ਅਮਰੀਕਾ ਚੀਨ ’ਤੇ ਨਕੇਲ ਕੱਸਣ ਲਈ (Ind Vs America) ਭਾਰਤ ਨੂੰ ਭਰਮਾਉਦਾ ਰਿਹਾ ਹੈ ਰੂਸ ’ਤੇ ਹਮਲੇ ਤੋਂ ਬਾਅਦ ਹੁਣ ਅਮਰੀਕਾ ਦਾ ਅਗਲਾ ਟੀਚਾ ਚੀਨ ਹੈ ਕਿਉਂਕਿ ਚੀਨ ਤਾਇਵਾਨ ’ਤੇ ਆਪਣਾ ਅਧਿਕਾਰ ਸਥਾਪਿਤ ਕਰਨਾ ਚਾਹੁੰਦਾ ਹੈ ਜੋ ਅਮਰੀਕਾ ਨੂੰ ਕਦੇ ਮਨਜ਼ੂਰ ਨਹੀਂ ਯੂਰਪੀ ਫੌਜੀ ਸੰਗਠਨ ਨਾਟੋ ਨੇ ਹੁਣ ਚੀਨ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਨਾਟੋ ਹੁਣ ਜਾਪਾਨ ’ਚ ਆਪਣਾ ਦਫ਼ਤਰ ਖੋਲ੍ਹਣ ਜਾ ਰਿਹਾ ਹੈ ਜਾਪਾਨ ਜੋ ਕਿ ਰੂਸ ਅਤੇ ਚੀਨ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੈ ਅਜਿਹੇ ’ਚ ਨਾਟੋ ਦਾ ਜਾਪਾਨ ’ਚ ਦਫ਼ਤਰ ਖੋਲ੍ਹਣਾ ਰੂਸ ਅਤੇ ਖਾਸ ਕਰਕੇ ਚੀਨ ਨੂੰ ਸਖ਼ਤ ਸੰਦੇਸ਼ ਹੈ ਅਮਰੀਕਾ ਚਾਹੰੁਦਾ ਹੈ ਕਿ ਭਾਰਤ ਵੀ ਨਾਟੋ ਪਲੱਸ5 ਦਾ ਮੈਂਬਰ ਬਣੇ ਚੀਨੀ ਮਾਮਲਿਆਂ ’ਤੇ ਬਣੀ ਅਮਰੀਕੀ ਸੰਸਦ ਦੀ ਸ਼ਕਤੀਸ਼ਾਲੀ ਕਮੇਟੀ ਨੇ ਸੁਆਝ ਦਿੱਤਾ ਹੈ।
ਕਿ ਨਾਟੋ ਪਲੱਸ5 ’ਚ ਭਾਰਤ ਨੂੰ ਵੀ ਸ਼ਾਮਲ ਕੀਤਾ ਜਾਵੇ (Ind Vs America) ਅਮਰੀਕੀ ਕਾਂਗਰਸ ਵੱਲੋਂ ਇਹ ਤਜਵੀਜ਼ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ’ਤੇ ਜਾਣ ਵਾਲੇ ਹਨ ਇਹ ਤਜਵੀਜ਼ ਭਾਰਤ ’ਤੇ ਆਪਣੇ ਪੱਖ ’ਚ ਅਮਰੀਕਾ ਦਾ ਇੱਕ ਮਿਥਿਆ ਯਤਨ ਹੈ ਨਾਟੋਪਲੱਸ ’ਚ ਹਾਲੇ ਪੰਜ ਦੇਸ਼ ਅਸਟਰੇਲੀਆ, ਨਿਊਜ਼ੀਲੈਂਡ, ਜਾਪਾਨ, ਦੱਖਣੀ ਕੋਰੀਆ ਅਤੇ ਇਜ਼ਰਾਇਲ ਸ਼ਾਮਲ ਹਨ ਇਹ ਮੈਂਬਰ ਦੇਸ਼ ਨਾਟੋ ਦੇਸ਼ਾਂ ਨਾਲ ਮਿਲ ਕੇ ਵਿਸ਼ਵ ’ਚ ਸ਼ਾਂਤੀ ਲਈ ਸੁਰੱਖਿਆ ਸਹਿਯੋਗ ਕਰਦੇ ਹਨ ਇਸ ਸੰਗਠਨ ’ਚ ਸ਼ਾਮਲ ਹੋਣ ਨਾਲ ਭਾਰਤ ਨੂੰ ਦੁਨੀਆ ਦੇ ਇਨ੍ਹਾਂ ਦੇਸ਼ਾਂ ਨਾਲ ਖੂਫੀਆ ਸੂਚਨਾਵਾਂ ਦੇ ਅਦਾਨ-ਪ੍ਰਦਾਨ ਦਾ ਅਧਿਕਾਰ ਮਿਲ ਜਾਵੇਗਾ ਅਤੇ ਇਸ ਤੋਂ ਇਲਾਵਾ ਭਾਰਤ ਦੀ ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਦੀ ਅਤਿਆਧੁਨਿਕ ਫੌਜੀ ਤਕਨੀਕ ਤੱਕ ਪਹੁੰਚ ਬਣ ਜਾਵੇਗੀ।
Ind Vs America
ਦੂਜੇ ਪਾਸੇ ਭਾਰਤ ਨੂੰ ਆਪਣੇ ਪੁਰਾਣੇ ਅਤੇ ਭਰੋਸੇਯੋਗ (Ind Vs America) ਮਿੱਤਰ ਰੂਸ ਦੀ ਨਰਾਜ਼ਗੀ ਝੱਲਣੀ ਪਵੇਗੀ ਅਮਰੀਕਾ ਵੀ ਇਹੀ ਚਾਹੁੰਦਾ ਹੈ ਕਿ ਰੂਸ ਨਾਲ ਭਾਰਤ ਦਾ ਫੌਜੀ ਸਹਿਯੋਗ ਖ਼ਤਮ ਹੋਵੇ ਅਤੇ ਭਾਰਤ ਅਮਰੀਕਾ ’ਤੇ ਨਿਰਭਰ ਰਹੇ ਹਾਲੇ ਤੱਕ ਭਾਰਤ ਦੀ ਵਿਦੇਸ਼ ਨੀਤੀ ਇਹੀ ਰਹੀ ਹੈ ਕਿ ਭਾਰਤ ਕਿਸੇ ਫੌਜੀ ਸੰਘਰਸ਼ਸ਼ੀਲ (ਪਾਵਰ ਬਲਾਕ) ਪੱਖ ਦਾ ਹਿੱਸਾ ਨਹੀਂ ਬਣਿਆ ਹੈ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਭਾਰਤ ਨੇ ਗੁੱਟਨਿਰਲੇਪਤਾ ਨੂੰ ਹੱਲਾਸ਼ੇਰੀ ਦਿੱਤੀ ਇਸ ਸੰਗਠਨ ਦਾ ਮਕਸਦ ਗੁੱਟਨਿਰਲੇਪ ਰਾਸ਼ਟਰਾਂ ਦੀ ਅਜ਼ਾਦੀ, ਖੁਦਮੁਖਤਿਆਰੀ ਅਤੇ ਬਿਨਾਂ ਕਿਸੇ ਭੇਦਭਾਵ ਦੇ ਸੁਰੱਖਿਆ ਯਕੀਨੀ ਕਰਨਾ ਹੈ।
ਇਹ ਵੀ ਪੜ੍ਹੋ : ਸਾਵਧਾਨ ! ਅਗਲੇ ਪੰਜ ਦਿਨਾਂ ਤੱਕ ਇਨ੍ਹਾਂ ਸੂਬਿਆਂ ’ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ
ਵਰਤਮਾਨ ’ਚ ਵੀ ਭਾਰਤ ਦੀ ਵਿਦੇਸ਼ ਨੀਤੀ-ਭਾਰਤ (Ind Vs America) ਦੇ ਹਿੱਤ ਨੂੰ ਸਭ ਤੋਂ ਉੱਪਰ ਰੱਖਦਿਆਂ ਬਹੁਪੱਖੀ ਵਿਵਸਥਾ ਦੇ ਹੱਕ ’ਚ ਹੈ ਭਾਵ ਜਿੱਥੇ ਸਾਡੇ ਦੇਸ਼ ਦਾ ਹਿੱਤ ਹੋਵੇ ਅਸੀਂ ਉਸ ਸਮੂਹ ਜਾਂ ਦੇਸ਼ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਅੱਗੇ ਵਧਾ ਸਕੀਏ ਇਸੇ ਨੀਤੀ ਦੇ ਚੱਲਦਿਆਂ ਰੂਸ ਅਤੇ ਯੂਕਰੇਨ ਜੰਗ ਦੇ ਸਮੇਂ ਵੀ ਭਾਰਤ ਨਿਰਲੇਪ ਰਿਹਾ ਅਤੇ ਤੇਲ ਆਦਿ ਦੀ ਦਰਾਮਦ ’ਚ ਕੋਈ ਦਿੱਕਤ ਨਹੀਂ ਆਈ ਪਾਕਿਸਤਾਨ ਵੀ ਭਾਰਤ ਦੀ ਇਸ ਨੀਤੀ ਦਾ ਕਾਇਲ ਹੋਇਆ ਅਤੇ ਜਨਤਕ ਮੰਚਾਂ ’ਤੇ ਭਾਰਤ ਦੀ ਸ਼ਲਾਘਾ ਕਰਨ ਲਈ ਮਜ਼ਬੂਰ ਹੋਇਆ।
ਵਰਤਮਾਨ ’ਚ ਅਮਰੀਕਾ ਦਾ ਭਾਰਤ ਨੂੰ ਨਾਟੋ ਪਲੱਸ ’ਚ ਸ਼ਾਮਲ ਕਰਨ ਦੇ ਯਤਨ ਨੂੰ ਭਾਰਤ ਕਿਸ ਤਰ੍ਹਾਂ ਲੈਂਦਾ ਹੈ ਅਤੇ ਅਮਰੀਕਾ ਨੂੰ ਨਰਾਜ਼ ਕੀਤੇ ਬਿਨਾਂ ਰੂਸ ਨਾਲ ਕਿਸ ਤਰ੍ਹਾਂ ਦੋਸਤੀ ਰੱਖਦਾ ਹੈ, ਇਹ ਦੇਖਣ ਵਾਲੀ ਗੱਲ ਹੈ ਬੇਸ਼ੱਕ ਵਿਰੋੋਧੀ ਪਾਰਟੀਆਂ ਭਾਰਤ ਦੀ ਵਰਤਮਾਨ ਵਿਦੇਸ਼ ਨੀਤੀ ਦੀ ਆਲੋਚਨਾ ਕਰਦੀਆਂ ਰਹੀਆਂ ਹਨ ਪਰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ’ਚ ਭਾਰਤ ਦੀ ਧਾਕ ਜਮਾਈ ਹੋਈ ਹੈ।