ਏਐਨ-32 ਜਹਾਜ਼ ਹਾਦਸਾ: ਮ੍ਰਿਤਕਾਂ ਦੀਆਂ ਲਾਸ਼ਾਂ ਦੀ ਭਾਲ ਜਾਰੀ

An-32, Aircraft, Incident, Seeking, Dead Bodies

ਏਐਨ-32 ਜਹਾਜ਼ ਹਾਦਸਾ: ਮ੍ਰਿਤਕਾਂ ਦੀਆਂ ਲਾਸ਼ਾਂ ਦੀ ਭਾਲ ਜਾਰੀ

ਨਵੀਂ ਦਿੱਲੀ, ਏਜੰਸੀ। ਅਰੁਣਾਂਚਲ ਪ੍ਰਦੇਸ਼ ਦੇ ਵੇਸਟ ਸਿਆਂਗ ਜ਼ਿਲ੍ਹੇ ‘ਚ ਭਾਰਤੀ ਹਵਾਈ ਫੌਜ ਦੇ 11 ਦਿਨ ਪਹਿਲਾਂ ਲਾਪਤਾ ਹੋਏ ਏਐਨ-32 ਜਹਾਜ਼ ਦਾ ਮਲਬਾ ਮਿਲਣ ਤੋਂ ਬਾਅਦ ਖਰਾਬ ਮੌਸਮ ਦੇ ਬਾਵਜੂਦ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਬਚਾਅ ਅਭਿਆਨ ਜਾਰੀ ਰਿਹਾ ਅਤੇ ਹੁਣ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਤਲਾਸ਼ ਜਾਰੀ ਹੈ। ਅਸਮ ਦੇ ਜੋਰਹਾਟ ਤੋਂ ਅਰੁਣਾਂਚਲ ਪ੍ਰਦੇਸ਼ ਦੇ ਮੇਚੁਕਾ ਅਡਵਾਂਸ ਲੈਂਡਿੰਗ ਗ੍ਰਾਊਂਡ ਲਈ ਤਿੰਨ ਜੂਨ ਨੂੰ ਉਡਾਨ ਭਰਨ ਤੋਂ ਬਾਅਦ ਅੱਧੇ ਘੰਟੇ ਬਾਅਤ ਜ਼ਹਾਜ਼ ਲਾਪਤਾ ਹੋ ਗਿਆ ਸੀ। ਅੱਠ ਦਿਨ ਦੀ ਭਾਲ ਤੋਂ ਬਾਅਦ ਹਵਾਈ ਫੌਜ ਦੇ ਐਮਆਈ-17 ਹੈਲੀਕਾਪਟਰ ਨੇ 11 ਜੂਨ ਨੂੰ ਜਹਾਜ਼ ਦਾ ਮਲਬਾ ਖੋਜਿਆ ਸੀ। ਏਐਨ-32 ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਸਮੇਤ 13 ਜਣੇ ਸਵਾਰ ਸਨ। ਹਵਾਈ ਫੌਜ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਉਹਨਾਂ ‘ਚੋਂ ਕੋਈ ਵੀ ਜਿਉਂਦਾ ਨਹੀਂ ਹੈ। ਹੁਣ ਉਹਨਾਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here