ਅਮਰਿੰਦਰ ਵੱਲੋਂ ਪੀਆਰਟੀਸੀ ਦੀਆਂ 25 ਹਾਈ-ਫਾਈ ਬੱਸਾਂ ਨੂੰ ਹਰੀ ਝੰਡੀ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਤੋਹਫਾ ਦਿੰਦੇ ਹੋਏ ਪੀ. ਆਰ. ਟੀ. ਸੀ. ਦੀਆਂ 25 ਹਾਈ-ਫਾਈ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਮੁੱਖ ਮੰਤਰੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀਆਂ ਗਈਆਂ ਇਹ ਬੱਸਾਂ ਜੀ. ਪੀ. ਐੱਸ. ਸਿਸਟਮ, ਸੀ. ਸੀ. ਟੀ. ਵੀ. ਕੈਮਰਿਆਂ ਅਤੇ ਅਲਾਰਮ ਸਾਇਰਲ ਸਮੇਤ ਨਵੀਂ ਤਕਨੀਕ ਨਾਲ ਲੈਸ ਹਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 100 ਬੱਸਾਂ ਦਾ ਵਾਧਾ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਵਿੱਚੋਂ 25 ਬੱਸਾਂ ਦਾ ਵਾਧਾ ਅੱਜ ਹੋ ਗਿਆ ਹੈ ਤੇ ਪੂਰਾ ਟੀਚਾ ਹੋਣ ਤੋਂ ਬਾਅਦ ਇਸ ਦੇ ਬੇੜੇ ਦੀ ਕੁੱਲ ਸੱਖਿਆ 1-75 ਹੋ ਜਾਵੇਗੀ ਅਤੇ ਇਹ ਫਲੀਟ ਸੂਬੇ ਵਿੱਚ ਰੋਜ਼ਾਨਾ 3.75 ਲੱਖ ਕਿਲੋਮੀਟਰ ਤੈਅ ਕਰਨ ਦੇ ਕਾਬਲ ਹੋ ਜਾਵੇਗਾ।

ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ 1075 ਦੇ ਕੁੱਲ ਫਲੀਟ ਦਾ ਟੀਚਾ ਪੂਰਾ ਹੋਣ ਨਾਲ ਸਾਰੇ ਗੈਰ-ਕਾਰਜਸ਼ੀਲ ਰੂਟ ਵੀ ਮੁੜ ਸੁਰਜੀਤ ਹੋ ਜਾਣਗੇ। ਮੁੱਖ ਮੰਤਰੀ ਨੇ ਪੀ.ਆਰ.ਟੀ.ਸੀ. ਨੂੰ ਮੁੜ ਪੈਰਾਂ ‘ਤੇ ਲਿਆਉਣ ਲਈ ਕੀਤੀਆਂ ਗਈਆਂ। ਕੋਸ਼ਿਸ਼ਾਂ ਵਾਸਤੇ ਵਧਾਈ ਦਿੱਤੀ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਮਾਰਚ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਤੱਕ 150 ਨਵੀਆਂ ਬੱਸਾਂ ਪਹਿਲਾਂ ਹੀ ਪਾਈਆਂ ਜਾ ਚੁੱਕੀਆਂ ਹਨ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾਵੇਗਾ।

ਕ੍ਰਿਕੇਟਰ ਹਰਮਨਪ੍ਰੀਤ ਦੇ ਹੱਕ ‘ਚ ਆਏ ਕੈਪਟਨ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ, ਜਿਸ ਨੂੰ ਰੇਲਵੇ ਵਿਭਾਗ ਨੇ ਨੌਕਰੀ ਛੱਡਣ ਕਾਰਨ 27 ਲੱਖ ਦਾ ਜੁਰਮਾਨਾ ਲਾਇਆ ਹੈ ਦੇ ਹੱਕ ‘ਚ ਉਤਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖ ਕੇ ਹਰਮਨਪ੍ਰੀਤ ਨੂੰ ਜੁਰਮਾਨੇ ਤੋਂ ਰਾਹਤ ਦੇਣ ਲਈ ਕਿਹਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਉਮੀਦ ਹੈ ਕਿ ਰੇਲਵੇ ਹਰਮਨ ਨੂੰ ਛੇਤੀ ਹੀ ਅਹੁਦੇ ਤੋਂ ਫਾਰਗ ਕਰ ਦੇਵੇਗਾ ਤਾਂ ਜੋ ਉਹ ਜਲਦੀ ਤੋਂ ਜਲਦੀ ਡੀ.ਐਸ.ਪੀ. ਵਜੋਂ ਅਹੁਦਾ ਸੰਭਾਲ ਸਕੇ।

LEAVE A REPLY

Please enter your comment!
Please enter your name here