ਅਮਿਤਾਬ ਬੱਚਨ ਨੇ ਸਮਝਿਆ ਕਿਸਾਨਾਂ ਦਾ ਦਰਦ, ਕਰਜ਼ਾ ਤਾਰਿਆ

ਉੱਤਰ ਪ੍ਰਦੇਸ਼ ਦੇ 1398 ਕਿਸਾਨਾਂ ਨੂੰ 4.05 ਕਰੋੜ ਦੇ ਕਰਜ਼ੇ ਤੋਂ ਕੀਤਾ ਮੁਕਤ

ਏਜੰਸੀ, ਮੁੰਬਈ

ਮਹਾਂਨਾਇਕ ਅਮਿਤਾਬ ਬੱਚਨ ਨੇ ਉਦਾਰਤਾ ਦਾ ਇੱਕ ਵਾਰ ਫਿਰ ਸਬੂਤ ਦਿੰਦਿਆਂ ਉੱਤਰ ਪ੍ਰਦੇਸ਼ ਦੇ 1398 ਕਿਸਾਨਾਂ ਦੇ 4.05 ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ ਕੀਤਾ ਹੈ ਮਹਾਂਨਾਇਕ ਨੇ ਆਪਣੇ ਬਲਾਗ ’ਤੇ ਇਸ ਦੀ ਜਾਣਕਾਰੀ ਦਿੱਤੀ| ਉਨ੍ਹਾਂ ਲਿਖਿਆ ਬੈਂਕ ਨਾਲ ਕਿਸਾਨਾਂ ਦੇ ਕਰਜ਼ੇ ਦੇ ਭੁਗਤਾਨ ਸਬੰਧੀ ‘ਵਨ ਟਾਈਮ ਸੈਟਲਮੈਂਟ’ (ਓਟੀਐਸ) ਪ੍ਰਮਾਣਪੱਤਰ ਪ੍ਰਾਪਤ ਹੋ ਗਏ ਹਨ 76 ਸਾਲਾ ਮੈਗਾਸਟਾਰ ਨੇ ਲਿਖਿਆ ਹੈ ਕਿ ਸਾਰੇ ਕਿਸਾਨਾਂ ਨੂੰ ਮੁੰਬਈ ਲਿਆਉਣਾ ਸੰਭਵ ਨਹੀਂ ਹੈ ਇਸ ਲਈ ਇਨ੍ਹਾਂ ’ਚੋਂ 70 ਨੂੰ ਮੁੰਬਈ ਲਿਆ ਕੇ ਓਟੀਐਸ ਸੌਂਪਣਗੇ| ਇਨ੍ਹਾਂ ਕਿਸਾਨਾਂ ਨੂੰ ਲਖਨਊ ਤੋਂ ਮੁੰਬਈ ਲਿਆਉਣ ਲਈ ਰੇਲਵੇ ਦਾ ਇੱਕ ਕੋਚ ਬੁੱਕ ਕਰਵਾਇਆ ਗਿਆ ਹੈ| ਇਹ ਕਿਸਾਨ 25 ਨਵੰਬਰ ਨੂੰ ਲਖਨਊ ਤੋਂ ਚੱਲਣਗੇ ਤੇ 26 ਨੂੰ ਮੁੰਬਈ ਪਹੁੰਚਣਗੇ ਜਿੱਥੇ ਬੱਚਨ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਓਟੀਐਸ ਸੌਂਪਣਗੇ| ਜ਼ਿਕਰਯੋਗ ਹੈ ਕਿ 26 ਨੂੰ ਹੀ ਮੁੰਬਈ ਹਮਲਿਆਂ ਦੀ 11ਵੀਂ ਬਰਸੀ ਵੀ ਹੈ ਮਹਾਂਨਾਇਕ ਨੇ ਲਿਖਿਆ, ‘ਪਹਿਲਾਂ ਮਹਾਂਰਾਸ਼ਟਰ ਦੇ 350 ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਉਣ ’ਚ ਸਹਿਯੋਗ ਕੀਤਾ ਸੀ ਤੇ ਹੁਣ ਉੱਤਰ ਪ੍ਰਦੇਸ਼ ਦੇ ਕਿਸਾਨਾਂ ਲਈ ਇਹ ਕਾਰਜ ਕੀਤਾ ਹੈ’|

ਕਿਸਾਨਾਂ ਨੂੰ ਖੁਦਕੁਸ਼ੀ ਤੋਂ ਰੋਕਣ ਲਈ ਚੁੱਕਿਆ ਕਦਮ

ਅਮਿਤਾਭ ਬਚਨ ਦੇ ਬੁਲਾਰੇ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ 1398 ਕਿਸਾਨਾਂ ’ਤੇ 4.05 ਕਰੋੜ ਰੁਪਏ ਦਾ ਕਰਜ਼ਾ ਹੈ ਇਹ ਕਰਜ਼ ਖਤਮ ਕਰਨ ਲਈ ਅਮਿਤਾਬ ਨੇ ਬੈਂਕ ਆਫ਼ ਇੰਡੀਆ ਨਾਲ ਵਨ ਟਾਈਮ ਸੈਟਲਮੈਂਟ ਕੀਤੀ ਹੈ ਬਿਗ ਬੀ ਕਹਿੰਦੇ ਹਨ ਕਿ ਕਿਸਾਨਾਂ ਦਾ ਕਰਜ਼ਾ ਚੁਕਾਉਣ ਦਾ ਮਕਸਦ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਤੋਂ ਰੋਕਣਾ ਹੈ|

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।