ਅਮਨ ਨੇ ਚਮਕਾਇਆ ਰੱਤੋਕੇ ਦਾ ਨਾਂ

ਅਮਨ ਨੇ ਚਮਕਾਇਆ ਰੱਤੋਕੇ ਦਾ ਨਾਂ

(ਹਰਪਾਲ)
ਲੌਂਗੋਵਾਲ । ਰੱਤੋਕੇ ਸਕੂਲ ਚੋ ਪੜ੍ਹੀ ਮੁਖਤਿਆਰ ਸਿੰਘ ਦੀ ਪੁੱਤਰੀ ਅਮਨਦੀਪ ਕੌਰ ਨੇ ਕਸ਼ਮੀਰ ਦੇ ਸ੍ਰੀ ਨਗਰ ਵਿਖੇ ਰਾਸ਼ਟਰ ਪੱਧਰੀ ਰੋਇੰਗ ਮੁਕਾਬਲੇ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਤਾਂਬੇ ਦਾ ਤਮਗਾ ਹਾਸਿਲ ਕੀਤਾ । ਇਹ ਖ਼ਬਰ ਨਾਲ਼ ਪੂਰੇ ਰੱਤੋਕੇ ਪਿੰਡ, ਸਕੂਲ ਅਤੇ ਆਸ ਪਾਸ ਦੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

ਅਮਨਦੀਪ ਕੌਰ ਨੂੰ ਪਿੰਡ ਪਹੁੰਚਣ ਤੇ ਪਿੰਡ ਦੀ ਪੰਚਾਇਤ, ਸਕੂਲ ਸਟਾਫ਼ ਅਤੇ ਪਤਵੰਤੇ ਸੱਜਣਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸਰਪੰਚ ਕੁਲਦੀਪ ਕੌਰ ਅਤੇ ਸਕੂਲ ਕਮੇਟੀ ਪ੍ਰਧਾਨ ਬਲਜੀਤ ਬੱਲੀ ਨੇ ਅਮਨਦੀਪ ਦੀ ਪ੍ਰਾਪਤੀ ਨੂੰ ਨੌਜਵਾਨ ਵਰਗ ਲਈ ਇੱਕ ਪ੍ਰੇਰਨਾ ਦਾ ਸੋਮਾ ਦੱਸਿਆ। ਗਿਆਨ ਸਿੰਘ ਭੁੱਲਰ ਨੇ ਅਮਨ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਸਕੂਲ ਚੋ ਪੜ੍ਹੇ ਬਾਕੀ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

ਅਮਨਦੀਪ ਦੇ ਦੱਸਿਆ ਕਿ ਰੋਇੰਗ ਵਿੱਚ ਬਹੁਤ ਸੰਭਾਵਨਾਵਾਂ ਹਨ। ਪਿੰਡਾਂ ਦੇ ਵਿਦਿਆਰਥੀ ਸਰੀਰਕ ਪੱਖੋਂ ਤਾਕਤਵਰ ਹੋਣ ਕਾਰਨ ਰੋਇੰਗ ਵਿੱਚ ਕਮਾਲ ਦਿਖਾ ਸਕਦੇ ਹਨ। ਉਸਨੇ ਆਪਣੇ ਸਕੂਲ ਤੋਂ ਮਿਲੀ ਸੇਂਧ ਅਤੇ ਆਪਣੇ ਮਾਪਿਆਂ ਦੇ ਉਸ ਪ੍ਰਤੀ ਵਿਸ਼ਵਾਸ ਨੂੰ ਆਪਣੀ ਕਾਮਯਾਬੀ ਦਾ ਰਾਜ ਦੱਸਿਆ। ਪਿਤਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਓਹਨਾ ਨੂੰ ਆਪਣੀ ਧੀ ਉੱਪਰ ਮਾਣ ਹੈ, ਜਿਨ੍ਹਾਂ ਨੇ ਪੁੱਤਰਾਂ ਤੋਂ ਵਧ ਕੇ ਓਹਨਾਂ ਦਾ ਨਾਂ ਪੂਰੇ ਦੇਸ਼ ਵਿੱਚ ਚਮਕਾਇਆ ਹੈ। ਇਸ ਮੌਕੇ ਕੁਲਦੀਪ ਸਿੰਘ, ਸੁਖਪਾਲ ਸਿੰਘ, ਪਰਦੀਪ ਸਿੰਘ, ਰੇਨੂੰ ਸਿੰਗਲਾ, ਪਰਵੀਨ ਕੌਰ, ਕਰਮਜੀਤ ਕੌਰ, ਸਤਪਾਲ ਕੌਰ ਅਤੇ ਸੁਰਿੰਦਰ ਸਿੰਘ ਹਾਜ਼ਿਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ