ਗੁਜਰਾਤ ‘ਚ ਵਧੀਆਂ ਨੇ ਦੁੱਧ ਦੀਆਂ ਕੀਮਤਾਂ
ਨਵੀਂ ਦਿੱਲੀ। ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ’ਚ ਹੀ ਗੁਜਰਾਤ ਦੇ ਲੋਕਾਂ ਨੂੰ ਤਗੜਾ ਝਟਕਾ ਲੱਗਿਆ ਹੈ। ਗੁਜਰਾਤ ’ਚ ਅਮੂਲ ਦੁੱਧ (Amul milk) ਨੇ ਇੱਕ ਵਾਰ ਫਿਰ ਤੋਂ ਕੀਮਤਾਂ ’ਚ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਮੂਲ ਤਾਜ਼ਾ, ਸ਼ਕਤੀ, ਟੀ ਸਪੈਸ਼ਲ, ਕਾਓ ਮਿਲਕ, ਚਾ ਮਾਜਾ, ਸਲਿਮ ਐਂਡ ਸਟ੍ਰੀਮ, ਏ ਟੂ ਕਾਊਜ ਮਿਲਕ, ਬਫੈਲੋ ਮਿਲਕ ਸਮੇਤ ਬ੍ਰਾਂਡਸ ਦੀਆਂ ਕੀਮਤਾਂ ’ਚ ਵਾਧਾ ਕਰ ਦਿੱਤਾ ਹੈ।
ਇਹ ਨਵੀਆਂ ਕੀਮਤਾਂ ਅੱਜ ਭਾਵ ਸ਼ਨਿੱਚਰਵਾਰ ਤੋਂ ਲਾਗੂ ਹਨ। ਨਵੀਆਂ ਕੀਮਤਾਂ ਦੇ ਹਿਸਾਬ ਨਾਂਲ ਅਮੂਲ ਗੋਲਡ 64 ਰੁਪਏ, ਅਮੂਲ ਸ਼ਕਤੀ 58 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਤਾਜਾ 52 ਰੁਪਏ ਪ੍ਰਤੀ ਲੀਟਰ ਵਿਕੇਗਾ। ਇਸ ਦੇ ਨਾਲ ਹੀ ਮੱਝ ਦੇ ਦੁੱਧ ਦੀਆਂ ਕੀਮਤਾਂ ’ਚ 4 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ। ਉੱਥੇ ਹੀ ਹੁਣ 34 ਰੁਪਏ ਪ੍ਰਤੀ 500 ਐੱਮਐੱਲ ਦੇ ਭਾਅ ਨਾਲ ਵਿਕੇਗਾ। ਜ਼ਿਕਰਯੋਗ ਹੈ ਕਿ ਬੀਤੇ ਛੇ ਮਹੀਨਿਆਂ ’ਚ ਇਹ ਦੂਜੀ ਵਾਰ ਹੇ ਜਦੋਂ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਧਾਈਆਂ ਹਨ। ਇਸ ਨਾਲ ਹੁਣ ਸਭ ਦਾ ਬਜ਼ਟ ਗੜਬੜਾਉਂਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ PSPCL ਦੇ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ
ਦੱਸ ਦਈਏ ਕਿ ਅਮੂਨ ਬ੍ਰਾਂਡਸ ਦੀਆਂ ਕੀਮਤਾਂ ਛੇ ਮਹੀਨਿਆਂ ’ਚ ਦੂਜੀ ਵਾਰ ਵਧੀਆਂ ਹਨ। ਗੁਜਰਾਤ ਤੋਂ ਪਹਿਲਾਂ ਪੂਰੇ ਦੇਸ਼ ’ਚ ਦੁੱਧ ਦੀਆਂ ਕੀਮਤਾਂ ਦੋ ਰੁਪਏ ਵਧ ਚੁੱਕੀਆਂ ਹਨ। ਉੱਧਰ ਅਮੂਲ ਡੇਅਰੀ ਨੇ ਦੁੱਧ ਦੀ ਖਰੀਦ ’ਚ ਪਸ਼ੂ ਪਾਲਕਾਂ ਨੂੰ 20 ਰੁਪਏ ਪ੍ਰਤੀ ਕਿੱਲੋ ਫੈਟ ਦੀ ਦਰ ਨਾਲ ਭਾਅ ’ਚ ਵਾਧਾ ਕਰਨ ਦਾ ਫੈਸਲਾ ਕੀਤਾ। ਅਜਿਹੇ ’ਚ ਹੁਣ ਪਸ਼ੂ ਪਾਲਕਾਂ ਨੂੰ 800 ਰੁਪਏ ਤੋਂ ਵਧ ਕੇ 820 ਰੁਪਏ ਪ੍ਰਤੀ ਕਿੱਲੋ ਵਸਾ ਦਾ ਭੁਗਤਾਨ ਕੀਤਾ ਜਾਵੇਗਾ। ਨਾਲ ਹੀ ਦੁੱਧ ਭਰਨ ਵਾਲੇ ਮੈਂਬਰਾਂ ਨੂੰ ਹਾਦਸਾ ਬੀਮਾ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।
ਗੁਜਰਾਤ ’ਚ ਅਮੂਲ ਦੁੱਧ ਦੀਆਂ ਕੀਮਤਾਂ ਵਧਣ ਤੋਂ ਬਾਅਦ ਕੰਪਨੀ ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ’ਚ ਦੁੰਧ ਦੇ ਉਤਪਾਦਨ ਅਤੇ ਲਾਗਤ ’ਚ ਵਾਧਾ ਦਰਜ਼ ਕੀਤਾ ਗਿਆ ਹੈ। ਬੀਤੇ ਕੁਝ ਮਹੀਨਿਆਂ ’ਚ ਜਾਨਵਰਾਂ ਦੇ ਚਾਰੇ ਦੀਆਂ ਕੀਮਤਾਂ ’ਚ 13 ਤੋਂ 14 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਕਿਸਾਨਾਂ ਦੇ ਲਾਗਤ ਮੁੱਲ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹੁਣ ਸੂਬੇ ’ਚ ਕੰਪਨੀ ਨੇ ਦੁੱਧ ਦੀਆਂ ਕੀਮਤਾਂ ’ਚ ਵਾਧੇ ਦਾ ਫੈਸਲਾ ਕੀਤਾ ਗਿਆ ਹੈ।