ਬੁਖਾਰ ਅਤੇ ਬਲੱਡ ਪ੍ਰੈਸਰ ਤੋਂ ਬਾਅਦ ਡਾਕਟਰਾਂ ਨੇ ਦਿੱਤੀ ਅਰਾਮ ਕਰਨ ਦੀ ਸਲਾਹ
ਚੰਡੀਗੜ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਗਲੇ 24 ਘੰਟੇ ਤੱਕ ਕਿਸੇ ਨੂੰ ਵੀ ਨਹੀਂ ਮਿਲਣਗੇ, ਕਿਉਂਕਿ ਖਰਾਬ ਤਬੀਅਤ ਦੇ ਕਾਰਨ ਪੀ.ਜੀ.ਆਈ. ਦੇ ਡਾਕਟਰਾਂ ਵਲੋਂ ਉਨਾਂ ਨੂੰ ਅਰਾਮ ਕਰਨ ਲਈ ਕਿਹਾ ਗਿਆ ਹੈ। ਅਮਰਿੰਦਰ ਸਿੰਘ ਦੀ ਬੁੱਧਵਾਰ ਨੂੰ ਅਚਾਨਕ ਤਬੀਅਤ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਹ ਰੁਟੀਨ ਚੈਕਅਪ ਲਈ ਪੀ.ਜੀ.ਆਈ. ਗਏ ਸਨ, ਜਿਥੇ ਡਾਕਟਰਾਂ ਨੇ ਚੈਕਅੱਪ ਕਰਨ ਤੋਂ ਬਾਅਦ ਉਨਾਂ ਨੂੰ ਦਾਖ਼ਲ ਕਰ ਲਿਆ।
ਸ਼ੁਰੂਆਤੀ ਚੈਕਅੱਪ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਲੱਡ ਪ੍ਰੈਸਰ ਅਤੇ ਬੁਖ਼ਾਰ ਹੋਣ ਦੇ ਕਾਰਨ ਡਾਕਟਰਾਂ ਨੇ ਮੌਕੇ ‘ਤੇ ਹੀ ਇਲਾਜ ਸ਼ੁਰੂ ਕਰ ਦਿੱਤਾ ਅਤੇ ਉਨਾਂ ਦੇ ਕਈ ਤਰਾਂ ਦੇ ਟੈਸਟ ਵੀ ਕੀਤੇ ਗਏ। ਜਿਸ ਤੋਂ ਬਾਅਦ ਸ਼ਾਮ ਨੂੰ ਉਨਾਂ ਨੂੰ ਛੁੱਟੀ ਦੇ ਦਿੱਤੀ ਗਈ। ਡਾਕਟਰਾਂ ਨੇ ਦੱਸਿਆ ਉਨਾਂ ਨੂੰ ”ਆਮ ਵਾਇਰਲ” ਹੈ
ਉਨਾਂ ਨੂੰ ਦਵਾਈ ਤੋਂ ਇਲਾਵਾ ਅਰਾਮ ਦੀ ਸਲਾਹ ਦਿੱਤੀ ਗਈ ਹੈ। ਇਸ ਲਈ ਉਹ ਅਗਲੇ ਕੁਝ ਦਿਨ ਅਰਾਮ ਕਰਨ ਤਾਂ ਬਿਹਤਰ ਹੀ ਰਹੇਗਾ। ਜਿਸ ਦੇ ਚਲਦੇ ਅਗਲੇ 24 ਘੰਟੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
Amarinder Singh is sick, canceled all 24 hours of programs