Amul Product: ਸਹਿਕਾਰੀ ਸੰਗਠਨ ਅਮੂਲ ਨੇ ਦੁਨੀਆ ਭਰ ’ਚ ਆਪਣੇ ਉਤਪਾਦਾਂ ਦੀ ਗੁਣਵੱਤਾ ਦਾ ਝੰਡਾ ਲਹਿਰਾ ਦਿੱਤਾ ਹੈ ਬਰਾਂਡ ਫਾਇਨਾਂਸ ਦੀ ‘ਗਲੋਬਲ ਫੂਡ ਐਂਡ ਡ੍ਰਿੰਕਸ ਰਿਪੋਰਟ 2024’ ’ਚ ਅਮੂਲ ਨੂੰ ਸਭ ਤੋਂ ਸ਼ਕਤੀਸ਼ਾਲੀ ਡੇਅਰੀ ਬਰਾਂਡ ਮੰਨਿਆ ਗਿਆ ਹੈ। ਇਹ ਘਟਨਾ ਚੱਕਰ ਨਾ ਸਿਰਫ ਅਮੂਲ ਸਗੋਂ ਪੂਰੇ ਦੇਸ਼ ਲਈ ਮਾਣ ਵਾਲਾ ਹੈ ਜੋ ਦੇਸ਼ ਵਾਸੀਆਂ ਨੂੰ ਆਰਥਿਕ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਮਜ਼ਬੂਤ ਕਰੇਗਾ ।
ਅਮੂਲ ਨੇ ਚੀਨ ਦੀਆਂ ਦੋ ਕੰਪਨੀਆਂ ਨੂੰ ਤਾਂ ਪਛਾੜਿਆ ਹੀ ਹੈ ਸਗੋਂ ਫਰਾਂਸ ਤੇ ਡੈਨਮਾਰਕ ਵਰਗੇ ਯੂਰਪੀ ਮੁਲਕਾਂ ਨੂੰ ਪਿਛਾਂਹ ਛੱਡ ਦਿੱਤਾ ਹੈ। ਭਾਰਤੀਆਂ ਨੂੰ ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ ਤਾਂ ਉਹ ਪੂਰੀ ਦੁਨੀਆ ਦੇ ਰਾਹ-ਦਸੇਰੇ ਬਣ ਸਕਦੇ ਹਨ, ਇਹ ਵੀ ਜ਼ਰੂਰੀ ਨਹੀਂ ਕਿ ਹਰ ਕੰਮ ਪੈਸੇ ਨਾਲ ਕੀਤਾ ਜਾਵੇ ਜਾਂ ਸਿਰਫ ਹੱਥ ’ਤੇ ਹੱਥ ਧਰ ਕੇ ਸਿਰਫ ਸਰਕਾਰ ਦੇ ਸਿਰ ਹੀ ਜਿੰਮੇਵਾਰੀ ਸੁੱਟੀ ਜਾਵੇ। Amul Product
ਇਹ ਵੀ ਪੜ੍ਹੋ: Dispose Of Straw: ਪਰਾਲੀ ਦਾ ਯੋਗ ਨਿਬੇੜਾ ਕਰਨ ਵਾਲੇ ਕਿਸਾਨਾਂ ਦਾ ਸਨਮਾਨ
ਇਹ ਗੁਜਰਾਤ ਦੇ ਕਿਸਾਨਾਂ ਦੀ ਹਿੰਮਤ ਹੀ ਸੀ ਜਿਨ੍ਹਾਂ ਨੇ 1946 ’ਚ ਆਪਣੇ ਦੁੱਧ ਦਾ ਸਹੀ ਰੇਟ ਹਾਸਲ ਕਰਨ ਲਈ ਯੂਨੀਅਨ ਬਣਾਈ ਸੀ ਅਮੂਲ ਸਹਿਕਾਰੀ ਅੰਦੋਲਨ ਦੀ ਉਪਜ਼ ਹੈ ਜੋ ਅਜ਼ਾਦੀ ਤੋਂ ਪਹਿਲਾਂ ਸ਼ੁਰੂ ਹੋ ਗਿਆ ਹਿੰਮਤਵਾਨ ਤੇ ਮਿਹਨਤੀ ਕੁਰੀਅਨ ਵਰਗੀਜ਼ ਨੇ ਮੂਲ ਤੌਰ ’ਤੇ ਮਕੈਨਿਕ ਹੋਣ ਦੇ ਬਾਵਜੂੂਦ ਡੇਅਰੀ ਖੇਤਰ ’ਚ ਅਜ਼ੂਬਾ ਕਰ ਵਿਖਾਇਆ ਹੈ। ਅੱਜ ਵੀ ਦੇਸ਼ ’ਚ ਕਰੋੜਾਂ ਪ੍ਰਤਿਭਾਵਾਨ ਨੌਜਵਾਨ ਹਨ ਜੋ ਦੇਸ਼ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ ਸਿਰਫ ਡੇਅਰੀ ਉਤਪਾਦ ਹੀ ਨਹੀਂ ਸਗੋਂ ਕਈ ਹੋਰ ਉਤਪਾਦਾਂ ਵਿੱਚ ਵੀ ਭਾਰਤੀ ਕੰਪਨੀਆਂ ਨੇ ਪੂਰੀ ਦੁਨੀਆ ’ਚ ਆਪਣਾ ਨਾਂਅ ਕਮਾਇਆ ਹੈ ਮਿਸਾਲ ਵਜੋਂ ਜੂਸਰ ਦਾ ਇੱਕ ਭਾਰਤੀ ਬਰਾਂਡ ਤਕਨਾਲੋਜੀ ਦੀ ਚੋਟੀ ਮੰਨੇ ਜਾਣ ਵਾਲੇ ਮੁਲਕਾਂ ਨੂੰ ਪਿਛਾਂਹ ਛੱਡ ਗਿਆ ਹੈ ਜ਼ਰੂਰਤ ਹੈ ਕਿ ਭਾਰਤੀ ਉੱਦਮੀ ਅਮੂਲ ਬਰਾਂਡ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਚੰਗੇਰੇ ਭਵਿੱਖ ਦੀ ਯਾਤਰਾ ਲਈ ਪੈਰ ਅੱਗੇ ਧਰਨ।