(ਅਜੈ ਮਨਚੰਦਾ) ਕੋਟਕਪੂਰਾ। ਪਿਛਲੇ ਦਿਨੀਂ 28 ਸਤੰਬਰ ਨੂੰ ਲੇਹ ਚਾਈਨਾ ਬਾਰਡਰ ’ਤੇ ਸ਼ਹੀਦ ਹੋਏ ਨੇੜਲੇ ਪਿੰਡ ਢੈਪਈ ਦੇ ਨੌਜਵਾਨ ਫੌਜੀ ਅੰਮ੍ਰਿਤਪਾਲ ਸਿੰਘ (Amritpal Singh) ਦੇ ਸ਼ਰਧਾਂਜਲੀ ਸਮਾਗਮ ਮੌਕੇ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਹੀਦ ਫੌਜੀ ਦੀ ਫੋਟੋ ’ਤੇ ਫੁੱਲ ਅਰਪਣ ਕਰਦਿਆਂ ਸ਼ਰਧਾਂਜਲੀ ਦਿੱਤੀ ਇਸ ਮੌਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਆਖਿਆ ਕਿ ਸਾਨੂੰ ਅੰਮਿ੍ਰਤਪਾਲ ਸਿੰਘ ਦੀ ਸ਼ਹੀਦੀ ਤੋਂ ਪ੍ਰੇਰਨਾ ਮਿਲੇਗੀ।
ਇਹ ਵੀ ਪੜ੍ਹੋ : ਜਦੋਂ ਹਨੀਪ੍ਰੀਤ ਇੰਸਾਂ ਨੇ ਪੁੱਛਿਆ ਤੁਹਾਨੂੰ ਹੱਸਣ ਤੋਂ ਕੌਣ ਰੋਕ ਸਕਦਾ ਹੈ?
ਉਨ੍ਹਾਂ ਪੀੜਤ ਪਰਿਵਾਰ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਵਿਸ਼ਵਾਸ ਦਿਵਾਉਂਦਿਆਂ ਆਖਿਆ ਕਿ ਉਕਤ ਸਹੂਲਤਾਂ ਬਿਨਾਂ ਕਿਸੇ ਪਰੇਸ਼ਾਨੀ ਦੇ ਮੁਹੱਈਆ ਕਰਵਾਈਆਂ ਜਾਣਗੀਆਂ। ਸਪੀਕਰ ਸੰਧਵਾਂ ਨੇ ਸ਼ਹੀਦ ਅੰਮਿ੍ਰਤਪਾਲ ਸਿੰਘ ਫੌਜੀ ਦੇ ਪਿਤਾ ਬਾਬੂ ਸਿੰਘ ਅਤੇ ਪਤਨੀ ਵੀਰਪਾਲ ਕੌਰ ਨਾਲ ਦੁੱਖ ਸਾਂਝਾ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ‘ਆਪ’ ਸਰਕਾਰ ਸ਼ਹੀਦ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੈ।
ਸਰਪੰਚ ਲਖਵਿੰਦਰ ਸਿੰਘ ਲੱਖਾ ਅਤੇ ਹੋਰ ਪਤਵੰਤਿਆਂ ਨੇ ਦੱਸਿਆ ਕਿ ਸਿਰਫ ਸਾਢੇ 17 ਸਾਲ ਦੀ ਉਮਰ ’ਚ 30 ਮਾਰਚ 2005 ਨੂੰ ਫੌਜ ’ਚ ਭਰਤੀ ਹੋਣ ਵਾਲੇ ਅੰਮਿ੍ਰਤਪਾਲ ਸਿੰਘ ਨੇ ਦੇਸ਼ ਦੀ ਸੇਵਾ ਤੇ ਖੇਡਾਂ ਦਾ ਜਜ਼ਬਾ ਦਿਲ ’ਚ ਲੈ ਕੇ ਸਿੱਖ ਲਾਈਟ ਰੈਜੀਮੈਂਟ ਸੈਂਟਰ ਫਤਹਿਗੜ੍ਹ ਵਿਖੇ ਟ੍ਰੇਨਿੰਗ ਲੈਣ ਉਪਰੰਤ ਕਈ ਮੱਲਾਂ ਮਾਰੀਆਂ, ਉਨ੍ਹਾਂ ਬਰਫੀਲੇ, ਜੰਗਲੀ, ਰੇਗੀਸਤਾਨੀ, ਮਣੀਪੁਰ, ਬਾਰਡਰ ਆਦਿ ’ਤੇ ਸੇਵਾਵਾਂ ਨਿਭਾਈਆਂ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਕੌਰ ਚਹਿਲ ਵੈੱਲਫੇਅਰ ਸੁਸਾਇਟੀ ਢੈਪਈ ਵੱਲੋਂ ਸ਼ਹੀਦ ਦੀ ਪਤਨੀ ਬੀਬੀ ਵੀਰਪਾਲ ਕੌਰ ਨੂੰ ਸ਼ਹੀਦ ਪ੍ਰਤੀ ਸਨਮਾਨ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਸ਼ਹੀਦ ਦੇ ਮਾਤਾ-ਪਿਤਾ, ਦੋਵੇਂ ਬੱਚੇ, ਰਿਸ਼ਤੇਦਾਰਾਂ ਸਮੇਤ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਜਗਤਾਰ ਸਿੰਘ ਜੱਗਾ ਆਦਿ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ