ਅਮਰਿੰਦਰ ਸਿੰਘ ਨੇ ਮਾਈਕ੍ਰੋ ਤੇ ਕੰਟੇਨਮੈਂਟ ਜੋਨਾਂ ‘ਚ ਟੈਸਟਿੰਗ ਤੇਜ਼ ਕਰਨ ਦੇ ਦਿੱਤੇ ਆਦੇਸ਼

ਮਾਈਕ੍ਰੋ ਤੇ ਕੰਟੇਨਮੈਂਟ ਜੋਨਾਂ ‘ਚ 100 ਫੀਸਦੀ ਟੈਸਟਿੰਗ ਕਰਨ ਲਈ ਕਿਹਾ

ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ‘ਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਇੱਕ ਨਵਾਂ ਆਦੇਸ਼ ਜਾਰੀ ਕੀਤਾ।

Corona

ਉਨ੍ਹਾਂ ਮਾਈਕ੍ਰੋ ਕੰਟੇਨਮੈਂਟ ਜੋਨ ਤੇ ਸੀਮਤ ਜੋਨਾਂ ‘ਚ ਰੈਪਿਡ ਐਂਟੀਜਨ ਟੈਸਟ ਰਾਹੀਂ ਸੌ ਫੀਸਦੀ ਟੈਸਟ ਕਰਨ ਲਈ ਕਿਹਾ ਹੈ। ਅਮਰਿੰਦਰ ਸਿੰਘ ਨੇ ਸਾਰੇ ਜ਼ਿਲ੍ਹਿਆਂ ਦੇ ਡੀ.ਸੀ., ਐਸ. ਐਸ. ਪੀ. ਸਮੇਤ ਸਿਵਲ ਸਰਜਨਾਂ ਨੂੰ ਟੈਸਟਿੰਗ ਕਰਵਾਉਣ ਦੇ ਹੁਕਮ ਦਿੱਤੇ। ਉਨ੍ਹਾਂ ਅਫ਼ਸਰਾਂ ਨੂੰ ਮੈਰਿਜ਼ ਪੈਲੇਸ, ਉਦਯੋਗਿਕ ਇਕਾਈਆਂ ਦਫ਼ਤਰਾਂ ਆਦਿ ‘ਚ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਯਕੀਨੀ ਕਰਨ ਲਈ ਮਾਨੀਟਰ ਦੀ ਨਿਯੁਕਤੀ ਕਰਨ ਦੇ ਹੁਕਮ ਦਿੱਤੇ ਹਨ।

ਜ਼ਿਲ੍ਹਿਆਂ ਨੂੰ ਸੈਕਟਰਾਂ ‘ਚ ਵੰਡਣ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ

ਉਨ੍ਹਾਂ ਦੁਕਾਨਦਾਰਾਂ, ਮੰਡੀਆਂ ‘ਚ ਕੰਮ ਕਰਨ ਵਾਲੇ, ਫਰੰਟ ਲਾਈਨ ‘ਤੇ ਡਿਊਟ ਦੇ ਰਹੇ ਮੁਲਾਜ਼ਮਾਂ ਦੇ ਟੈਸਟ ਇਸੇ ਹਫ਼ਤੇ ਕਰਾਉਣ ਦਾ ਆਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਸੂਬੇ ਦੇ ਚਾਰ ਜ਼ਿਲ੍ਹੇ ਲੁਧਿਆਣਾ, ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ‘ਚ ਕੋਰੋਨਾ ਦੇ ਸਭ ਤੋਂ ਵੱਧ ਕੇਸ ਹਨ। ਮੁੱਖ ਮੰਤਰੀ ਨੇ ਇਨ੍ਹਾ ਜ਼ਿਲ੍ਹਿਆਂ ਨੂੰ ਸੈਕਟਰਾਂ ‘ਚ ਵੰਡਣ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਤਾਂ ਕਿ ਕੋਰੋਨਾ ਦੇ ਹਾਲਾਤਾਂ ‘ਤੇ ਨਜ਼ਰ ਰੱਖੀ ਜਾ ਸਕੇ। ਹਰ ਸੈਕਟਰ ਦੀ ਨਿਗਰਾਨੀ ਗਜਟਿਡ ਰੈਂਕ ਦੇ ਪੁਲਿਸ ਅਧਿਕਾਰੀ ਤੇ ਸਿਵਲ ਸਰਜਨ ਕਰਨਗੇ। ਉਨ੍ਹਾਂ ਟੈਸਟਿੰਗ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਲਈ ਵੀ ਆਖਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ