108 ਐਂਬੂਲੈਂਸ ਮੁਲਾਜ਼ਮ ਹੋਏ ਤੱਤੇ, ਸੰਘਰਸ਼ ਵਿੱਢਣ ਦੀ ਚੇਤਾਵਨੀ

sunam News

ਜੈਡਐਫਐੱਲ ਕੰਪਨੀ ਵਿਰੁੱਧ ਜਤਾਇਆ ਰੋਸ, ਹਰਿਆਣਾ ਦੀ ਤਰਜ਼ ਤੇ ਤਨਖਾਹਾਂ ਤੇ ਭੱਤੇ ਦੇਣ ਦੀ ਮੰਗ | sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੂਬੇ ਅੰਦਰ ਸੜਕ ਦੁਰਘਟਨਾਵਾਂ ਤੇ ਹੋਰ ਮਰੀਜ਼ਾਂ ਨੂੰ ਹਸਪਤਾਲ ਤੱਕ ਲਿਜਾਣ ਲਈ ਸਹਾਈ 108 ਐਬੂਲੈਂਸ ਦੇ ਡਰਾਈਵਰ ਤੇ ਸਹਾਇਕ ਆਪਣੀ ਤਨਖਾਹ ਰੁਕੀ ਹੋਣ ਕਾਰਨ ਜ਼ਿਕਤਿਸ ਹੈਲਥ ਕੇਅਰ ਕੰਪਨੀ ਖਿਲਾਫ ਰੋਸ ਜ਼ਾਹਰ ਕਰ ਰਹੇ ਹਨ। (sunam News)

ਇਸ ਸਬੰਦੀ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸਰਪਿੰਦਰ ਸਿੰਘ ਨੇ ਕਿਹਾ ਕਿ ਜਿਥੇ ਕੰਪਨੀ ਸਮੇਂ ਸਿਰ ਤਨਖਾਹ ਨਹੀਂ ਦੇ ਰਹੀ ਉਥੇ ਹੀ ਸਟਾਫ ਦੀਆਂ ਦੂਰ ਦੁਰੇਡੇ ਬਦਲੀਆਂ ਕਰਕੇ ਮਾਨਸਿਕ ਤੌਰ ਤੇ ਤੰਗ ਕਰ ਰਹੀ ਹੈ। ਉਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਤੰਗ ਪ੍ਰੇਸ਼ਾਨ ਕਰਨ ਕਰਕੇ ਸਾਰੇ ਪੰਜਾਬ ਦੇ ਐਬੂਲੈਂਸ ਵਰਕਰਾਂ ਨੇ ਕੁਝ ਸਮਾਂ ਪਹਿਲਾਂ ਲਾਡੋ ਵਾਲੇ ਟੋਲ ਪਲਾਜ਼ਾ ਤੇ ਧਰਨਾ ਦਿੱਤਾ।

ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਅਪਣੇ ਕੈਬਨਿਟ ਮੰਤਰੀਆਂ, ਜੈਡ ਐਫ ਐੱਲ ਕੰਪਨੀ ਤੇ 108 ਐਬੂਲੈਂਸ ਯੁਨੀਅਨ ਪੰਜਾਬ ਦੇ ਆਗੂਆਂ ਦੀ ਮੀਟਿੰਗ ਹੋਈ। ਜਿਸ ਵਿਚ ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਕਿ ਕੰਪਨੀ ਨਾਂ ਤਾਂ ਤਨਖਾਹਾਂ ਲੇਟ ਕਰ ਸਕਦੀ ਹੈ ਤੇ ਨਾਂ ਹੀ ਹੋਰ ਭੱਤੇ।

ਕੰਪਨੀ ਸਮੇਂ ਸਿਰ ਤਨਖਾਹ ਨਾਂ ਦੇਕੇ ਅਤੇ ਸਟਾਫ ਦੀਆਂ ਦੂਰ ਦੁਰੇਡੇ ਬਦਲੀਆਂ ਕਰਕੇ ਮਾਨਸਿਕ ਤੌਰ ਤੇ ਤੰਗ ਕਰ ਰਹੀ ਹੈ : ਜ਼ਿਲ੍ਹਾ ਪ੍ਰਧਾਨ

ਜ਼ਿਲ੍ਹਾ ਪ੍ਰਧਾਨ ਸਰਪਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਮਹੀਨੇ ਬਾਅਦ ਵੀ ਮੀਟਿੰਗ ਦਾ ਕੋਈ ਸਾਰਥਿਕ ਨਤੀਜਾ ਨਹੀਂ ਨਿਕਲਿਆ। ਅੱਜ ਵੀ 108 ਐਬੂਲੈਂਸ ਦਾ ਸਟਾਫ ਸਮੇਂ ਸਿਰ ਤਨਖਾਹ ਨਾਂ ਮਿਲਣ ਤੇ ਤਰਾਹ ਤਰਾਹ ਕਰ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਨੇ ਕੰਪਨੀ ਨੂੰ ਲਲਕਾਰਿਆ ਕਿ ਅਗਰ ਸਟਾਫ ਦੀਆਂ ਤਨਖਾਹਾਂ-ਭੱਤੇ ਸਮੇਂ ਸਿਰ ਤੇ ਨਾਜਾਇਜ਼ ਦੂਰ ਦੁਰੇਡੇ ਸਟਾਫ ਦੀਆਂ ਬਦਲੀਆਂ ਰੋਕੀਆਂ ਤੇ ਰੱਦ ਨਹੀਂ ਕੀਤੀਆਂ ਗਈਆਂ ਤਾਂ ਐਸੋਸੀਏਸ਼ਨ ਵੱਲੋਂ ਤਕੜਾ ਸੰਘਰਸ਼ ਵਿੱਢਿਆ ਜਾਵੇਗਾ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਕਿਰਨਦੀਪ ਸਿੰਘ, ਨਾਇਬ ਸਿੰਘ, ਪਰਵੀਨ ਕੁਮਾਰ, ਰਾਜੀਵ ਕੁਮਾਰ, ਗੁਰਵੀਰ ਸਿੰਘ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ ਕਈ ਹੋਰ ਬੁਲਾਰਿਆਂ ਨੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਤੇ ਧੱਕੇ ਸ਼ਾਹੀ ਦੀ ਨਿੰਦਾ ਕੀਤੀ ਤੇ ਮੰਗ ਕੀਤੀ ਕਿ ਉਹਨਾਂ ਨੂੰ ਵੀ ਹਰਿਆਣਾ ਦੀ ਤਰਜ਼ ਤੇ ਤਨਖਾਹਾਂ ਤੇ ਭੱਤੇ ਦਿਤੇ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ