ਕੈਬਨਿਟ ਮੰਤਰੀ ਦਾ ਸਾਬਕਾ ਮੁੱਖ ਮੰਤਰੀ ’ਤੇ ਹਮਲਾ, ਦਿੱਲੀ ਜਾ ਕੇ ਕੈਪਟਨ ਰੱਖ ਰਿਹੈ ਸਾਜ਼ਿਸ਼
- ਪਹਿਲਾਂ ਝੋਨੇ ਦੀ ਖਰੀਦ ’ਚ ਦੇਰੀ ਕਰਵਾ ਦਿੱਤੀ ਸੀ ਤੇ ਹੁਣ ਅੱਧਾ ਪੰਜਾਬ ਦਾਅ ’ਤੇ ਲਾ ਦਿੱਤੈ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਕੈਪਟਨ ਕਹਾਉਣ ਵਾਲੇ ਅਮਰਿੰਦਰ ਸਿੰਘ ਹੀ ਪੰਜਾਬ ਲਈ ਸਾਜ਼ਿਸ਼ ਕਰਨ ਵਿੱਚ ਲੱਗੇ ਹੋਏ ਹਨ। ਕੇਂਦਰ ਸਰਕਾਰ ਵੱਲੋਂ ਬਾਰਡਰ ਸੁਰੱਖਿਆ ਫੋਰਸ ਦੇ ਦਾਇਰੇ ਨੂੰ ਵਧਾਏ ਜਾਣ ਪਿੱਛੇ ਮੁੱਖ ਸਾਜ਼ਿਸ਼ਕਰਤਾ ਕੋਈ ਹੋਰ ਨਹੀਂ ਸਗੋਂ ਅਮਰਿੰਦਰ ਸਿੰਘ ਹੀ ਹਨ। ਪਹਿਲਾਂ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨਾਲ ਮਿਲ ਕੇ ਝੋਨੇ ਦੀ ਖਰੀਦ ਵਿੱਚ ਦੇਰੀ ਕਰਵਾ ਦਿੱਤੀ ਤੇ ਹੁਣ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਦੇ ਹੋਏ ਬੀਐਸਐਫ਼ ਦੇ ਹਵਾਲੇ ਅੱਧਾ ਪੰਜਾਬ ਕਰ ਦਿੱਤਾ ਸੀ। ਅਮਰਿੰਦਰ ਸਿੰਘ ਦੀ ਦਿੱਲੀ ਫੇਰੀ ਹਰ ਇੱਕ ਨਵੀਂ ਸਾਜ਼ਿਸ਼ ਲਈ ਹੀ ਹੁੰਦੀ ਹੈ।
ਅਮਰਿੰਦਰ ਸਿੰਘ ’ਤੇ ਇਹ ਹਮਲਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕੀਤਾ ਹੈ। ਉਨ੍ਹਾਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਸਰਹੱਦੀ ਸੁਰੱਖਿਆ ਫੋਰਸ ਦੇ ਹਵਾਲੇ ਪਹਿਲਾਂ 15 ਕਿਲੋਮੀਟਰ ਦਾ ਦਾਇਰਾ ਸੀ ਪਰ ਹੁਣ 50 ਕਿਲੋਮੀਟਰ ਦਾ ਦਾਇਰਾ ਕਰ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ ਦੇ 9 ਤੋਂ ਜ਼ਿਆਦਾ ਜ਼ਿਲੇ੍ਹ ਬੀਐਸਐਫ਼ ਦੀ ਸਿੱਧੀ ਦਖ਼ਲ ਵਿੱਚ ਆ ਗਏ ਹਨ। ਇਸ ਨਾਲ ਪੰਜਾਬ ਨੂੰ ਕਾਫ਼ੀ ਜ਼ਿਆਦਾ ਨੁਕਸਾਨ ਹੋਣਾ ਹੈ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅਮਰਿੰਦਰ ਸਿੰਘ ਦਿੱਲੀ ਦੌਰੇ ’ਤੇ ਸਨ ਅਤੇ ਹੁਣ ਇਹ ਫੈਸਲਾ ਸਾਹਮਣੇ ਆਇਆ ਹੈ। ਜਿਸ ਤੋਂ ਸਾਫ਼ ਹੈ ਕਿ ਅਮਰਿੰਦਰ ਸਿੰਘ ਹੀ ਇਸ ਮਾਮਲੇ ਵਿੱਚ ਅਸਲ ਵਿੱਚ ਦੋਸ਼ੀ ਹਨ ਅਤੇ ਉਨ੍ਹਾਂ ਨੇ ਹੀ ਸਾਜ਼ਿਸ਼ ਤਹਿਤ ਕੇਂਦਰ ਸਰਕਾਰ ਨਾਲ ਮਿਲ ਕੇ ਇਹ ਫੈਸਲਾ ਲਾਗੂ ਕਰਵਾਇਆ ਹੈ। ਇਸ ਤੋਂ ਪਹਿਲਾਂ ਵੀ ਅਮਰਿੰਦਰ ਸਿੰਘ ਨੇ ਸਾਜ਼ਿਸ਼ ਰਚਦੇ ਹੋਏ ਝੋਨੇ ਦੀ ਖਰੀਦ ਨੂੰ ਲੇਟ ਕਰਵਾਇਆ ਸੀ ਪਰ ਪੰਜਾਬ ਸਰਕਾਰ ਦੇ ਦਖ਼ਲ ਦੇਣ ਤੋਂ ਬਾਅਦ ਝੋਨੇ ਦੀ ਖਰੀਦ ਸਮੇਂ ਸਿਰ ਹੋ ਗਈ ਸੀ। ਪਰਗਟ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਪੰਜਾਬ ਡਟਿਆ ਰਹੇਗਾ ਅਤੇ ਇਸ ਨੂੰ ਕਿਸੇ ਵੀ ਹਾਲਤ ਵਿੱਚ ਕਬੂਲ ਨਹੀਂ ਕੀਤਾ ਜਾਵੇਗਾ।
ਵਿਜੈਇੰਦਰ ਸਿੰਘ ਵੱਟੀ ਰੱਖੀ ਚੁੱਪ
ਪਰਗਟ ਸਿੰਘ ਜਿਸ ਸਮੇਂ ਅਮਰਿੰਦਰ ਸਿੰਘ ਨੂੰ ਮੁੱਖ ਸਾਜ਼ਿਸ਼ਕਰਤਾ ਕਰਾਰ ਦੇ ਰਹੇ ਸਨ ਤਾਂ ਉਨ੍ਹਾਂ ਨਾਲ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੀ ਬੈਠੇ ਸਨ। ਵਿਜੈ ੲੰਦਰ ਸਿੰਗਲਾ ਤੋਂ ਪੱਤਰਕਾਰਾਂ ਨੇ ਪੁੱਛਿਆ ਕਿ ਉਹ ਵੀ ਪਰਗਟ ਸਿੰਘ ਦੇ ਦੋਸ਼ਾਂ ਨਾਲ ਸਹਿਮਤ ਹਨ ਤਾਂ ਵਿਜੈਇੰਦਰ ਸਿੰਗਲਾ ਚੁੱਪ ਬੈਠੇ ਰਹੇ। ਜਿਸ ਤੋਂ ਬਾਅਦ ਲਗਾਤਾਰ ਵਿਜੈਇੰਦਰ ਸਿੰਗਲਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁਝ ਵੀ ਨਾ ਬੋਲਦੇ ਹੋਏ ਚੁੱਪ ਹੀ ਧਾਰ ਲਈ। ਵਿਜੈਇੰਦਰ ਸਿੰਗਲਾ ਚੁੱਪ ਦੇਖ ਪਰਗਟ ਸਿੰਘ ਨੇ ਕਿਹਾ ਕਿ ਇਹ ਦੋਸ਼ ਉਨ੍ਹਾਂ ਨੇ ਲਾਏ ਹਨ, ਇਹ ਜ਼ਰੂਰੀ ਨਹੀਂ ਕਿ ਹਰ ਕੋਈ ਸਹਿਮਤ ਹੋਵੇ।
ਅਕਾਲੀ ਦਲ ਨੇ ਦਿੱਤਾ ਧਰਨਾ, ਲੀਡਰ ਗਿ੍ਰਫ਼ਤਾਰ
ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਅਤੇ ਪ੍ਰਧਾਨ ਸੁਖਬੀਰ ਬਾਦਲ ਨੇ ਬੀਐਸਐਫ਼ ਦੇ ਅਧਿਕਾਰ ’ਚ ਵਾਧੇ ਦੇ ਮੁੱਦੇ ’ਤੇ ਪੰਜਾਬ ਰਾਜਪਾਲ ਦੀ ਰਿਹਾਇਸ਼ ਤੋਂ ਕੁਝ ਹੀ ਦੂਰੀ ’ਤੇ ਬਾਹਰ ਧਰਨਾ ਦਿੱਤਾ। ਇਸ ਧਰਨੇ ਦੌਰਾਨ ਚੰਡੀਗੜ੍ਹ ਪੁਲਿਸ ਨੇ ਅਕਾਲੀ ਆਗੂਆਂ ਨੂੰ ਅੱਗੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਧਰਨਾ ਨਾ ਦੇਣ ਲਈ ਵੀ ਕਿਹਾ ਪਰ ਅਕਾਲੀ ਆਗੂਆਂ ਦੇ ਰਵੱਈਏ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਗਿ੍ਰਫ਼ਤਾਰ ਕਰਦੇ ਹੋਏ ਨੇੜਲੇ ਥਾਣੇ ਵਿੱਚ ਲਿਜਾਇਆ ਗਿਆ, ਜਿਥੋਂ ਕਿ ਅੱਧੇ ਘੰਟੇ ਬਾਅਦ ਹੀ ਸੁਖਬੀਰ ਬਾਦਲ ਅਤੇ ਬਾਕੀ ਅਕਾਲੀ ਆਗੂਆਂ ਨੂੰ ਛੱਡ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ