ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲਿਆ ਇਹ ਵਿਸ਼ੇਸ਼ Award, ਜਾਣੋ

Amritsar News
ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲਿਆ ਇਹ ਵਿਸ਼ੇਸ਼ Award, ਜਾਣੋ

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। Best Station Award: ਅੰਮ੍ਰਿਤਸਰ ਦੇ ਸ਼੍ਰੀ ਗੁਰੂਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਮਲੇਸ਼ੀਅਨ ਏਅਰਲਾਈਨ ਏਅਰ ਏਸ਼ੀਆ ਐਕਸ ਵੱਲੋਂ ਜੁਲਾਈ 2024 ਦੇ ਮਹੀਨੇ ਲਈ ‘ਬੈਸਟ ਸਟੇਸ਼ਨ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਏਅਰ ਏਸ਼ੀਆ ਐਕਸ, ਦੁਨੀਆ ਦੀ ਸਭ ਤੋਂ ਵੱਡੀ ਘੱਟ ਕੀਮਤ ਵਾਲੀ ਏਅਰਲਾਈਨਜ ’ਚੋਂ ਇੱਕ ਹੈ, ਕੁਆਲਾਲੰਪੁਰ ਤੋਂ ਅੰਮ੍ਰਿਤਸਰ ਲਈ ਹਫਤੇ ’ਚ ਚਾਰ ਸਿੱਧੀਆਂ ਉਡਾਣਾਂ ਚਲਾਉਂਦੀ ਹੈ। Amritsar News

ਇਹ ਅਵਾਰਡ ਅੰਮ੍ਰਿਤਸਰ ਹਵਾਈ ਅੱਡੇ ਨੂੰ ਸਮੇਂ ਸਿਰ ਉਡਾਣਾਂ ਚਲਾਉਣ, ਸਭ ਤੋਂ ਘੱਟ ਨੁਕਸਾਨੇ ਗਏ ਯਾਤਰੀਆਂ ਦੇ ਬੈਗ ਰੱਖਣ ਤੇ ਏਅਰਏਸ਼ੀਆ ਐਕਸ ਨੈੱਟਵਰਕ ਦੇ ਦੁਨੀਆ ਭਰ ਦੇ 24 ਅੰਤਰਰਾਸ਼ਟਰੀ ਹਵਾਈ ਅੱਡਿਆਂ ’ਚੋਂ ਸਭ ਤੋਂ ਜ਼ਿਆਦਾ ਨੈੱਟ ਪ੍ਰਮੋਟਰ ਸਕੋਰ ਪ੍ਰਾਪਤ ਕਰਨ ਲਈ ਮਾਨਤਾ ਦਿੰਦਾ ਹੈ। ਬੀਰ ਸਿੰਘ ਬੱਗਾ, ਸਟੇਸ਼ਨ ਮੈਨੇਜਰ, ਏਅਰ ਏਸ਼ੀਆ ਇਹ ਟੀਮ ਵਰਕ ਦਾ ਨਤੀਜਾ ਹੈ ਜੋ ਅਜਿਹੀਆਂ ਸਫਲਤਾਵਾਂ ਨੂੰ ਸੰਭਵ ਬਣਾਉਂਦਾ ਹੈ। ਬਾਗਾ ਨੇ ਆਪਣੀ ਟੀਮ ਦੇ ਹਰੇਕ ਮੈਂਬਰ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਆਪਣੀ ਪੂਰੀ ਟੀਮ ਦਾ ਧੰਨਵਾਦ ਕੀਤਾ। Amritsar News

LEAVE A REPLY

Please enter your comment!
Please enter your name here