ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਬਾਰਡਰ ‘...

    ਬਾਰਡਰ ‘ਤੇ ਲੱਗੇ ਵਾਂਟੇਡ ਅੰਮ੍ਰਿਤਪਾਲ ਦੇ ਪੋਸਟਰ

    Amritpal

    (ਸੱਚ ਕਹੂੰ ਨਿਊਜ਼) ਅੰਮ੍ਰਿਤਸਰ।  ਅੰਮ੍ਰਿਤਪਾਲ ਸਿੰਘ (Amritpal ) ਦੀ ਭਾਲ ਲਈ ਭਾਰਤ-ਨੇਪਾਲ ਸਰਹੱਦ ‘ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੋਨੌਲੀ ਬਾਰਡਰ ‘ਤੇ ਵਾਂਟੇਡ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਦੇ ਪੋਸਟਰ ਲਗਾਏ ਗਏ ਹਨ। ਸ਼ਸਤਰ ਸੀਮਾ ਬੱਲ ਅਤੇ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਭਾਰਤ ਤੋਂ ਨੇਪਾਲ ਜਾਣ ਵਾਲੇ ਵਾਹਨਾਂ ਅਤੇ ਯਾਤਰੀਆਂ ਦੀ ਤਿੱਖੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਹੋਟਲਾਂ, ਬੱਸ ਪਾਰਕਾਂ ਅਤੇ ਜਨਤਕ ਥਾਵਾਂ ‘ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

    Amritpal

    ਸਰਹੱਦੀ ਖੇਤਰ ਵਿੱਚ ਵਾਹਨਾਂ ਦੀ ਤਿੱਖੀ ਚੈਕਿੰਗ (Amritpal)

    ਸਰਹੱਦੀ ਖੇਤਰ ਵਿੱਚ ਵਾਹਨਾਂ ਦੀ ਤਿੱਖੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬੰਧਿਤ ਪੁਲਿਸ ਕਪਤਾਨਾਂ ਨੂੰ ਚੌਕਸੀ ਅਤੇ ਚੈਕਿੰਗ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਮਪੁਰ ਜ਼ਿਲ੍ਹੇ ਦੇ ਬਿਲਾਸਪੁਰ ਅਤੇ ਪੀਲੀਭੀਤ ’ਚ ਪੂਰਨਪੁਰ ਥਾਣਾ ਖੇਤਰ ਵਿੱਚ ਅੰਮ੍ਰਿਤਪਾਲ ਦੇ ਸਮਰਥਕਾਂ ਦੀ ਨਿਸ਼ਾਨਦੇਹੀ ਕਰਕੇ ਇੱਕ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਨ੍ਹੀਂ ਦਿਨੀਂ ਪੁਲਿਸ ਥਾਣਾ ਖੇਤਰਾਂ ‘ਤੇ ਵਿਸ਼ੇਸ਼ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਹੈ। ਨੇਪਾਲ ਸਰਹੱਦ ਖੁੱਲ੍ਹੀ ਹੋਈ ਹੈ। ਆਵਾਜਾਈ ‘ਤੇ ਕੋਈ ਪਾਬੰਦੀ ਨਹੀਂ ਹੈ, ਇਸ ਲਈ ਹਰ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ।

    ਚਰਚਾ ਹੈ ਕਿ ਉੱਕਤ ਔਰਤ ਵੱਲੋਂ ਅੰਮ੍ਰਿਤਪਾਲ ਨੂੰ ਇੱਥੋਂ ਅਗਲੇ ਟਿਕਾਣੇ ’ਤੇ ਪਹੁੰਚਾਇਆ

    ਚਰਚਾ ਹੈ ਕਿ ਉੱਕਤ ਔਰਤ ਵੱਲੋਂ ਅੰਮ੍ਰਿਤਪਾਲ (Ammitpal) ਨੂੰ ਇੱਥੋਂ ਅਗਲੇ ਟਿਕਾਣੇ ’ਤੇ ਪਹੁੰਚਾਇਆ ਗਿਆ ਹੈ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਕਤ ਘਰ ਅੱਗੇ ਮੀਡੀਆ ਦਾ ਇਕੱਠ ਹੋ ਜਾਂਦਾ ਹੈ, ਪਰ ਘਰ ਵਿੱਚੋਂ ਕੋਈ ਵੀ ਬਾਹਰ ਨਹੀਂ ਆਉਂਦਾ। ਇਸ ਦੌਰਾਨ ਇੱਥੇ ਪੁਲਿਸ ਦਾ ਪਹਿਰਾ ਵੀ ਲੱਗ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਘਰ ਦਾ ਮਾਲਕ ਵਿਦੇਸ਼ ਰਹਿੰਦਾ ਹੈ, ਪਰ ਜਦੋਂ ਜਾ ਕੇ ਦੇਖਿਆ ਗਿਆ ਤਾ ਉਸ ਘਰ ਅੰਦਰ ਗੱਡੀ ਅਤੇ ਇੱਕ ਸਕੂਟਰੀ ਖੜ੍ਹੀ ਦਿਖਾਈ ਜ਼ਰੂਰ ਦਿੱਤੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here