ਸਾਡੇ ਨਾਲ ਸ਼ਾਮਲ

Follow us

22.5 C
Chandigarh
Saturday, February 7, 2026
More
    Home Breaking News ਵੱਡੀ ਖ਼ਬਰ: ਫਾਜ...

    ਵੱਡੀ ਖ਼ਬਰ: ਫਾਜਿ਼ਲਕਾ ਦੇ ਪਿੰਡ ‘ਚ ਇੱਕ ਲੱਖ ਰੁਪਏ ਨੂੰ ਏਕੜ ਜ਼ਮੀਨ ਚੜ੍ਹੀ ਠੇਕੇ

    Fazilka News
    ਫਾਜਿ਼ਲਕਾ। ਪਿੰਡ ਘੱਟਿਆਂ ਵਾਲਾ ਬੋਦਲਾ ਵਿੱਚ ਜ਼ਮੀਨ ਦੀ ਬੋਲੀ ਮੌਕੇ ਦਾ ਦ੍ਰਿਸ਼।

    5 ਏਕੜ ਜਮੀਨ ਠੇਕੇ ‘ਤੇ ਦੇਣ ਬਾਰੇ ਹੋਈ ਬੋਲੀ | Fazilka News

    ਜਲਾਲਾਬਾਦ (ਰਜਨੀਸ਼ ਰਵੀ)। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਚਾਇਤੀ ਜ਼ਮੀਨ ਦੇ ਠੇਕੇ ਦੀ ਬੋਲੀ ਪਹਿਲਾਂ ਨਾਲੋਂ ਵਧ ਕੀਮਤ ਉਪਰ ਜਾਣ ਦੀਆ ਖਬਰਾ ਹਨ। ਇਸ ਸੰਬੰਧੀ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਬਲਾਕ ਅਰਨੀਵਾਲਾ (Fazilka News) ਦੇ ਪਿੰਡ ਘੱਟਿਆ ਵਾਲ‍ਾ ਬੋਦਲਾ ਵਿਖੇ ਪੰਜ ਏਕੜ ਪੰਚਾਇਤੀ ਜ਼ਮੀਨ ਠੇਕੇ ਤੇ ਦੇਣ ਬੋਲੀ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੋਇਆ ਅਤੇ ਪਿਛਲੇ ਸਾਲ ਨਾਲੋ ਲਗਪਗ ਦੁਗਣੇ ਰੇਟਾ ਤੇ ਇਹ ਬੋਲੀ ਹੋਈ ਦੱਸੀ ਜਾਦੀ ਹੈ।

    ਇਸ ਸੰਬਧੀ ਅਰਨੀਵਾਲਾ ਦੇ ਬਲਾਕ ਪੰਚਾਇਤ ਅਫਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਵਿੱਚ ਪੂਰੀ ਪਾਰਦਰਸ਼ੀ ਢੰਗ ਨਾਲ ਪੰਚਾਇਤੀ ਜਮੀਨਾ ਠੇਕੇ ਤੇ ਦੇਣ ਸੰਬਧੀ ਬੋਲੀਆ ਕਰਵਾਈਆ ਜਾ ਰਹੀ ਹਨ । ਇਸ ਸੰਬਧੀ ਪੰਚਾਇਤ ਸੈਕਟਰੀ ਨੇ ਦੱਸਿਆ ਕਿ ਪਿੰਡ ਘੱਟਿਆ ਵਾਲੀ ਦੀ ਪੰਜ ਏਕੜ ਜਮੀਨ 5 ਲੱਖ ਵਿੱਚ ਠੇਕੇ ਤੇ ਦਿੱਤੀ ਗਈ ਹੈ ।ਜਿਸ ਸੰਬਧੀ ਜਮੀਨ ਲੈਣ ਵਾਲੇ ਕਿਸਾਨ ਵਲੋ ਚੈਕ ਜਮਾ ਕਰਵਾ ਦਿੱਤਾ ਗਿਆ । ਇਕ ਲੱਖ ਰੁਪਾਏ ਪ੍ਰਤੀ ਏਕੜ ਜਮੀਨ ਠੇਕੇ ਪਰ ਬੋਲੀ ਹੋਣ ਤੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

    ਇਹ ਵੀ ਪੜ੍ਹੋ : IPL ’ਚ ਚੇੱਨਈ ਅਤੇ  ਮੁੰਬਈ ਦਰਮਿਆਨ ਮੁਕਾਬਲਾ ਥੋੜੀ ਦੇਰ ’ਚ

    LEAVE A REPLY

    Please enter your comment!
    Please enter your name here