ਅੰਬਾਲ (ਸੱਚ ਕਹੂੰ ਨਿਊਜ਼/ਕੰਵਰਪਾਲ)। ਮੁਸੀਬਤਾਂ ’ਚ ਫਸੇ ਲੋਕਾਂ ਦੀ ਮੱਦਦ ਕਰਨਾ ਹੀ ਸੱਚੀ ਇਨਸਾਨੀਅਤ ਹੈ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇਨ੍ਹਾਂ ਅਨਮੋਲ ਬਚਨਾਂ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਾਲਣਾ ਕਰਦੀ ਹੈ। ਇਸੇ ਲੜੀ ਤਹਿਤ ਅੰਬਾਲਾ ਜ਼ਿਲ੍ਹੇ ’ਚ ਬਲਾਕ ਮਿੱਠਾਪੁਰ ਦੇ ਪਿੰਡ ਖੁੱਢਾ ਖੁਰਦ ਨਿਵਾਸੀ ਹਿਮਾਚਲ ਪ੍ਰਦੇਸ਼ ਦੇ 85 ਮੈਂਬਰ ਸੁੰਦਰ ਲਾਲ ਇੰਸਾਂ ਨੇ ਸੜਕ ਕਿਨਾਰੇ ਗੰਭੀਰ ਰੂਪ ’ਚ ਜਖਮੀ ਹਾਲਤ ’ਚ ਪਏ ਇੱਕ ਵਿਅਕਤੀ ਨੂੰ ਪੁਲਿਸ ਦੀ ਮੱਦਦ ਨਾਲ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਈ। (Ambala News)
ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ 85 ਮੈਂਬਰ ਸੁੰਦਰ ਲਾਲ ਇੰਸਾਂ ਆਪਣੀ ਪਤਨੀ ਸੁਨੀਤਾ ਇੰਸਾਂ ਨਾਲ ਸਵੇਰੇ ਸੈਰ ਕਰਲ ਲਈ ਨਿੱਕਲੇ ਸਨ। ਇਸ ਦੌਰਾਨ ਉਨ੍ਹਾਂ ਦੀ ਨਿਗ੍ਹਾ ਜਗਾਧਰੀ ਰੋਡ ’ਤੇ ਸੜਕ ਹਾਦਸੇ ’ਚ ਗੰਭੀਰ ਰੂਪ ’ਚ ਜਖਮੀ ਖੂਨ ਨਾਲ ਲਥਪਥ ਵਿਅਕਤੀ ’ਤੇ ਪਈ। ਸੁੰਦਰ ਲਾਲ ਇੰਸਾਂ ਤੁਰੰਤ ਉਕਤ ਵਿਅਕਤੀ ਕੋਲ ਪਹੁੰਚੇ ਤੇ 112 ਨੰਬਰ ’ਤੇ ਪੁਲਿਸ ਨੂੰ ਸੂਚਨਾ ਦਿੱਤੀ। ਉਕਤ ਵਿਅਕਤੀ ਨੇ ਆਪਣਾ ਨਾਂਅ ਸੁਰੇਸ਼ ਦੱਸਿਆ। ਉਸ ਨੇ ਦੱਸਿਆ ਕਿ ਕਿਸੇ ਅਨਜਾਣ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਹੈ ਤੇ ਉਹ ਹੁਣ ਉੱਠ ਨਹੀਂ ਸਕਦਾ। (Ambala News)
ਸੂਚਨਾ ਮਿਲਣ ’ਤੇ ਕੁਝ ਹੀ ਦੇਰ ’ਚ ਪੁਲਿਸ ਟੀਮ ਐਂਬੂਲੈਂਸ ਦੇ ਨਾਲ ਮੌਕੇ ’ਤੇ ਪਹੁੰਚੀ। ਇਸ ਤੋਂ ਬਾਅਦ ਸੁੰਦਰ ਲਾਲ ਇੰਸਾਂ ਨੇ ਉਨ੍ਹਾਂ ਦੀ ਪਤਨੀ ਨੇ ਜਖ਼ਮੀ ਵਿਅਕਤੀ ਨੂੰ ਪੁਲਿਸ ਦੀ ਮੱਦਦ ਨਾਲ ਐਂਬੂਲੈਂਸ ’ਚ ਪਹੁੰਚਾਇਆ। ਸੁੰਦਰ ਲਾਲ ਇੰਸਾਂ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਤਿੰਨ ਥਾਵਾਂ ਤੋਂ ਲੱਤ ਟੁੱਟ ਗਈ ਸੀ।
Ambala News
ਇਸ ਤੋਂ ਬਾਅਦ ਤੁਰੰਤ ਸੁਰੇਸ਼ ਨੂੰ ਹਸਪਤਾਲ ਪਹੁੰਚਾਇਆ ਗਿਆ। ਸਮੇਂ ’ਤੇ ਮਿਲੀ ਮੱਦਦ ਲਈ ਸੁਰੇਸ਼ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਉਨ੍ਹਾਂ ਦੇ ਸ਼ਰਧਾਲੂ ਲੋੜਵੰਦਾਂ ਦੀ ਮੱਦਦ ਕਰ ਰਹੇ ਹਨ। ਉੱਥੇ ਹੀ ਸੁੰਦਰ ਲਾਲ ਇੰਸਾਂ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਦੀ ਬਦੌਲਤ ਹੀ ਸੰਭਵ ਹੋਇਆ ਹੈ।
ਪੁਲਿਸ ਮੁਲਾਜ਼ਮਾਂ ਨੇ ਵੀ ਡੇਰਾ ਸ਼ਰਧਾਲੂਆਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ 85 ਮੈਂਬਰ ਸੁੰਦਰ ਲਾਲ ਇੰਸਾਂ ਨੇ ਅੰਬਾਲਾ ’ਚ ਆਏ ਹੜ੍ਹਾਂ ਦੌਰਾਨ ਵੀ 90 ਜਣਿਆਂ ਨੂੰ ਆਪਣੇ ਮੋਢਿਆਂ ’ਤੇ ਬਿਠਾ ਕੇ ਡੂੰਘੇ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਸੀ ਤੇ ਉਨ੍ਹਾਂ ਦੀਆਂ ਜਾਨਾਂ ਬਚਾਈਆਂ ਸਨ।
Also Read : Holiday: ਜਲਦੀ ਨਿਬੇੜ ਲਓ ਆਪਣੇ ਜ਼ਰੂਰੀ ਕੰਮ, ਬੈਂਕ ਰਹਿਣਗੇ ਬੰਦ