ਵਾਲੇ ਰੋਗਾਂ ਅਤੇ ਇਸ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਗਿਆ।

ਜਿਲ੍ਹਾ ਪੱਧਰ ਤੋਂ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਜਾਗਰੂਕਤਾ ਵੀ ਕੱਢੀ ਗਈ ਜਿਸ ਨੂੰ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਨਰਸਿੰਗ ਕਾਲਜ ਮੋਹਾਲੀ ਦੇ ਵਿਦਿਆਰਥੀਆਂ ਦੁਆਰਾ ਹਸਪਤਾਲ ਦੇ ਵਾਰਡਾਂ, ਓਪੀਡੀ ਵਿੱਚ ਇਲਾਜ ਲਈ ਆਏ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਅਤੇ ਹੋਰ ਵੱਖ-ਵੱਖ ਥਾਵਾਂ ’ਤੇ ਜਾ ਕੇ ਆਮ ਲੋਕਾਂ ਨੂੰ ਸਰੀਰ ਵਿੱਚ ਆਇਓਡੀਨ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ।

ਇਹ ਵੀ ਪੜ੍ਹੋ: Punjab News: ਪੰਜਾਬ ’ਚ ਵਿੱਕ ਰਹੇ ਸਰੋਂ ਦੇ ਤੇਲ ਨਾਲ ਜੁੜੀ ਵੱਡੀ ਖਬਰ, ਜਾਰੀ ਹੋਏ ਇਹ ਆਦੇਸ਼

ਰੈਲੀ ਨੂੰ ਹਰੀ ਝੰਡੀ ਦੇਣ ਮੌਕੇ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਸਾਡੇ ਸਰੀਰ ਵਿੱਚ ਆਇਓਡੀਨ ਦੀ ਮਹੱਤਤਾ ਅਤੇ ਇਸ ਦੀ ਘਾਟ ਨਾਲ ਹੋਣ ਵਾਲੇ ਰੋਗਾਂ ਬਾਰੇ ਜਾਗਰੂਕ ਕਰਨਾ ਹੈ ਤਾਂ ਕਿ ਜਲਦੀ ਪਹਿਚਾਣ ਕਰਕੇ ਇਸ ਦੀ ਰੋਕਥਾਮ ਕੀਤੀ ਜਾ ਸਕੇ। Iodine Deficiency Day

ਉਨ੍ਹਾਂ ਕਿਹਾ ਕਿ ਆਓਡੀਨ ਸਾਡੇ ਸਰੀਰ ਲਈ ਇੱਕ ਮਹੱਤਵਪੂਰਨ ਪੌਸ਼ਟਿਕ ਤੱਤ ਹੈ ਜੋ ਮਨੁੱਖੀ ਸਰੀਰਕ ਵਾਧੇ ਤੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ, ਇਸ ਦੀ ਘਾਟ ਨਾਲ ਬੱਚਿਆਂ ਅਤੇ ਵੱਡਿਆਂ ਨੂੰ ਗਿਲ੍ਹੜ ਰੋਗ, ਭਾਰ ਵਧਣਾ, ਚੱਕਰ ਆਉਣੇ, ਕਬਜ, ਝੁਰੜੀਆਂ, ਮਾਸਪੇਸੀਆਂ ਦਾ ਕਮਜ਼ੋਰ ਹੋਣਾ, ਯਾਦ ਸ਼ਕਤੀ ਦਾ ਘਟਣਾ, ਕੋਲੈਸਟਰੋਲ ਦੀ ਮਾਤਰਾ ਵਧਣਾ ਆਦਿ ਹੋ ਸਕਦਾ ਹੈ ਜਦਕਿ ਗਰਭਵਤੀ ਔਰਤਾਂ ਦਾ ਗਰਭ ਦੌਰਾਨ ਇਸ ਦੀ ਘਾਟ ਹੋਣ ਕਾਰਨ ਗਰਭਪਾਤ ਹੋ ਸਕਦਾ ਹੈ ਜਾਂ ਫਿਰ ਪੈਦਾ ਹੋਣ ਵਾਲਾ ਬੱਚਾ ਮੰਦ-ਬੁੱਧੀ, ਬੋਲਾ, ਗੂੰਗਾ, ਭੈਂਗਾ, ਦਿਮਾਗ ਅਤੇ ਹੱਡੀਆਂ ਦੀ ਕਮਜ਼ੋਰੀ ਆਦਿ ਰੋਗਾਂ ਤੋਂ ਜੀਵਨ ਭਰ ਲਈ ਗ੍ਰਸਤ ਹੋ ਸਕਦਾ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਸਰਿਤਾ, ਸੀਨੀਅਰ ਮੈਡੀਕਲ ਅਫਸਰ ਡਾ. ਕੇਡੀ ਸਿੰਘ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਸਿਹਤ ਸੁਪਰਵਾਈਜ਼ਰ ਇੰਦਰਜੀਤ ਸਿੰਘ ਤੋਂ ਇਲਾਵਾ ਨਰਸਿੰਗ ਵਿਦਿਆਰਥੀ ਹਾਜ਼ਰ ਸਨ। Iodine Deficiency Day

LEAVE A REPLY

Please enter your comment!
Please enter your name here