ਅੰਮ੍ਰਿਤਪਾਲ ਦਾ NRI ਸਾਥੀ ਗ੍ਰਿਫਤਾਰ, ਹੋਣਗੇ ਵੱਡੇ ਖੁਲਾਸੇ

Amritpal

ਭਗੌੜੇ ਅੰਮ੍ਰਿਤਪਾਲ ਦੇ ਗੰਨਮੈਨ ਨੂੰ ਪਨਾਹ ਦੇਣ ਵਾਲਾ ਬਲਵੰਤ ਸਿੰਘ ਗ੍ਰਿਫਤਾਰ

  • ਪੰਜਾਬ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਅੰਮ੍ਰਿਤਪਾਲ (Amritpal) ਬਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਪਾਲ ਕਰੀਬ 22 ਦਿਨਾਂ ਤੋਂ ਫਰਾਰ ਚੱਲ ਰਿਹਾ ਹੈ। ਇਸ ਦੌਰਾਨ 5 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਸੂਬਿਆਂ ਦੇ ਤੇ ਤਲਾਸ਼ੀ ਮੁਹਿੰਮ ਚਲਾਈ ਪਰ ਅੰਮ੍ਰਿਤਪਾਲ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਦੂਜੇ ਪਾਸੇ ਅੱਜ ਅੰਮ੍ਰਿਤਪਾਲ ਸਿੰਘ (Amritpal)ਦੇ ਇੱਕ ਸਾਥੀ ਜਸਵਿੰਦਰ ਸਿੰਘ ਪਾਂਗਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਸਵਿੰਦਰ ਸਿੰਘ ਫਗਵਾੜਾ ਨੇੜਲੇ ਪਿੰਡ ਜਗਤਪੁਰ ਜੱਟਾਂ ਦਾ ਵਸਨੀਕ ਹੈ। ਪਿਛਲੇ ਕੁਝ ਸਾਲਾਂ ਤੋਂ ਆਸਟ੍ਰੇਲੀਆ ‘ਚ ਸੀ ਅਤੇ 17 ਅਪ੍ਰੈਲ ਨੂੰ ਵਾਪਸ ਆਉਣ ਵਾਲਾ ਸੀ। ਪੁਲਿਸ ਪੁੱਛਗਿਛ ਕਰਕੇ ਅੰਮ੍ਰਿਤਪਾਲ ਬਾਰੇ ਪਤਾ ਲਗਾਵੇਗੀ ਕੀ ਅੰਮ੍ਰ੍ਰਿਤਪਾਲ ਕਿੱਥੇ ਹੈ।

ਭਾਰਤ ਨੇ ਨੇਪਾਲ ਨੂੰ ਕਿਹਾ-ਉਨ੍ਹਾਂ ਨੂੰ ਤੀਜੇ ਦੇਸ਼ਾਂ ‘ਚ ਨਾ ਜਾਣ ਦਿਓ

ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਦਾ ਆਪਰੇਸ਼ਨ ਜਾਰੀ ਹੈ। ਇਸ ਦੌਰਾਨ ਭਾਰਤ ਸਰਕਾਰ ਨੇ ਨੇਪਾਲ ਨੂੰ ਕਿਹਾ ਹੈ ਕਿ ਜੇਕਰ ਉਹ ਆਪਣੇ ਭਾਰਤੀ ਪਾਸਪੋਰਟ ਜਾਂ ਕਿਸੇ ਹੋਰ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਸ ਨੂੰ ਕਿਸੇ ਤੀਜੇ ਦੇਸ਼ ਭੱਜਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ‘ਕਾਠਮੰਡੂ ਪੋਸਟ’ ਅਖ਼ਬਾਰ ਨੇ ਸੋਮਵਾਰ (27 ਮਾਰਚ) ਨੂੰ ਪ੍ਰਕਾਸ਼ਿਤ ਆਪਣੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਹੈ।

ਭਗੌੜੇ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਨੂੰ ਪਨਾਹ ਦੇਣ ਵਾਲੇ ਖਾਲਿਸਤਾਨ ਸਮਰੱਥਕ ਸੁਪਰੀਮੋ ਪੰਜਾਬ ਮੁਖੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਦੀ ਖੰਨਾ ਪੁਲਿਸ ਨੇ ਗੰਨਮੈਨ ਤੇਜਿੰਦਰ ਸਿੰਘ ਗੋਰਖਾ ਤੋਂ ਪੁੱਛਗਿੱਛ ਕਰਕੇ ਕਈ ਖੁਲਾਸੇ ਕੀਤੇ ਹਨ। ਹੁਣ ਗੰਨਮੈਨ ਨੂੰ ਪਨਾਹ ਦੇਣ ਵਾਲਾ ਬਲਵੰਤ ਸਿੰਘ ਵੀ ਪੁਲੀਸ ਦੀ ਗ੍ਰਿਫ਼ਤ ਵਿੱਚ ਆ ਗਿਆ ਹੈ। ਬਲਵੰਤ ਸਿੰਘ ਖੰਨਾ ਦੇ ਪਿੰਡ ਕੁਲੀ ਦਾ ਰਹਿਣ ਵਾਲਾ ਹੈ। ਭਾਵੇਂ ਪੁਲਿਸ ਨੂੰ ਅਜੇ ਤੱਕ ਬਲਵੰਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਿਚਕਾਰ ਕੋਈ ਸਬੰਧ ਨਹੀਂ ਮਿਲਿਆ ਹੈ ਪਰ ਪੁਲਿਸ ਬਲਵੰਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ।

ਨੇਪਾਲ ਬਾਰਡਰ ‘ਤੇ ਅੰਮ੍ਰਿਤਪਾਲ (Amritpal) ਦੇ ਪੋਸਟਰ ਲੱਗੇ ਹਨ

ਅੰਮ੍ਰਿਤਪਾਲ ਦੇ ਨੇਪਾਲ ਭੱਜਣ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਰਤ-ਨੇਪਾਲ ਸਰਹੱਦ ਸੋਨੌਲੀ ‘ਤੇ ਅੰਮ੍ਰਿਤਪਾਲ ਅਤੇ ਪਾਪਲਪ੍ਰੀਤ ਦੇ ਪੋਸਟਰ ਲਗਾਏ ਗਏ ਹਨ। ਪੰਜਾਬ ਤੋਂ ਫਰਾਰ ਹੋਏ ‘ਵਾਰਿਸ ਪੰਜਾਬ ਦੇ’ ਦੇ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਭਾਰਤ-ਨੇਪਾਲ ਸਰਹੱਦ ‘ਤੇ ਅਲਰਟ ਜਾਰੀ ਕੀਤਾ ਗਿਆ ਹੈ। ਸੋਨੌਲੀ ਬਾਰਡਰ ‘ਤੇ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਦੇ ਪੋਸਟਰ ਲਗਾਏ ਗਏ ਹਨ। ਸ਼ਸਤਰ ਸੀਮਾ ਬੱਲ ਅਤੇ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਭਾਰਤ ਤੋਂ ਨੇਪਾਲ ਆਉਣ ਵਾਲੇ ਵਾਹਨਾਂ ਅਤੇ ਯਾਤਰੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here