Imd Alert: ਪ੍ਰਦੂਸ਼ਣ ਵਿਚਕਾਰ ਮੌਸਮ ਵਿਭਾਗ ਨੇ ਦਿੱਤੀ ਚੰਗੀ ਖਬਰ, ਇਸ ਤਰੀਕ ਤੋਂ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ ਦਾ ਹਾਲ

Imd Alert
Imd Alert: ਪ੍ਰਦੂਸ਼ਣ ਵਿਚਕਾਰ ਮੌਸਮ ਵਿਭਾਗ ਨੇ ਦਿੱਤੀ ਚੰਗੀ ਖਬਰ, ਇਸ ਤਰੀਕ ਤੋਂ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ ਦਾ ਹਾਲ

Weather Update: ਮੌਸਮ ਡੈਸਕ (ਸੰਦੀਪ ਸਿੰਹਮਾਰ)। ਦਿੱਲੀ ਐਨਸੀਆਰ ਸਮੇਤ ਪੂਰਾ ਉੱਤਰੀ ਭਾਰਤ ਧੁੰਦ ਦੀ ਚਾਦਰ ’ਚ ਲਪੇਟਿਆ ਹੋਇਆ ਹੈ। ਮੌਸਮ ਦਾ ਇਹ ਸਿਸਟਮ 21 ਨਵੰਬਰ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ। ਭਾਰਤੀ ਮੌਸਮ ਵਿਭਾਗ ਨੇ 25 ਨਵੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਪਰ ਇਸ ਦੌਰਾਨ, 22 ਨਵੰਬਰ ਦੀ ਰਾਤ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਦਿੱਲੀ ਐਨਸੀਆਰ ਸਮੇਤ ਹਰਿਆਣਾ ਪੰਜਾਬ ’ਚ ਬਾਰਿਸ਼ ਪੈ ਸਕਦੀ ਹੈ। ਇਸ ਬਾਰਿਸ਼ ਤੋਂ ਬਾਅਦ ਪ੍ਰਦੂਸ਼ਣ ਦੇ ਪੱਧਰ ਤੋਂ ਰਾਹਤ ਮਿਲਣ ਦੀ ਉਮੀਦ ਹੈ।

ਇਹ ਖਬਰ ਵੀ ਪੜ੍ਹੋ : Ludhiana News: ਪੀਏਯੂ ਨੂੰ ਲਗਾਤਾਰ ਤੀਜੇ ਸਾਲ ਮਿਲਿਆ ‘ਬੈਸਟ ਚੈਪਟਰ ਐਵਾਰਡ’

ਦੂਜੇ ਪਾਸੇ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਤੋਂ ਰਾਹਤ ਦੇਣ ਲਈ ਕੇਂਦਰ ਸਰਕਾਰ ਤੋਂ ਨਕਲੀ ਮੀਂਹ ਦੀ ਮੰਗ ਕੀਤੀ ਹੈ। ਪਿਛਲੇ 24 ਘੰਟਿਆਂ ਦੌਰਾਨ, ਪੱਛਮੀ ਉੱਤਰ ਪ੍ਰਦੇਸ਼ ਦੇ ਕੁੱਝ ਹਿੱਸਿਆਂ ’ਚ ਬਹੁਤ ਸੰਘਣੀ ਧੁੰਦ ਰਿਕਾਰਡ ਕੀਤੀ ਗਈ। ਰਾਇਲਸੀਮਾ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਕੇਰਲ ਤੇ ਗੁਜਰਾਤ ਦੇ ਕੁੱਝ ਹਿੱਸਿਆਂ ’ਚ ਆਗਰਾ ’ਚ ਵਿਜ਼ੀਬਿਲਟੀ ਜ਼ੀਰੋ ਰਹੀ। ਹਰਿਆਣਾ ਦੇ ਹਿਸਾਰ ’ਚ ਸਭ ਤੋਂ ਘੱਟ ਤਾਪਮਾਨ 9.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਅਰੁਣਾਚਲ ਪ੍ਰਦੇਸ਼ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 5 ਡਿਗਰੀ ਜਾਂ ਆਮ ਨਾਲੋਂ ਵੱਧ ਦਰਜ ਕੀਤਾ ਗਿਆ। Imd Alert

ਇਹ ਉੱਤਰ-ਪੂਰਬੀ ਭਾਰਤ, ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਤਾਮਿਲਨਾਡੂ, ਕੇਰਲ ਤੇ ਪੱਛਮੀ ਹਿਮਾਲਿਆ ਦੇ ਕੁੱਝ ਹਿੱਸਿਆਂ ’ਚ ਆਮ ਨਾਲੋਂ 3-5 ਡਿਗਰੀ ਸੈਲਸੀਅਸ ਜ਼ਿਆਦਾ ਰਿਹਾ। ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਗੁਜਰਾਤ ਦੇ ਕੁੱਝ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ ’ਚ 2-3 ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਾਮਿਲਨਾਡੂ, ਕੇਰਲ, ਲਕਸ਼ਦੀਪ ਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ। ਦਿੱਲੀ ਤੇ ਐਨਸੀਆਰ ਦਾ ਹਵਾ ਗੁਣਵੱਤਾ ਸੂਚਕ ਅੰਕ ਗੰਭੀਰ ਸ਼੍ਰੇਣੀ ’ਚ ਰਿਹਾ। Imd Alert

ਅਗਲੇ 24 ਘੰਟਿਆਂ ਦੌਰਾਨ ਮੌਸਮ ਦੀ ਗਤੀਵਿਧੀ ਸੰਭਾਵਿਤ | Imd Alert

ਮੌਸਮ ਏਜੰਸੀ ਸਕਾਈਮੇਟ ਅਨੁਸਾਰ, ਅਗਲੇ 24 ਘੰਟਿਆਂ ’ਚ ਦਿੱਲੀ ਤੇ ਐਨਸੀਆਰ ਦੇ ਹਵਾ ਗੁਣਵੱਤਾ ਸੂਚਕਾਂਕ ’ਚ ਕੋਈ ਖਾਸ ਸੁਧਾਰ ਹੋਣ ਦੀ ਉਮੀਦ ਨਹੀਂ ਹੈ। ਇਸ ਦੇ ਬਹੁਤ ਖਰਾਬ ਤੋਂ ਗੰਭੀਰ ਸ਼੍ਰੇਣੀ ’ਚ ਰਹਿਣ ਦੀ ਉਮੀਦ ਹੈ। ਪੱਛਮੀ ਉੱਤਰ ਪ੍ਰਦੇਸ਼ ’ਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈ ਸਕਦੀ ਹੈ। ਤਾਮਿਲਨਾਡੂ ਦੇ ਤੱਟਵਰਤੀ ਖੇਤਰਾਂ ’ਚ ਇੱਕ ਜਾਂ ਦੋ ਭਾਰੀ ਸਪੈਲਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਅੰਦਰੂਨੀ ਤਾਮਿਲਨਾਡੂ, ਕੇਰਲ ਤੇ ਲਕਸ਼ਦੀਪ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਕਰਨਾਟਕ ਦੇ ਦੱਖਣੀ ਤੱਟ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ।