ਅਮੇਜਨ ਦੇ ਸੀਈਓ ਜੇਫ ਬੋਜਸ ਨੇ ਦਿੱਤਾ ਅਸਤੀਫ਼ਾ
ਵਾਸ਼ਿੰਗਟਨ। ਐਮਾਜ਼ਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜੈਫ ਬੇਜੋਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਰਮਚਾਰੀਆਂ ਨੂੰ ਭੇਜੀ ਚਿੱਠੀ ਵਿੱਚ ਬੇਜੋਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੰਪਨੀ ਵਿੱਚ ਸੀਈਓ ਦੀ ਭੂਮਿਕਾ ਤੋਂ ਤਿਆਗ ਕਰ ਰਹੇ ਹਨ। ਉਸਨੇ ਕਿਹਾ, ‘‘ਮੈਂ ਇਹ ਐਲਾਨ ਕਰ ਕੇ ਉਤਸ਼ਾਹਿਤ ਹਾਂ ਕਿ ਮੈਂ ਅਮੇਜ਼ਨ ਬੋਰਡ ਦੇ ਕਾਰਜਕਾਰੀ ਚੇਅਰਮੈਨ ਵਜੋਂ ਕੰਮ ਕਰਾਂਗਾ ਅਤੇ ਐਂਡੀ ਜੇਸੀ ਕੰਪਨੀ ਦਾ ਸੀਈਓ ਬਣੇਗਾ’’।
ਉਸਨੇ ਕਿਹਾ ਕਿ ਅਮੇਜ਼ਨ ਬੋਰਡ ਆਫ ਡਾਇਰੈਕਟਰਜ਼ ਦੇ ਕਾਰਜਕਾਰੀ ਚੇਅਰਮੈਨ ਵਜੋਂ ਉਨ੍ਹਾਂ ਦੀ ਭੂਮਿਕਾ ਉਸਨੂੰ ਕੰਪਨੀ ਨਾਲ ਜੁੜੇ ਰਹਿਣ ਦੀ ਆਗਿਆ ਦੇਵੇਗੀ। ਨਾਲ ਹੀ ਡੇਅ 1 ਫੰਡ, ਬੇਜੋਸ ਅਰਥ ਫੰਡ, ਬਲੂ ਓਰਿਜਨ, ਦਿ ਵਾਸ਼ਿੰਗਟਨ ਪੋਸਟ ਅਤੇ ਹੋਰਨਾਂ ਮਾਮਲਿਆਂ ’ਤੇ ਧਿਆਨ ਕੇਂਦਰਤ ਕਰਨ ਲਈ ਵੀ ਸਮਾਂ ਕੱਢਣ ਦੇ ਯੋਗ ਬਣੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.