Amritpal Singh: ਮੋਗਾ। ਜ਼ਿਲ੍ਹਾ ਮੋਗਾ ਦੇ ਸਬ-ਡਵੀਜ਼ਨ ਬਾਘਾਪੁਰਾਣਾ ਦੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਗੱਡੀ ਦਿੱਲੀ ਜਾਣ ਸਮੇਂ ਰਾਹ ਵਿਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਬੀਤੀ ਰਾਤ ਦਿੱਲੀ ਨੂੰ ਜਾ ਰਹੇ ਸਨ ਤੇ ਜੀਂਦ ਕੋਲ ਜਾ ਕੇ ਉਨ੍ਹਾਂ ਦੀ ਸਰਕਾਰੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਵਿਧਾਇਕ ਇਸ ਹਾਦਸੇ ਦੌਰਾਨ ਬਾਲ-ਬਾਲ ਬਚ ਗਏ ਕਿਉਂਕਿ ਉਹ ਦੂਜੀ ਗੱਡੀ ਵਿਚ ਸਵਾਰ ਸਨ। ਉਨ੍ਹਾਂ ਦੀ ਸਰਕਾਰੀ ਗੱਡੀ ਵਿਚ ਉਨ੍ਹਾਂ ਦੇ ਗੰਨਮੈਨ ਸਵਾਰ ਸਨ, ਜੋ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। Amritpal Singh
Read Also : Ludhiana News: ਵਿਧਾਇਕ ਗੋਗੀ ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ