ਪਣਜੀ: ਗੋਆ ਦੇ ਡਾਬੋਲਿਮ ਹਵਾਈ ਅੱਡਾ ਕੰਪਲੈਕਸ ਵਿੱਚ ਅਮਿਤ ਸ਼ਾਹ ਦੇ ਸ਼ਨਿੱਚਰਵਾਰ ਨੂੰ ਮੀਟਿੰਗ ਕੀਤੇ ਜਾਣ ਨੂੰ ਕਾਂਗਰਸ ਨੇ ਗੈਰ ਕਾਨੂੰਨੀ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਇਹ ਸੱਤਾ ਦੀ ਪੂਰੀ ਤਰ੍ਹਾਂ ਗਲਤ ਵਰਤੋਂ ਹੈ। ਮੀਟਿੰਗ ਵਿੱਚ ਸ਼ਾਹ ਦੇ ਨਾਲ ਮੁੱਖ ਮੰਤਰੀ ਮਨੋਹਰ ਪਾਰੀਕਰ, ਪਾਰਟੀ ਦੇ ਮੰਤੀ ਅਤੇ ਵਿਧਾਇਕ ਸ਼ਾਮਲ ਹੋਏ ਸਨ। ਕਾਂਗਰਸ ਨੇ ਭਾਜਪਾ ‘ਤੇ ਸੱਤਾ ਦੀ ਦੁਰਵਰਤੋਂ ਅਤੇ ਮਨਮਰਜੀ ਵਾਲਾ ਰਵੱਈਆ ਅਪਣਾਉਣ ਦਾ ਦੋਸ਼ ਲਾਇਆ ਹੈ।
ਹਵਾਈ ਅੱਡੇ ‘ਤੇ ਅਮਿਤ ਸਾਲ ਦੇ ਸਵਾਗਤੀ ਸਮਾਰੋਹ ਲਈ ਬਕਾਇਦਾ ਇੱਕ ਮੰਚ ਤਿਆਰ ਕੀਤਾ ਗਿਆ ਸੀ। ਮੰਚ ‘ਤੇ ਕੁਰਸੀਆਂ, ਪਿੱਛੇ ਹੋਰਡਿੰਗ ਅਤੇ ਲਾਊਡ ਸਪੀਕਰ ਵੀ ਲਾਇਆ ਗਿਆ ਸੀ।
ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ
ਨਿਊਜ਼ ਏਜੰਸੀ ਮੁਤਾਬਿਕ, ਕਾਂਗਰਸ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਹ ਸੱਤਾ ਦੀ ਗਲਤ ਵਰਤੋਂ ਹੈ ਅਤੇ ਇਸ ਦੀ ਨਾ ਉਮੀਦ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਸ ਨੂੰ ਮਨਜ਼ੂਰ ਕੀਤਾ ਜਾ ਸਕਦਾ ਹੇ। ਕਾਂਗਰਸ ਦੇ ਸਕੱਤਰ ਗਿਰੀਸ਼ ਚੋਡਨਕਰ ਨੇ ਕਿਹਾ ਕਿ ਹਵਾਈ ਅੱਡਾ ਕੰਪਲੈਕਸ ਵਿੱਚ ਇਸ ਬੈਠਕ ਨੂੰ ਮਨਜ਼ੂਰੀ ਦੇਣ ਵਾਲੇ ਹਵਾਈ ਅੱਡਾ ਅਥਾਰਟੀ ਦੇ ਅਧਿਕਾਰੀਆਂ ਸਮੇਤ ਭਾਜਪਾ ਦੇ ਮੰਤਰੀਆਂ, ਵਿਧਾਇਕਾਂ ਅਤੇ ਅਮਿਤ ਸ਼ਾਹ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।