ਸਿੱਧੂ ਤੋਂ ਨਰਾਜ਼ ਹੋਏ ਅਮਰਿੰਦਰ ਸਿੰਘ, ਬਾਜਵਾ ਨਾਲ ਜੱਫੀ ਨੂੰ ਦੱਸਿਆ ਗਲਤ

Amarinder singh not respond to Bajwa and Dhule who surrounded the government

ਕਿਹਾ, ਸਿੱਧੂ ਨੂੰ ਆਰਮੀ ਚੀਫ਼ ਦੀ ਵਰਦੀ ‘ਤੇ ਲਿਖਿਆ ਨਾਂਅ ਨਜ਼ਰ ਆਉਣਾ ਚਾਹੀਦਾ ਸੀ | Navjot Singh Sidhu

  • ਵਰਦੀ ‘ਤੇ ਲਿਖਿਆ ਹੁੰਦਾ ਐ ਨਾਂਅ, ਕੀ ਪੜ੍ਹ ਨਹੀਂ ਸਕੇ ਸਨ ਸਿੱਧੂ : ਅਮਰਿੰਦਰ ਸਿੰਘ | Navjot Singh Sidhu

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਉੂਜ਼)। ਪਾਕਿਸਤਾਨ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜਾਦੂ ਦੀ ਜੱਫੀ ਪਾਉਣ ਵਾਲੇ ਨਵਜੋਤ ਸਿੱਧੂ ਨਾਲ ਵਿਰੋਧੀ ਧਿਰਾਂ ਤੋਂ ਬਾਅਦ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨਰਾਜ਼ ਹੋ ਗਏ ਹਨ। ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਕੁਝ ਜਿਆਦਾ ਕਹਿਣ ਨੂੰ ਤਾਂ ਤਿਆਰ ਨਹੀਂ ਹਨ ਪਰ ਉਨ੍ਹਾਂ ਨੇ ਸਿੱਧੂ ਦੇ ਪਾਕਿ ਫੌਜ ਮੁਖੀ ਪ੍ਰਤੀ ਇੰਨਾ ਜਿਆਦਾ ਪਿਆਰ ਗਲਤ ਠਹਿਰਾਉਂਦੇ ਹੋਏ ਕਿਹਾ ਕਿ ਸਿੱਧੂ ਜਦੋਂ ਵਾਪਸ ਆਉਣਗੇ ਤਾਂ ਉਹ ਪੁੱਛਣਗੇ ਜਰੂਰ ਕਿ ਵਰਦੀ ‘ਤੇ ਉਨ੍ਹਾਂ ਨੂੰ ਲਿਖਿਆ ਹੋਇਆ ਨਾਂਅ ਨਹੀਂ ਦਿਖਾਈ ਦਿੱਤਾ ਸੀ। (Navjot Singh Sidhu)

ਕਿ ਉਹ ਆਰਮੀ ਚੀਫ਼ ਹਨ। ਅਮਰਿੰਦਰ ਸਿੰਘ ਨੇ ਕਿਹਾ ਕਿ ਰੋਜ਼ਾਨਾ ਹੀ ਪਾਕਿਸਤਾਨ ਵਾਲੇ ਪਾਸਿਓਂ ਗੋਲ਼ਾਬਾਰੀ ਨਾਲ ਸਾਡੇ ਜਵਾਨਾਂ ਨੂੰ ਮਾਰਿਆਂ ਜਾ ਰਿਹਾ ਹੈ ਅਤੇ ਫੌਜ ਮੁਖੀ ਹੀ ਹਮੇਸ਼ਾ ਇਸ ਤਰ੍ਹਾਂ ਦੀ ਗੋਲੀਬਾਰੀ ਕਰਨ ਦੇ ਆਦੇਸ਼ ਦਿੰਦੇ ਹਨ। ਇਸ ਲਈ ਸਿੱਧੂ ਦਾ ਫੌਜ ਮੁੱਖੀ ਨੂੰ ਜੱਫੀ ਪਾਉਣਾ ਗਲਤ ਸੀ ਅਤੇ ਉਹ ਇਸ ਮਾਮਲੇ ਵਿੱਚ ਨਵਜੋਤ ਸਿੱਧੂ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਮੁਖੀ ਲਈ ਇੰਨਾ ਜਿਆਦਾ ਪਿਆਰ ਦਿਖਾਉਣ ਦੀ ਕੋਈ ਜਿਆਦਾ ਜ਼ਰੂਰਤ ਨਹੀਂ ਸੀ ਪਰ ਸਿੱਧੂ ਨੇ ਇਹ ਕੀਤਾ ਹੈ, ਇਸ ਬਾਰੇ ਜ਼ਿਆਦਾ ਸਿੱਧੂ ਹੀ ਦੱਸ ਸਕਣਗੇ ਪਰ ਘੱਟ ਤੋਂ ਘੱਟ ਉਹ (ਅਮਰਿੰਦਰ) ਇਸ ਖ਼ਿਲਾਫ਼ ਹਨ।

ਇੱਥੇ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਪਾਕਿਸਤਾਨ ਵਿਖੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਗਏ ਹੋਏ ਸਨ, ਜਿੱਥੇ ਕਿ ਉਨ੍ਹਾਂ ਦੀਆਂ ਮਕਬੂਜ਼ਾ ਕਸ਼ਮੀਰ ਦੇ ਰਾਸ਼ਟਰਪਤੀ ਅਤੇ ਪਾਕਿਸਤਾਨ ਫੌਜ ਮੁਖੀ ਜਨਰਲ ਬਾਜਵਾ ਨਾਲ ਵੀ ਮੁਲਾਕਾਤ ਹੋਈ ਸੀ। ਜਨਰਲ ਬਾਜਵਾ ਪ੍ਰਤੀ ਜਿਆਦਾ ਪਿਆਰ ਦਿਖਾਉਂਦੇ ਹੋਏ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਦੋ ਵਾਰ ਜੱਫੀ ਪਾਈ ਸੀ। ਜਿਸ ਤੋਂ ਬਾਅਦ ਕਾਫ਼ੀ ਜਿਆਦਾ ਰੌਲਾ ਪੈ ਗਿਆ ਅਤੇ ਦੇਸ਼ ਵਿੱਚ ਭਾਜਪਾ ਸਣੇ ਵਿਰੋਧੀ ਧਿਰ ਦੀਆਂ ਪਾਰਟੀਆਂ ਵੱਲੋਂ ਇਹਨੂੰ ਮੁੱਦਾ ਬਣਾਉਂਦੇ ਹੋਏ ਨਵਜੋਤ ਸਿੱਧੂ ਦੀ ਰੱਜ ਕੇ ਨਿੰਦਾ ਕੀਤੀ ਜਾ ਰਹੀ ਹੈ। (Navjot Singh Sidhu)

ਸਿੱਧੂ ਦਾ ਜੱਫੀ ਬਾਰੇ ਜਵਾਬ | Navjot Singh Sidhu

ਜੇਕਰ ਕੋਈ (ਪਾਕਿ ਦੇ ਫੌਜ ਮੁਖੀ) ਮੇਰੇ ਕੋਲ ਆ ਕੇ ਕਹਿੰਦਾ ਹੈ ਕਿ ਆਪਣੀ ਇੱਕੋ ਵਿਰਾਸਤ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਅਸੀਂ ਕਰਤਾਰਪੁਰ ਲਈ ਲਾਂਘਾ ਖੋਲ੍ਹ ਦਿਆਂਗੇ ਤਾਂ ਮੈਂ ਇਸ ਤੋਂ ਵੱਧ ਹੋਰ ਕੀ ਕਰ ਸਕਦਾ ਹਾਂ। ਬੈਠਣ ਬਾਰੇ ਜਵਾਬ : ਮਕਬੂਜ਼ਾ ਕਸ਼ਮੀਰ ਦੇ ਰਾਸ਼ਟਰਪਤੀ ਨਾਲ ਬੈਠਣ ‘ਤੇ ਸਿੱਧੂ ਨੇ ਕਿਹਾ ਕਿ ਤੁਸੀਂ ਜਿੱਥੇ ਜਾਂਦੇ ਹੋ, ਤੁਸੀਂ ਉੱਥੇ ਹੀ ਬੈਠਣਾ ਹੁੰਦਾ ਹੈ ਜਿੱਥੇ ਤੁਹਾਨੂੰ ਕੋਈ ਬਿਠਾਉਂਦਾ ਹੈ ਮੈਂ ਵੀ ਉੱਥੇ ਹੀ ਬੈਠਾ ਸਾਂ ਜਿੱਥੇ ਬਿਠਾਇਆ ਗਿਆ ਸੀ ਫਿਰ ਮੈਨੂੰ ਉਨ੍ਹਾਂ ਨੇ ਇੱਜ਼ਤ ਨਾਲ ਉੱਠਾ ਕੇ ਹੋਰ ਥਾਂ ਬਿਠਾ ਦਿੱਤਾ ਤਾਂ ਮੈਂ ਕੀ ਕਰ ਸਕਦਾ ਹਾਂ। (Navjot Singh Sidhu)